ਸੈਦੋਵਾਲ ਦੇ ਪਠੇਲੇ ਕੁਸ਼ਤੀ ਦੰਗਲ ‘ਚ ਬਿੰਦਾ ਬਿਸ਼ਨਪੁਰ ਨੇ ਇੰਦਰਵੀਰ ਦੇ ਮੋਢੇ ਲਾ ਕੇ ਜਿ¤ਤੀ ਪਟਕੇ ਦੀ ਕੁਸ਼ਤੀ

ਕਪੂਰਥਲਾ, 27 ਨਵੰਬਰ, ਇੰਦਰਜੀਤ ਸਿੰਘ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਪੁਰਬ ਨੂੰ ਸਮਰਪਿਤ ਮਹਾਨ ਕੁਸ਼ਤੀ ਦੰਗਲ ਗੁਰੂ ਰਾਮ ਦਾਸ ਸਟੇਡੀਅਮ ਪਿੰਡ ਸੈਦੋਵਾਲ ਵਿਖੇ ਸਮੂਹ ਗ੍ਰਾਮ ਪੰਚਾਇਤ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਕੁਸ਼ਤੀ ਦੰਗਲ ਦੀ ਸਫਲਤਾ ਵਾਸਤੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਤੇ ਅਰਦਾਸ ਕੀਤੀ। ਇਸ ਤੋਂ ਬਾਅਦ ਕੁਸ਼ਤੀ ਮੁਕਾਬਲੇ ਸ਼ੁਰੂ ਹੋਏ। ਕੁਸ਼ਤੀ ਦੰਗਲ ਵਿਚ 70 ਦੇ ਕਰੀਬ ਪਹਿਲਵਾਨਾਂ ਦੀਆਂ ਕੁਸ਼ਤੀਆਂ ਪ੍ਰਸਿ¤ਧ ਪਹਿਲਵਾਨ ਲਹਿੰਬਰ ਸ਼ਾਹਕੋਟ ਦੀ ਦੇਖਰੇਖ ਹੇਠ ਕਰਵਾਈਆਂ ਗਈਆਂ। ਪਟਕੇ ਦੀ ਕੁਸ਼ਤੀ ਬਿੰਦਾ ਬਿਸ਼ਨਪੁਰ ਤੇ ਇੰਦਰਵੀਰ ਅਟਾਰੀਪੁਰ ਵਿਚਕਾਰ ਹੋਈ, ਜਿਸ ਵਿਚ ਬਿੰਦੇ ਨੇ ਇੰਦਰਵੀਰ ਦੇ ਮੋਢੇ ਲਾ ਕੇ ਪਟਕੇ ਦੀ ਕੁਸ਼ਤੀ ਜਿ¤ਤ ਲਈ। ਹੋਰਨਾਂ ਕੁਸ਼ਤੀ ਮੁਕਾਬਲਿਆਂ ਵਿਚ ਬ¤ਬਾ ਅਟਾਰੀ ਨੇ ਤਲਬ ਲ¤ਲੀਆਂ, ਸੰਨੀ ਕਾਲਾ ਸੰਘਿਆਂ ਨੇ ਸ਼ਿੰਦਾ ਅਟਾਰੀ, ਮੰਗਾ ਮਲਸੀਆ ਨੇ ਲ¤ਡੂ ਹੁਸ਼ਿਆਰਪੁਰ ਨੂੰ ਹਰਾਇਆ। ਜੇਤੂ ਪਹਿਲਵਾਨਾਂ ਨੂੰ ਛਿੰਝ ਮੇਲਾ ਪ੍ਰਬੰਧਕ ਕਮੇਟੀ ਵਲੋ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੀਏ ਕੈਪਟਨ ਬਲਜੀਤ ਸਿੰਘ ਬਾਵਜਾ, ਪੀਏ ਮਨਜੀਤ ਸਿੰਘ ਨਿ¤ਝਰ, ਮਨੀ ਮਾਂਗਟ, ਕੌਂਸਲਰ ਨਰਿੰਦਰ ਮਨਸੂ, ਕੌਂਸਲਰ ਦਵਿੰਦਰਪਾਲ ਸਿੰਘ ਵਲੋ ਕੀਤੀ ਗਈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਪੇਂਡੂ ਖੇਡ ਮੇਲਿਆ ਵਿਚ ਵ¤ਧ ਚੜ੍ਹ ਕੇ ਸ਼ਿਰਕਤ ਕਰਨ ਤੇ ਕਬ¤ਡੀ ਦੀ ਤਰ੍ਹਾਂ ਵਿਰਾਸਤੀ ਖੇਡ ਕੁਸ਼ਤੀ ਨੂੰ ਅਪਣਾ ਕੇ ਦੇਸ਼ ਵਿਦੇਸ਼ ਵਿਚ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਨ। ਇਸ ਦੌਰਾਨ ਬਾਬਾ ਫਤਿਹ ਸਿੰਘ ਗਤਕਾ ਅਖਾੜਾ ਪਾਰਟੀ ਵਲੋ ਗਤਕੇ ਦੇ ਜੌਹਰ ਦਿਖਾਏ ਗਏ। ਇਸ ਮੌਕੇ ‘ਤੇ ਸਾਬਕਾ ਬਲਾਕ ਸੰਮਤੀ ਮੈਂਬਰ ਅਮਰਜੀਤ ਸਿੰਘ, ਮਲਕੀਤ ਸਿੰਘ, ਵੀਰੂ ਸਪੇਨ, ਸੋਨੂੰ ਸੈਦੋਵਾਲ, ਰਾਮਪਾਲ ਸਪੇਨ, ਜਸਵੀਰ ਸਿੰਘ ਝੀਰੂ ਇਟਲੀ, ਸੁਜਿੰਦਰ ਸਿੰਘ ਵੜੈਚ, ਨਿੰਨੀ, ਬਿੰਦਰ ਵੜੈਚ, ਜ¤ਥੇਦਾਰ ਕੁਲਵੰਤ ਸਿੰਘ, ਹਰਜਿੰਦਰ ਸਿੰਘ ਵੜੈਚ,ਖੇਡ ਪ੍ਰਮੋਟਰ ਅਵਤਾਰ ਸਿੰਘ ਸੈਦੋਵਾਲ, ਸਰਪੰਚ ਪਰਮਜੀਤ ਕੌਰ, ਰੇਸ਼ਮ ਸਿੰਘ ਮੈਂਬਰ ਪੰਚਾਇਤ, ਕਰਮ ਸਿੰਘ ਮੈਂਬਰ ਪੰਚਾਇਤ, ਇੰਦਰਜੀਤ ਸਿੰਘ ਮੈਂਬਰ ਪੰਚਾਇਤ, ਹਰਦੀਸ਼ ਕੌਰ ਮੈਂਬਰ ਪੰਚਾਇਤ, ਸਵਰਨ ਕੌਰ ਮੈਂਬਰ ਪੰਚਾਇਤ, ਜ¤ਥੇਦਾਰ ਸਾਧੂ ਸਿੰਘ ਪ੍ਰਧਾਨ, ਜੋਗਿੰਦਰ ਸਿੰਘ ਵਿਕਾਸ ਕਮੇਟੀ, ਦਰਸ਼ਨ ਸਿੰਘ ਸਾਬਕਾ ਸਰਪੰਚ, ਮਲੂਕ ਸਿੰਘ ਸਾਬਕਾ ਸਰਪੰਚ, ਸ਼ਾਮ ਸੁੰਦਰ ਸਾਬਕਾ ਸਰਪੰਚ, ਕੈਪਟਨ ਮੋਹਨ ਸਿੰਘ, ਸਤਕਰਨ ਸਿੰਘ ਖੇਡ ਪ੍ਰਮੋਟਰ, ਹਰਦੇਵ ਸਿੰਘ ਵੜੈਚ, ਸਾਬਕਾ ਅੰਤਰਰਾਸ਼ਟਰੀ ਕਬ¤ਡੀ ਖਿਡਾਰੀ ਜਿੰਦਰ ਖਾਨੋਵਾਲ, ਦੇਵ ਖੈੜਾ, ਮਨਜੀਤ ਸਿੰਘ ਬਾਸੀ ਪ੍ਰਧਾਨ ਸਪੋਰਟਸ ਕਲ¤ਬ ਮਾਧੋਝੰਡਾ, ਗੁਰਪ੍ਰੀਤ ਗੋਪੀ ਆਰੀਆਂਵਾਲ, ਹਰਦੀਪ ਸਿੰਘ ਸਰਪੰਚ ਦੁਲੋਰਾਈਆ, ਪਹਿਲਵਾਨ ਗੋਨੀ ਦੌਲਤਪੁਰ ਆਦਿ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *