ਅਸਲੋ(ਰੁਪਿੰਦਰ ਢਿੱਲੋ ਮੋਗਾ) ਨਾਰਵੇ ਚ ਜੰਮੀ ਭਾਰਤੀ ਮੂਲ ਦੀ ਇਸ 11 ਸਾਲਾ ਪੰਜਾਬਣ ਧੀ ਦੀਦਰੀਕਾ ਕੋਰ ਨੇ ਪਿੱਛਲੇ ਦਿਨੀ ਸਵੀਡਨ ਦੇ ਸ਼ਹਿਰ ਗੋਤੇਬਰਗ ਵਿਖੇ ਹੋਏ ਜੂਨੀਅਰ ਬੋਕਸਿੰਗ ਏ ਸੀ ਬੀ ਸੀ ਕੱਪ ਜਿਸ ਵਿੱਚ ਪੂਰੇ ਯੋਰਪ ਤੋ ਜੂਨੀਅਰ ਉਮਰ ਵਰਗ ਦੇ ਲੜਕੇ ਲੜਕੀਆ ਖਿਡਾਰੀਆ ਨੇ ਭਾਗ ਲਿਆ ਸੀ ਤੇ ਆਪਣੇ 45 ਕਿੱਲੋ ਵਰਗ ਚ ਫਾਈਨਲ ਮੈਚ ਚ ਸਵੀਡਨ ਦੇ ਬੋਕਸਿੰਗ ਖਿਡਾਰਨ ਨੂੰ ਹਰਾ ਨਾਰਵੇ ਲਈ ਸੋਨੇ ਦਾ ਤਮਗਾ ਜਿੱਤਿਆ। ਨਾਰਵੇ ਦੀ ਰਾਜਧਾਨੀ ਅਸਲੋ ਵਿਖੇ ਦੀਪ ਗਗਨ ਸਿੰਘ ਦੇ ਗ੍ਰਹਿ ਜੰਮੀ ਬੱਚੀ ਦੇ ਪਰਿਵਾਰ ਦਾ ਪੰਜਾਬ ਤੋ ਜ਼ਿਲਾ ਲੁਧਿਆਣੇ ਤੋ ਕਸਬਾ ਰਾਏਕੋਟ ਇਲਾਕੇ ਨਾਲ ਸੰਬੱਧ ਹੈ।ਇਸ ਬੱਚੀ ਦੀ ਨਾਰਵੇ ਲਈ ਜਿੱਤ ਦਾ ਹਰ ਇੱਕ ਪੰਜਾਬੀ ਅਤੇ ਭਾਰਤੀ ਭਾਈਚਾਰਾ ਨੂੰ ਮਾਣ ਹੈ।