ਬਲਜਿੰਦਰ ਸਿੰਘ ਠੇਕੇਦਾਰ ਨੇ ਸਾਬਕਾ ਕੈਬਿਨੇਟ ਮੰਤਰੀ ਗੁਲਜਾਰ ਸਿੰਘ ਰਣਿਕੇ ਨਾਲ ਕੀਤੀ ਮੁਲਾਕਾਤ

ਫਗਵਾੜਾ 25 ਨਵੰਬਰ (ਅਸ਼ੋਕ ਸ਼ਰਮਾ) ਸ੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਨੇ ਵਿੰਗ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਗੁਲਜਾਰ ਸਿੰਘ ਰਣਿਕੇ ਨਾਲ ਜਲੰਧਰ ਦੇ ਰੈਸਟ ਹਾਉਸ ਵਿਖੇ ਮੁਲਾਕਾਤ ਕੀਤੀ। ਉਹਨਾਂ ਦੇ ਨਾਲ ਦਰਸ਼ਨ ਸਿੰਘ ਕੋਟ ਕਰਾਰ ਖਾਂ ਪ੍ਰਧਾਨ ਐਸ.ਸੀ. ਵਿੰਗ ਦੋਆਬਾ ਜੋਨ ਵੀ ਸਨ। ਇਸ ਮੁਲਾਕਾਤ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਬਲਜਿੰਦਰ ਸਿੰਘ ਠੇਕੇਦਾਰ ਨੇ ਦ¤ਸਿਆ ਕਿ ਫਗਵਾੜਾ ਵਿਚ ਜਲਦੀ ਹੀ ਐਸ.ਸੀ. ਵਿੰਗ ਦੋਆਬਾ ਜੋਨ ਦੀ ਮੀਟਿੰਗ ਹੋਣ ਜਾ ਰਹੀ ਹੈ। ਜਿਸ ਵਿਚ ਸ਼ਾਮਲ ਹੋਣ ਲਈ ਗੁਲਜਾਰ ਸਿੰਘ ਰਣਿਕੇ ਨੂੰ ਸ¤ਦਾ ਦਿ¤ਤਾ ਗਿਆ ਹੈ। ਉਹਨਾਂ ਦ¤ਸਿਆ ਕਿ ਮੀਟਿੰਗ ਦੌਰਾਨ ਸ. ਰਣਿਕੇ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਹਨਾਂ ਦ¤ਸਿਆ ਕਿ ਇਸ ਮੁਲਾਕਾਤ ਦੌਰਾਨ ਜਿ¤ਥੇ ਪੰਜਾਬ ਅਤੇ ਫਗਵਾੜਾ ਦੀ ਸਿਆਸੀ ਹਲਚਲ ਬਾਰੇ ਵਿਚਾਰਾਂ ਹੋਈਆਂ ਉ¤ਥੇ ਹੀ ਸ੍ਰੋਮਣੀ ਅਕਾਲੀ ਦਲ ਦੀ ਨਵੀਂ ਬਣਨ ਜਾ ਰਹੀ ਬਾਡੀ ਵਿਚ ਐਸ.ਸੀ. ਵਰਗ ਨੂੰ ਅਹਿਮ ਜਿ¤ਮੇਵਾਰੀਆਂ ਦੇਣ ਦੀ ਮੰਗ ਵੀ ਕੀਤੀ ਗਈ। ਉਹਨਾਂ ਦ¤ਸਿਆ ਕਿ ਕੌਮੀ ਪ੍ਰਧਾਨ ਰਣਿਕੇ ਨੇ ਵਫਦ ਨੂੰ ਭਰੋਸਾ ਦਿ¤ਤਾ ਹੈ ਕਿ ਸ੍ਰੋਮਣੀ ਅਕਾਲੀ ਦਲ ਵਿਚ ਐਸ.ਸੀ. ਵਿੰਗ ਦੇ ਵਰਕਰਾਂ ਨੂੰ ਉਹਨਾਂ ਦੀ ਕਾਬਲੀਅਤ ਮੁਤਾਬਕ ਪੂਰਾ ਮਾਣ ਸਤਿਕਾਰ ਦਿ¤ਤਾ ਜਾਵੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *