ਨਗਰ ਪੰਚਾਇਤ ਭੁਲੱਥ, ਬੇਗੋਵਾਲ ਅਤੇ ਢਿਲਵਾਂ ਦੀਆਂ ਚੋਣਾਂ ਸਬੰਧੀ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ

*20 ਨਵੰਬਰ ਤੱਕ ਲਏ ਜਾਣਗੇ ਦਾਅਵੇ ਤੇ ਇਤਰਾਜ-ਅਵਤਾਰ ਸਿੰਘ ਭੁੱਲਰ*28 ਨਵੰਬਰ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ

ਕਪੂਰਥਲਾ, 11 ਨਵੰਬਰ :ਇੰਦਰਜੀਤ ਰਾਜ ਚੋਣ ਕਮਿਸ਼ਨਰ, ਪੰਜਾਬ, ਚੰਡੀਗੜ੍ਹ ਵੱਲੋਂ ਜਾਰੀ ਪੱਤਰ ਅਨੁਸਾਰ ਨਗਰ ਪੰਚਾਇਤ ਭੁਲੱਥ, ਬੇਗੋਵਾਲ ਅਤੇ ਢਿਲਵਾਂ ਦੀਆਂ ਆਮ ਚੋਣਾਂ ਕਰਵਾਉਣ ਲਈ ਵਾਰਡ ਵਾਰ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਸੁਧਾਈ ਮਿਤੀ 1.1.2017 ਕੁਆਲੀਫਾਇੰਗ ਮਿਤੀ ਨਾਲ ਸੋਧੀ ਪੰਜਾਬ ਵਿਧਾਨ ਸਭਾ ਵੋਟਰ ਸੂਚੀ 2017 ਅਨਸੁਾਰ ਕੀਤੀ ਜਾਵੇਗੀ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ. ਅਵਤਾਰ ਸਿੰਘ ਭੁੱਲਰ ਨੇ ਅੱਜ ਇਸ ਸਬੰਧ ਵਿਚ ਕੀਤੀ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਵੋਟਰ ਸੂਚੀਆਂ ਦੀ ਤਿਆਰੀ ਦਾ ਕੰਮ ਪੰਜਾਬ ਵਿਧਾਨ ਸਭਾ ਵੋਟਰ ਸੂਚੀ 2017 ਦੇ ਆਧਾਰ ’ਤੇ 11 ਨਵੰਬਰ 2017 ਤੋਂ 13 ਨਵੰਬਰ 2017 ਤੱਕ ਕੀਤਾ ਜਾਵੇਗਾ। ਵੋਟਰ ਸੂਚੀਆਂ ਦੀ ਮੁਢਲੀ ਪ੍ਰਕਾਸ਼ਨਾ 14 ਨਵੰਬਰ 2017 ਨੂੰ ਹੋਵੇਗੀ ਅਤੇ ਦਾਅਵੇ ਤੇ ਇਤਰਾਜ ਦਰਜ ਕਰਨ ਦੀ ਅੰਤਿਮ ਮਿਤੀ 20 ਨਵੰਬਰ 2017 ਹੋਵੇਗੀ। ਉਨ੍ਹਾਂ ਦੱਸਿਆ ਕਿ ਦਾਅਵਿਆਂ ਅਤੇ ਇਤਰਾਜਾਂ ਦਾ ਨਿਪਟਾਰਾ 27 ਨਵੰਬਰ 2017 ਨੂੰ ਕੀਤਾ ਜਾਵੇਗਾ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 28 ਨਵੰਬਰ 2017 ਨੂੰ ਹੋਵੇਗੀ।  ਮੀਟਿੰਗ ਦੌਰਾਨ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਵੋਟਰ ਸੂਚੀਆਂ ਦੀ ਸੁਧਾਈ ਲਈ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਈ. ਆਰ. ਓਜ਼ ਨੂੰ ਹਦਾਇਤ ਕੀਤੀ ਗਈ ਕਿ ਇਸ ਪ੍ਰੋਗਰਾਮ ਦਾ ਚਸਪਾ ਸਬੰਧਤ ਨਗਰ ਪੰਚਾਇਤਾਂ ਦੀ ਹਦੂਦ ਵਿਚ ਸਾਂਝੀਆਂ ਥਾਵਾਂ ’ਤੇ ਕੀਤਾ ਜਾਵੇ। ਇਸ ਤੋਂ ਇਲਾਵਾ ਨਗਰ ਪੰਚਾਇਤਾਂ ਦੀ ਹਦੂਦ ਅੰਦਰ ਮੁਸ਼ਤਰਾ ਮੁਨਾਦੀ ਕਰਵਾਈ ਜਾਵੇ ਅਤੇ ਪਟਵਾਰੀਆਂ ਦੇ ਰੋਜ਼ਨਾਮਚੇ ਵਿਚ ਦਰਜ ਕਰਵਾਇਆ ਜਾਵੇ। ਇਸੇ ਤਰ੍ਹਾਂ ਵੋਟਰ ਸੂਚੀਆਂ ਅਤੇ ਫਾਰਮ ਸਬੰਧਤ ਨਗਰ ਪੰਚਾਇਤਾਂ ਅਤੇ ਈ. ਆਰ. ਓਜ਼ ਦੇ ਦਫ਼ਤਰ ਵਿਚ ਆਮ ਲੋਕਾਂ ਦੀ ਜਾਣਕਾਰੀ ਲਈ ਰੱਖੇ ਜਾਣ ਦੀ ਹਦਾਇਤ ਕੀਤੀ ਗਈ। ਇਸ ਮੌਕੇ ਈ. ਆਰ. ਓ-ਕਮ ਐਸ. ਡੀ. ਐਮ ਭੁਲੱਥ ਡਾ. ਸੰਜੀਵ ਸ਼ਰਮਾ, ਈ. ਆਰ. ਓ-ਕਮ ਐਸ. ਡੀ. ਐਮ ਕਪੂਰਥਲਾ ਡਾ. ਨਯਨ ਭੁੱਲਰ, ਈ. ਓ ਨਗਰ ਪੰਚਾਇਤ ਢਿਲਵਾਂ ਸ੍ਰੀ ਦਲਜੀਤ ਸਿੰਘ, ਈ. ਓ ਨਗਰ ਪੰਚਾਇਤ ਭੁਲੱਥ ਅਤੇ ਬੇਗੋਵਾਲ ਸ. ਰਣਦੀਪ ਸਿੰਘ ਵੜੈਚ ਅਤੇ ਚੋਣ ਇੰਚਾਰਜ ਏ. ਪੀ. ਓ ਸ੍ਰੀ ਸਤਨਾਮ ਸਿੰਘ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *