*ਸਰਕਾਰ ਨੂੰ ਭੇਜਣ ਲਈ 2.25 ਕਰੋੜ ਰੁਪਏ ਦੀ ਤਜਵੀਜ਼ ਪਾਸ
ਕਪੂਰਥਲਾ, 11 ਨਵੰਬਰ :ਇੰਦਰਜੀਤ ਜ਼ਿਲ੍ਹਾ ਕਪੂਰਥਲਾ ਲਈ ਵਿਸ਼ੇਸ਼ ਕੇਂਦਰੀ ਸਹਾਇਤਾ ਸਬੰਧੀ ਸਰਕਾਰ ਨੂੰ ਤਜਵੀਜ਼ ਭੇਜਣ ਸਬੰਧੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਵੱਲੋਂ ਸਕੀਮ ਤਹਿਤ ਪ੍ਰਾਪਤ ਤਜਵੀਜ਼ਾਂ ’ਤੇ ਕਮੇਟੀ ਵੱਲੋਂ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਲੋੜਵੰਦ ਪਰਿਵਾਰਾਂ ਨੂੰ ਸਕੀਮ ਹਦਾਇਤਾਂ ਅਧੀਨ ਬੁਨਿਆਦੀ ਢਾਂਚਾ ਸਹੂਲਤਾਂ ਦੇਣ ਸਬੰਧੀ ਅਤੇ ਟ੍ਰੇਨਿੰਗ ਕੰਪੋਨੈਂਟ ਤਹਿਤ ਕੁੱਲ 2.25 ਕਰੋੜ ਰੁਪਏ ਦੀ ਤਜਵੀਜ਼ ਸਰਕਾਰ ਨੂੰ ਭੇਜਣ ਲਈ ਪਾਸ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਭਲਾਈ ਅਫ਼ਸਰ ਸ. ਰਜਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ ਰਵੇਲ ਸਿੰਘ, ਸਕੱਤਰ ਰੈ¤ਡ ਕਰਾਸ ਸ੍ਰੀ ਆਰ. ਸੀ ਬਿਰਹਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ ਸੁੱਚਾ ਸਿੰਘ, ਸ੍ਰੀ ਸਾਹਿਲ ਓਬਰਾਏ ਅਤੇ ਹੋਰ ਅਧਿਕਰੀ ਹਾਜ਼ਰ ਸਨ।