ਬਲੱਡ ਬੈਂਕ ਸਿਵਲ ਹਸਪਤਾਲ ‘ਚ ਨਾ ਹੋਣ ਕਾਰਣ ਪਰਿਵਾਰਿਕ ਮੈਂਬਰਾਂ ਨੂੰ ਕਾਫੀ ਮੁਸ਼ਕਤ ਕਰਨੀ ਪਈ


ਫਗਵਾੜਾ 25 ਨਵੰਬਰ (ਅਸ਼ੋਕ ਸ਼ਰਮਾ) ਸਿਵਲ ਹਸਪਤਾਲ ਫਗਵਾੜਾ ਵਿਖੇ ਜ਼ੇਰੇ ਇਲਾਜ਼ ਗਰਭਵਤੀ ਔਰਤ ਪਰਮਜੀਤ ਕੋਰ ਪਤਨੀ ਜਤਿੰਦਰ ਕੁਮਾਰ ਵਾਸੀ ਗੋਹਾਵਰ ਜੋ ਕਿ ਅੱਜ ਆਪਣੀ ਡਲੀਵਰੀ ਕਰਵਾਉਣ ਸੀ ਡਾਕਟਰਾਂ ਵੱਲੋਂ ਚੈਕ ਕੀਤੇ ਜਾਣ ‘ਤੇ ਖੂਨ ਦੀ ਘਾਟ ਪਾਈ ਗਈ ਜਿਨਾ ਨੂੰ ਡਾਕਟਰਾਂ ਵੱਲੋਂ ਤੁਰੰਤ ਖੂਨ ਦਾ ਇੰਤਜ਼ਾਮ ਕਰਨ ਲਈ ਆਖਿਆ ਮਰੀਜ਼ ਦਾ ਬਲੱਡ ਗਰੁੱਪ ਏ ਨੈਗਟਿਵ ਹੋਣ ਅਤੇ ਬਲੱਡ ਬੈਂਕ ਸਿਵਲ ਹਸਪਤਾਲ ‘ਚ ਨਾ ਹੋਣ ਕਾਰਣ ਪਰਿਵਾਰਿਕ ਮੈਂਬਰਾਂ ਨੂੰ ਕਾਫੀ ਮੁਸ਼ਕਤ ਕਰਨੀ ਪਈ ਪਰ ਮਰੀਜ਼ ਨਾਲ ਆਈ ਆਂਗਨਵਾੜੀ ਵਰਕਰ ਮੀਨਾ ਕੁਮਾਰੀ ਨੇ ਖੂਨਦਾਨ ਖੇਤਰ ‘ਚ ਖੇਤਰ ‘ਚ ਕੰਮ ਕਰ ਰਹੀ ਲਾਈਫ ਲਾਈਨ ਬਲੱਡ ਡੋਨਰਜ਼ ਕਲੱਬ (ਰਜਿ:) ਫਗਵਾੜਾ ਦੇ ਪ੍ਰਧਾਨ ਡਾ.ਰਮਨ ਭਗਤਪੁਰਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਤੁਰੰਤ ਆਪਣੇ ਡੋਨਰ ਹਰਜਿੰਦਰ ਕੁਮਾਰ ਨੂੰ ਇਸ ਕੰਮ ‘ਚ ਆਪਣਾ ਯੋਗਦਾਨ ਪਾਉਣ ਲਈ ਆਖਿਆ ਜਿਨਾ ਕੋਈ ਵੀ ਦੇਰੀ ਨਾ ਕਰਦੇ ਹੋੲ ਬਲੱਡ ਬੈਂਕ ਪਹੁੰਚ ਖੂਨਦਾਨ ਕੀਤਾ।ਇਸ ਮੌਕੇ ਐਲ.ਟੀ.ਸੰਜੀਵ ਬਲਦੇਵ, ਆਸ਼ਾ ਸ਼ਰਮਾ, ਕਰਨ ਕੁਮਾਰ, ਹਰਪ੍ਰੀਤ ਕੋਰ, ਰਿਤਿਕ ਰਮਨ, ਹਰਜੀਤ ਕਟਾਰੀਆ, ਆਰਜ਼ੂ, ਭਾਰਤੀ ਅਤੇ ਹਰਪ੍ਰੀਤ ਕੋਰ ਮੋਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *