* ਵਾਤਾਵਰਨ ਅਤੇ ਟ੍ਰੈਫਿਕ ਸਮੱਸਿਆ ਤੇ ਸਰਵ ਨੌਜਵਾਨ ਸਭਾ (ਰਜਿ.) ਫਗਵਾੜਾ ਦੀ ਹੋਈ ਇਕ ਵਿਸ਼ੇਸ਼ ਮੀਟਿੰਗ


ਫਗਵਾੜਾ 27 ਨਵੰਬਰ (ਅਸ਼ੋਕ ਸ਼ਰਮਾ) ਅੱਜ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ. ਦੀ ਮੀਟਿੰਗ ਪ੍ਰਧਾਨ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਦਾ ਮੁੱਖ ਮੁੱਦਾ ਪਲੂਸ਼ਨ,ਆਲੇ ਦੁਆਲੇ ਫੈਲ ਰਹੀ ਗੰਦਗੀ,ਧੁੰਦ ਨਾਲ ਹੋ ਰਹੇ ਐਕਸੀਡੈਂਟ,ਅਤੇ ਰਿਫਲੈਕਟਰ ਬਾਰੇ ਵਿਚਾਰਾਂ ਕੀਤੀਆਂ ਗਈਆਂ । ਇਸ ਧੁੰਦ ਵਿੱਚ ਐਕਸੀਡੈਂਟ ਸੇਫਟੀ ਨੂੰ ਧਿਆਨ ਵਿਚ ਰੱਖਦੇ ਹੋਏ ਬੱਸਾਂ, ਲੋਡਰ ਟਰੱਕਾ, ਸਕੂਲੀ ਬੱਸਾਂ, ਮੋਟਰ ਗੱਡੀਆਂ, ਟਰਾਲੀਆਂ ਤੇ ਟ੍ਰੈਫਿਕ ਪੁਲਿਸ ਦੀ ਮਦਦ ਨਾਲ ਰਿਫਲੈਕਟਰ ਲਗਾਉਣ ਲਈ ਵੀ ਵਿਚਾਰ ਕੀਤਾ ਗਿਆ ।ਅਤੇ ਸਾਡੇ ਆਲੇ ਦੁਆਲੇ ਫੈਲ ਰਿਹੇ ਪਲੂਸ਼ਨ ਬਾਰੇ ਵੀ ਗੱਲ ਕੀਤੀ ਗਈ । ਆਉਣ ਵਾਲੇ ਸਮੇਂ ਵਿੱਚ ਪਲੂਸ਼ਨ ਨਾਲ ਹੋ ਰਹੇ ਨੁਕਸਾਨ ਨੂੰ ਦੇਖਦੇ ਹੋਏ ਵਾਤਾਵਰਨ ਸੰਭਾਲ ਲਈ ਸਾਈਕਲ ਰੈਲੀ ਕੱਢਣ ਦਾ ਵਿਚਾਰ ਕੀਤਾ ਗਿਆ । ਤਾਂ ਕਿ ਲੋਕਾਂ ਤੱਕ ਇਹ ਮੈਸੇਜ ਜਾਵੇ ਕਿ ਆਏ ਦਿਨ ਵਧ ਰਹੇ ਟ੍ਰੈਫਿਕ ਨਾਲ ਜੋ ਸਾਡਾ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ । ਜੇ ਅਸੀਂ ਸਭ ਮਿਲ ਕੇ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ 10 ਪਰਸੈਂਟ ਵੀ ਸਾਈਕਲ ਦੀ ਵਰਤੋਂ ਕਰੀਏ ਤਾਂ ਵੀ ਅਸੀਂ ਕਾਫੀ ਹਦ ਤਕ ਆਪਣੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾ ਸਕਦੇ ਹਾਂ । ਅਤੇ ਇਸ ਨਾਲ ਵੱਧ ਰਹੇ ਟ੍ਰੈਫਿਕ ਅਤੇ ਜਾਮ ਵਿਚ ਵੀ ਕਮੀ ਆਵੇਗੀ । ਇਸ ਵਿੱਚ ਕਲੱਬ ਮੈਂਬਰਾਂ ਨੇ ਵੀ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ । ਇਸ ਮੋਕੇ ਹਰਵਿੰਦਰ ਸਿੰਘ ਸੈਣੀ, ਉਂਕਾਰ ਸਿੰਘ, ਕੁਲਵੀਰ ਬਾਵਾ, ਰਵੀ ਚੌਹਾਨ, ਰਣਜੀਤ ਸ਼ਰਮਾ, ਹੈਪੀ ਬਰੋਕਰ, ਨਿਰੰਜਨ ਸਿੰਘ ਬਿਲਖੂ, ਅਨੂਪ ਦੁੱਗਲ , ਜਤਿੰਦਰ ਰਾਹੀਂ, ਕੁਨਾਲ ਸ਼ਰਮਾ, ਸੁਖਵਿੰਦਰ ਸਿੰਘ, ਡਾ. ਰਵਿੰਦਰ ਕੁਮਾਰ ਆਦਿ ਸ਼ਾਮਲ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *