ਤਸਵੀਰ-222-ਕੈਪਸ਼ਨ-ਪਿੰਡ ਢ¤ਕ ਪੰਡੋਰੀ ਵਿਖੇ ਗ੍ਰਾਂਟਾਂ ਦੀ ਹੇਰਾਫੇਰੀ ਸਬੰਧੀ ਸ਼ਿਕਾਇਤ ਦੀ ਜਾਂਚ ਲਈ ਪਹੁੰਚੇ ਡੀ.ਡੀ.ਪੀ.ਓ. ਅਮਰਜੀਤ ਸਿੰਘ ਤੇ ਨਾਲ ਹਨ ਬਲਾਕ ਸੰਮਤੀ ਮੈਂਬਰ ਵਿਜੇ ਪੰਡੋਰੀ ਅਤੇ ਹੋਰ।
ਫਗਵਾੜਾ 27 ਅਕਤੂਬਰ (ਰਵੀਪਾਲ ਸ਼ਰਮਾ) ਪਿੰਡ ਢ¤ਕ ਪੰਡੋਰੀ ਦੇ ਸਰਪੰਚ ਵਿਜੇ ਕੁਮਾਰ ਅਤੇ ਪੰਚਾਇਤ ਦੇ ਕੁ¤ਝ ਮੈਂਬਰਾਂ ਵਲੋਂ ਪਿੰਡ ਨੂੰ ਭਾਰਤ ਸਰਕਾਰ ਵਲੋਂ ਸਵ¤ਛਤਾ ਅਭਿਆਨ ਮੁਹਿਮ ਤਹਿਤ 112 ਪਖਾਨੇ ਬਨਾਉਣ ਲਈ ਮਿਲੀ ਗ੍ਰਾਂਟ ਵਿਚ ਹੇਰਾਫੇਰੀ ਦਾ ਦੋਸ਼ ਲਾਉਂਦੇ ਹੋਏ ਪਿੰਡ ਢ¤ਕ ਪੰਡੋਰੀ ਦੇ ਬਲਾਕ ਸੰਮਤੀ ਮੈਂਬਰ ਵਿਜੇ ਪੰਡੋਰੀ, ਪੰਚਾਇਤ ਮੈਂਬਰ ਅਜੇ ਕੁਮਾਰ, ਰਾਮ ਮੂਰਤੀ ਆਦਿ ਨੇ ਜੋ ਸ਼ਿਕਾਇਤ ਡਿਪਟੀ ਕਮੀਸ਼ਨਰ ਕਪੂਰਥਲਾ ਨੂੰ ਭੇਜੀ ਸੀ ਉਸਦੇ ਨਤੀਜੇ ਵਜੋਂ ਡੀ.ਡੀ.ਪੀ.ਓ. ਕਪੂਰਥਲਾ ਅਮਰਜੀਤ ਸਿੰਘ ਦੀ ਅਗਵਾਈ ਹੇਠ ਇਕ ਟੀਮ ਪਿੰਡ ਢ¤ਕ ਪੰਡੋਰੀ ਪੁ¤ਜੀ। ਉਕਤ ਟੀਮ ਵਲੋਂ ਦੋਵੇਂ ਧਿਰਾਂ ਦੇ ਬਿਆਨ ਕਲਮਬੰਦ ਕੀਤੇ ਗਏ। ਅਮਰਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਨਿਰਪ¤ਖਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਗ੍ਰਾਂਟ ਵਿਚ ਕਿਸੇ ਤਰ•ਾਂ ਦੀ ਹੇਰਾਫੇਰੀ ਸਾਬਿਤ ਹੋਈ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਲਾਕ ਸੰਮਤੀ ਮੈਂਬਰ ਵਿਜੇ ਪੰਡੋਰੀ ਨੇ ਜਾਣਕਾਰੀ ਦਿੰਦਿਆਂ ਦ¤ਸਿਆ ਕਿ ਵਿਜੇ ਕੁਮਾਰ ਸਰਪੰਚ ਅਤੇ ਉਸਦੇ ਕੁਝ ਹਮਾਇਤੀ ਮਿਲੀਭੁਗਤ ਕਰਕੇ ਗ੍ਰਾਂਟਾਂ ਵਿਚ ਘਪਲੇ ਬਾਜੀ ਕਰ ਰਹੇ ਹਨ ਜਿਸਦੀ ਉਹਨਾਂ ਸ਼ਿਕਾਇਤ ਕੀਤੀ ਸੀ। ਉਹਨਾਂ ਵਿਭਾਗ ਵਲੋਂ ਕੀਤੀ ਜਾ ਰਹੀ ਜਾਂਚ ਪ੍ਰਤੀ ਸੰਤੁਸ਼ਟੀ ਦਾ ਪ੍ਰਗਟਾਵਾ ਵੀ ਕੀਤਾ। ਇਸ ਮੌਕੇ ਬੀ.ਡੀ.ਪੀ.ਓ. ਫਗਵਾੜਾ ਨੀਰਜ ਕੁਮਾਰ, ਸੁਰਿੰਦਰ ਕੁਮਾਰ ਏ.ਪੀ.ਓ. ਮਗਨਰੇਗਾ, ਜੇ.ਈ. ਵਾਟਰ ਸਪਲਾਈ ਐਂਡ ਸੈਨੀਟੇਸ਼ਨ ਫਗਵਾੜਾ ਸੁਖਦੀਪ ਸਿੰਘ ਆਦਿ ਤੋਂ ਇਲਾਵਾ ਪੰਚਾਇਤ ਮੈਂਬਰ ਅਤੇ ਪਿੰਡ ਵਾਸੀ ਵੀ ਹਾਜਰ ਸਨ।