ਮਰਹੂਮ ਸੂਫੀ ਗਾਇਕ ਜਗਤਾਰ ਪ੍ਰਵਾਨਾ ਯਾਦਗਾਰੀ ਮੇਲਾ 26 ਨੂੰ

ਕਪੂਰਥਲਾ, 11 ਨਵੰਬਰ, ਇੰਦਰਜੀਤ
ਮਰਹੂਮ ਸੂਫੀ ਗਾਇਕ ਜਗਤਾਰ ਪ੍ਰਵਾਨਾ ਦੀ ਯਾਦ ਵਿੱਚ 26ਵਾਂ ਸਲਾਨਾ ਸਭਿਆਚਾਰਕ ਮੇਲਾ 26 ਨਵੰਬਰ ਦਿਨ ਐਤਵਾਰ ਨੂੰ ਜਗਤਾਰ ਪ੍ਰਵਾਨਾ ਸਭਿਆਚਾਰਕ ਮੰਚ ਅਠੌਲਾ ਵੱਲੋਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਜਿਸ ਸਬੰਧੀ ਮੀਟਿੰਗ ਉਪਰੰਤ ਮੇਲੇ ਦੀਆਂ ਤਿਆਰੀ ਜੋਰਾਂ-ਸ਼ੋਰਾਂ ਨਾਲ ਅਰੰਭ ਕਰ ਦਿਤੀਆ ਗਈਆ ਹਨ। ਇਸ ਮੇਲੇ ’ਚ ਪੰਜਾਬ ਦੇ ਮਸ਼ਹੂਰ ਲੋਕ ਗਾਇਕ, ਗਾਇਕਾਵਾਂ ਅਤੇ ਹਾਸਰਸ ਕਲਾਕਾਰ ਬਲਕਿ ਹਰ ਵਰਗ ਦੇ ਲੋਕ ਸਾਮਿਲ ਹੋਣਾ ਆਪਣਾ ਸੁਭਾਗ ਸਮਝਦੇ ਹਨ। ਮੰਚ ਦੇ ਸਰਪ੍ਰਸਤ ਪਦਮ ਸ੍ਰੀ ਜਨਾਬ ਹੰਸ ਰਾਜ ਹੰਸ ਨੇ ਦੱਸਿਆ ਕਿ ਮੇਲੇ ਲਈ ’ਚ ਭਾਰੀ ਉਤਸ਼ਾਹ ਪਇਆ ਜਾ ਰਿਹਾ ਹੈ। ਮੰਚ ਦੇ ਸ੍ਰਪਸਤ ਮਨਜੀਤ ਸਿੰਘ ਸੋਹਲ, ਪ੍ਰਧਾਨ ਫਤਿਹ ਸਿੰਘ ਸੋਹਲ ਯੂ.ਕੇ., ਕਾਰਜਕਾਰੀ ਪ੍ਰਧਾਨ ਅਜਮੇਰ ਸਿੰਘ ਸਹੋਤਾ, ਮੁੱਖ ਸਲਾਹਕਾਰ ਇੰਜ: ਨਰਿੰਦਰ ਬੰਗਾ, ਗਾਇਕ ਬੂਟਾ ਮੁਹੰਮਦ, ਵਿੱਕੀ ਨਾਗਰਾ, ਮੀਡੀਆ ਇੰਚਾਰਜ ਬਲਜੀਤ ਸਿੰਘ ਸੰਘਾ, ਗੁਰਦਿਆਲ ਸਿੰਘ ਸਹੋਤਾ, ਵਿੱਤ ਸਕੱਤਰ ਮੰਗਲ ਅਠੋਲਾ, ਸਕੱਤਰ ਬਲਵੀਰ ਕਾਲਾ, ਮਨਿੰਦਰਜੀਤ ਸਿੰਘ, ਕੁਲਦੀਪ ਸਿੰਘ, ਸੁਖਦੇਵ ਸਿੰਘ ਫੌਜੀ, ਤੀਰਥ ਸਿੰਘ, ਕਪੂਰ ਸਿੰਘ, ਦਿਲਪ੍ਰੀਤ ਅਠੌਲਾ, ਲਵਪ੍ਰੀਤ ਸਿੰਘ, ਤਰਸੇਮ ਸਿੰਘ, ਸੁਖਵਿੰਦਰ ਸਿੰਘ, ਡਾ. ਗੁਰਮੀਤ ਥਾਪਰ, ਸਾਂਈ ਮਧੂ, ਜਸਕਰਨ ਸਿੰਘ, ਕੁਲਵੰਤ ਸਿੰਘ ਕਾਂਤਾ, ਦਲਜੀਤ ਸਿੰਘ ਸਾਬੀ ਆਦਿ ਵੱਲੋਂ ਮੇਲੇ ਦੀ ਸਫਲਤਾ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਿਹੀਆਂ ਹਨ। ਇਸ ਸਭਿਆਚਾਰਕ ਮੇਲੇ ਦਾ ਉਦਘਾਟਨ ਅਜਮੇਰ ਸਿੰਘ ਹੰਸ ਸਰਪੰਚ ਅਤੇ ਸਮੂਹ ਗ੍ਰਾਮ ਪੰਚਾਇਤ ਅਠੌਲਾ ਵੱਲੋਂ ਕੀਤਾ ਜਾਵੇਗਾ ਜਦਕਿ ਮੁੱਖ ਮਹਿਮਾਨ ਵਜੋਂ ਹਲਕਾ ਵਧਾਇਕ ਚੋਧਰੀ ਸੁਰਿੰਦਰ ਸਿੰਘ ਸਾਮਿਲ ਹੋਣਗੇ।

Geef een reactie

Het e-mailadres wordt niet gepubliceerd. Vereiste velden zijn gemarkeerd met *