ਸੀਚੇਵਾਲ ’ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਜਾਰੀ


ਲੋਹੀਆਂ ਖਾਸ, 26 ਅਕਤੂਬਰ (ਸੁਰਜੀਤ ਸਿੰਘ ਸੀਚੇਵਾਲ) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਸੰਦਰਭ ਵਿੱਚ ਨਿਰਮਲ ਕੁਟੀਆ ਸੀਚੇਵਾਲ ਤੋਂ ਪ੍ਰਭਾਤ ਫੇਰੀਆਂ ਦਾ ਸਿਲਸਿਲਾ 12 ਤੋਂ 29 ਅਕਤੂਬਰ ਤੱਕ ਜਾਰੀ ਹੈ। ਇਹ ਪ੍ਰਭਾਤ ਫੇਰੀਆਂ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਰਹਿਨੁਮਾਈ ਹੇਠ ਪਿੰਡ ਸੀਚੇਵਾਲ ਤੋਂ ਇਲਾਵਾ ਚੱਕਚੇਲਾ, ਨਿਹਾਲੂਵਾਲ ਅਤੇ ਬਾੜਾ ਜਗੀਰ ਆਦਿ ਪਿੰਡਾਂ ਵਿੱਚ ਵੀ ਕੀਤੀਆਂ ਜਾਂਦੀਆਂ ਹਨ। ਨਿਰਮਲ ਕੁਟੀਆ ਸੀਚੇਵਾਲ ਤੋਂ ਅਰੰਭ ਹੋ ਕੇ ਇਹ ਪ੍ਰਭਾਤ ਫੇਰੀ ਵੱਖ-ਵੱਖ ਪਿੰਡਾਂ ਦੀ ਪਰਿਕਰਮਾ ਕਰਕੇ ਮੁੜ ਨਿਰਮਲ ਕੁਟੀਆ ਵਿਖੇ ਆ ਕੇ ਸਮਾਪਤ ਹੁੰਦੀ ਹੈ। ਇਸ ਪ੍ਰਭਾਤ ਫੇਰੀ ਵਿੱਚ ਤਲਵੰਡੀ ਮਾਧੋ, ਅਹਿਮਦਪੁਰ, ਮੁਹੱਬਲੀਪੁਰ, ਕੋਟਲਾ ਹੇਰਾਂ, ਨਿਹਾਲੂਵਾਲ, ਬਦਲੀ, ਚੱਕ ਚੇਲਾ, ਚਾਚੋਵਾਲ, ਸੋਹਲ ਖਾਲਸਾ, ਰੂਪੇਵਾਲ, ਬਾੜਾ ਜਗੀਰ ਆਦਿ ਪਿੰਡਾਂ ਦੀਆਂ ਸੰਗਤਾਂ ਹੁੰਮ-ਹੁਮਾਂ ਕੇ ਪੁੱਜ ਕੇ ਗੁਰੂ ਜੱਸ ਗਾਉਂਦੀਆਂ ਤੇ ਸੁਣਦੀਆਂ ਹਨ। ਨਿਰਮਲ ਕੁਟੀਆ ਸੀਚੇਵਾਲ ਦੇ ਵਿੱਤ ਸਕੱਤਰ ਸੁਰਜੀਤ ਸਿੰਘ ਸ਼ੰਟੀ ਨੇ ਦੱਸਿਆ ਕਿ ਇਹ ਪ੍ਰਭਾਤ ਫੇਰੀਆਂ 29 ਅਕਤੂਬਰ ਤੱਕ ਵੱਖ-ਵੱਖ ਪਿੰਡਾਂ ਵਿੱਚ ਜਾਰੀ ਰਹਿਣਗੀਆਂ ਅਤੇ 30 ਅਕਤੂਬਰ ਤੋਂ 4 ਨਵੰਬਰ ਤੱਕ ਵਿਸ਼ਾਲ ਨਗਰ ਕੀਰਤਨ ਸਜਾਏ ਜਾਣਗੇ। ਉਨ•ਾਂ ਦੱਸਿਆ ਕਿ 30 ਅਕਤੂਬਰ ਨੂੰ ਨਿਰਮਲ ਕੁਟੀਆ ਸੀਚੇਵਾਲ ਤੋਂ, 31 ਅਕਤੂਬਰ ਨੂੰ ਗੁਰਦੁਆਰਾ ਰਬਾਬਸਰ ਸਾਹਿਬ ਭਰੋਆਣਾ ਤੋਂ, 1 ਨਵੰਬਰ ਨੂੰ ਗੁਰਦੁਆਰਾ ਡੱਲਾ ਸਾਹਿਬ ਤੋਂ, 2 ਨਵੰਬਰ ਨੂੰ ਗੁਰਦੁਆਰਾ ਗੁਰੂਸਰ ਸਾਹਿਬ ਸੈਫਲਾਬਾਦ ਤੋਂ, 3 ਨਵੰਬਰ ਨੂੰ ਗੁਰਦੁਆਰਾ ਟਾਹਲੀ ਸਾਹਿਬ ਬਲੇਰਖਾਨ ਪੁਰ ਤੋਂ ਵਿਸ਼ਾਲ ਨਗਰ ਕੀਰਤਨ ਸਜਾਏ ਜਾਣਗੇ ਅਤੇ 4 ਨਵੰਬਰ ਨੂੰ ਗੁਰਪੁਰਬ ਮੌਕੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *