ਫੋਟੋ-111- ਜਿਨ੍ਹਾਂ ਦਾ ਜਨਮ ਇਸ ਹਸਪਤਾਲ ‘ਚ ਹੋਣਾ ਹੈ ਦਾ ਅਧਾਰ ਕਾਰਡ ਹਸਪਤਾਲ ਵਲੋਂ ਜਾਰੀ ਕੀਤਾ ਜਾਵੇਗਾ
ਫਗਵਾੜਾ 27 ਅਕਤੂਬਰ (ਰਵੀਪਾਲ ਸ਼ਰਮਾ) ਸਿਵਲ ਹਸਪਤਾਲ ਫਗਵਾੜਾ ਵਿਖੇ 0 ਤੋਂ 5 ਸਾਲ ਤੱਕ ਦੇ ਉਹ ਛੋਟੇ ਬੱਚੇ ਜੋ ਇਸ ਹਸਪਤਾਲ ‘ਚ ਪਹਿਲਾਂ ਜਨਮ ਲੈ ਚੁੱਕੇ ਹਨ ਜਾਂ ਜਿਨ੍ਹਾਂ ਦਾ ਜਨਮ ਇਸ ਹਸਪਤਾਲ ‘ਚ ਹੋਣਾ ਹੈ ਦਾ ਅਧਾਰ ਕਾਰਡ ਹਸਪਤਾਲ ਵਲੋਂ ਜਾਰੀ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਐਸ ਐਮ ਓ ਡਾ. ਦਵਿੰਦਰ ਸਿੰਘ ਨੇ ਕੀਤਾ ਉਨ੍ਹਾਂ ਕਿਹਾ ਕਿ ਜੋ ਵੀ ਜੱਚਾ ਬੱਚਾ ਜਨਮ ਦੇ ਕੇਸ ਇਸ ਹਸਪਤਾਲ ‘ਚ ਹੋ ਰਹੇ ਹਨ ਉਨ੍ਹਾਂ ਦੇ ਅਧਾਰ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਉਨ੍ਹਾਂ ਕਿਹਾ ਕਿ 0 ਤੋਂ 5 ਸਾਲ ਤੱਕ ਦੇ ਬੱਚੇ ਦਾ ਅਧਾਰ ਕਾਰਡ ਬਣਾਉਣ ਲਈ ਹਸਪਤਾਲ ਵਿਖੇ ਮੌਜੂਦ ਕਮਰਾ ਨੰ 17 ਅਸ਼ੀਸ਼ ਭੱਟੀ ਕੰਪਿਊਟਰ ਓਪਰੇਟਰ ਅਤੇ ਕਮਰਾ ਨੰ 37 ਨਿਕਿਤਾ ਡਾਟਾ ਐਂਟਰੀ ਓਪਰੇਟਰ ਕੋਲ ਅਪਣੀ ਐਂਟਰੀ ਕਰਵਾ ਸਕਦੇ ਸਨ ਉਨ੍ਹਾਂ ਕਿਹਾ ਜਿਨ੍ਹਾਂ ਬੱਚਿਆ ਦਾ ਅਧਾਰ ਕਾਰਡ ਬਣ ਕੇ ਤਿਆਰ ਹੋ ਜਾਵੇਗਾ ਉਹ ਅਧਾਰ ਕਾਰਡ ਉਨ੍ਹਾਂ ਦੇ ਪਤੇ ਤੇ ਡਾਕ ਰਾਹੀ ਭੇਜ ਦਿੱਤਾ ਜਾਵੇਗਾ।