ਫਗਵਾੜਾ 28 ਅਕਤੂਬਰ (ਰਵੀਪਾਲ ਸ਼ਰਮਾ) ਕਮਲਾ ਨਹਿਰੂ ਕਾਲਜ ਫਾਰ ਵੂਮੈਨ, ਫਗਵਾੜਾ ਦੇ ਸਾਇੰਸ ਵਿਭਾਗ ਵਲੋਂ ਐਕਸਟੇਸ਼ਨ ਲੈਕਚਰ ਕਰਵਾਇਆ ਗਿਆ। ਇਹ ਲੈਕਚਰ ਗਣਿਤ ਵਿਸ਼ੇ ‘ਤੇ ਆਧਾਰਿਤ ਸੀ।ਇਸ ਦੇ ਮੁੱਖ ਮਹਿਮਾਨ ਗਰੂ ਨਾਨਕ ਦੇਵ ਯੂਨੀਵਰਸਿਟੀ ਦੇ ਗਣਿਤ ਵਿਭਾਗ ਦੇ ਪ੍ਰੋ:ਲਵਲੀਨ ਕੁਮਾਰ ਗਰੋਵਰ ਸਨ।ਇਹਨਾਂ ਨੇ ਵਿਦਿਆਰਥਣਾਂ ਨਾਲ ਵਿਚਾਰ ਸਾਂਝੇ ਕਰਦਿਆਂ “ਇੰਟਰੋਡਕਸ਼ਨ ਪ੍ਰੋਬੇਬਿਲਟੀ ਡਿਸਟ੍ਰੀਬੁਸ਼ਨ” ‘ਤੇ ਪ੍ਰਧਾਨ ਸੀ।ਇਸ ਦੋਰਾਨ ਹੀ ਵਿਦਿਆਰਥਣਾਂ ਨੇ ਰੰਗੋਲੀ ਅਤੇ ਪੋਸਟਰ ਮੇਕਿੰਗ ਵਿੱਚ ਵੀ ਹਿੱਸਾ ਲਿਆ।ਇਸ ਮੌਕੇ ‘ਤੇ ਕਾਲਜ ਦੇ ਅੰਡਰਗ੍ਰੈਜੂੁਏਟ ਬੱਚੇ ਅਤੇ ਜੂਨੀਅਰ ਕਾਲਜ ਦੇ ਬੱਚੇ ਮੋਜੂਦ ਸਨ।ਇਸ ਮੌਕੇ ‘ਤੇ ਕਾਲਜ ਵਿਦਿਆਰਥਣਾਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸਵਾਲ ਜਵਾਬ ਵੀ ਸਾਂਝੇ ਕੀਤੇ।ਕਾਲਜ ਪਿੰ੍ਰਸੀਪਲ ਡਾ.ਕਿਰਨ ਵਾਲੀਆ ਨੇ ਆਏ ਹੋਏ ਮਹਿਮਾਨ ਦਾ ਸਵਾਗਤ ਕੀਤਾ ਅਤੇ ਸਾਇੰਸ ਵਿਭਾਗ ਨੂੰ ਅਜਿਹੇ ਪ੍ਰੋਗਰਾਮ ਕਰਨ ਲਈ ਪ੍ਰੇਰਿਤ ਕੀਤਾ।
ਫੋਟੋ-100- ਵਿਦਿਆਰਥਣਾਂ ਨੇ ਰੰਗੋਲੀ ਅਤੇ ਪੋਸਟਰ ਮੇਕਿੰਗ ਵਿੱਚ ਵੀ ਹਿੱਸਾ ਲਿਆ।