ਕੇਂਦਰ ਸਰਕਾਰ ਦੇ ਫੈਸਲਿਆਂ ਨੇ ਕੀਤਾ ਕਾਰੋਬਾਰ ਤਬਾਅ-ਸਿਮਰਜੀਤ ਸਿੰਘ ਮਾਨ

-ਕਿਹਾ ਕੇਂਦਰ ਦੀਆਂ ਸਰਕਾਰਾਂ ਹਮੇਸ਼ਾਂ ਪੰਜਾਬ ਨਾਲ ਕਰਦੀਆਂ ਰਹੀਆਂ ਹਨ ਵਿਤਕਰਾ
-ਕੇਂਦਰ ਸਰਕਾਰ ‘ਤੇ ਦੇਸ਼ ਵਿਚ ਆਰ.ਐਸ.ਐਸ ਦਾ ਏਜੰਡਾ ਲਾਗੂ ਕਰਨ ਦੇ ਲਗਾਏ ਦੋਸ਼
ਕਪੂਰਥਲਾ, 27 ਨਵੰਬਰ, ਇੰਦਰਜੀਤ ਸਿੰਘ
ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕੇ ਨੋਟਬੰਦੀ ਤੇ ਜੀ.ਐਸ.ਟੀ ਨੇ ਦੇਸ਼ ਦੇ ਲੋਕਾਂ ਦਾ ਦਿਵਾਲਾ ਕ¤ਢ ਕੇ ਰ¤ਖ ਦਿ¤ਤਾ ਹੈ । ਰੈਸਟ ਹਾਊਸ ਵਿਖੇ ਪ¤ਤਰਕਾਰਾਂ ਦੇ ਨਾਲ ਗ¤ਲਬਾਤ ਕਰਦੇ ਹੋਏ ਸ. ਮਾਨ ਨੇ ਕਿਹਾ ਕੇ ਹਰ ਤਰ੍ਹਾਂ ਦੇ ਵਪਾਰੀ ਦਾ ਕਾਰੋਬਾਰ ਇਨ੍ਹਾਂ ਦੋਵੇਂ ਫ਼ੈਸਲਿਆਂ ਦੇ ਨਾਲ ਤਬਾਹ ਹੋ ਗਿਆ ਹੈ ਅਤੇ ਨਾਲ ਹੀ ਵਿਦੇਸ਼ੀਆਂ ਨੇ ਸਾਡੇ ਇਸ ਦੇਸ਼ ਵਿਚ ਪੈਸਾ ਲਗਾਉਣਾ ਬੰਦ ਕਰ ਦਿ¤ਤਾ ਹੈ ਜਿਸ ਕਰਕੇ ਦੇਸ਼ ਦੀ ਆਰਥਿਕ ਸਥਿਤੀ ਬਹੁਤ ਖ਼ਰਾਬ ਹੋ ਚੁ¤ਕੀ ਹੈ । ਪੰਜਾਬ ਵਿਚ ਕਿਸਾਨਾਂ ਦੀਆਂ ਹੋ ਰਹੀਆਂ ਖੁਦਕੁਸ਼ੀਆਂ ‘ਤੇ ਗ¤ਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕੇ ਦੇਸ਼ ਦੇ ਹੋਰ ਸੂਬੇ ਆਰਥਿਕ ਰੂਪ ਵਿਚ ਮਦਦ ਕਰਦੇ ਹਨ ਪਰ ਕੇਂਦਰ ਦੀਆਂ ਸਰਕਾਰਾਂ ਵ¤ਲੋਂ ਪੰਜਾਬ ਸੂਬੇ ਦੇ ਨਾਲ ਕੀਤੇ ਜਾਂਦੇ ਮਤਰੇਈ ਮਾਂ ਵਾਲੇ ਸਲੂਕ ਕਰਕੇ ਇ¤ਥੋਂ ਦੀਆਂ ਸਰਕਾਰਾਂ ਕਿਸਾਨਾਂ ਦੀ ਮਦਦ ਨਹੀਂ ਕਰਦੀਆਂ ਜਿਸ ਦੇ ਚ¤ਲਦੇ ਕਿਸਾਨ ਖੁਦਕੁਸ਼ੀਆਂ ਦੇ ਲਈ ਮਜਬੂਰ ਹਨ । ਪੰਜਾਬ ਵਿਚ ਸਿ¤ਖਾਂ ਦੀ ਘਟ ਰਹੀ ਆਬਾਦੀ ‘ਤੇ ਗ¤ਲ ਕਰਦੇ ਹੋਏ ਉਨ੍ਹਾਂ ਕਿਹਾ ਕੇ ਸਿ¤ਖ ਧਰਮ ਵਿਚ ਜਾਤ-ਪਾਤ ਦੇ ਲਈ ਕੋਈ ਥਾਂ ਨਹੀਂ ਹੈ ਪਰ ਜੇਕਰ ਐਸ.ਸੀ ਅਤੇ ਓ.ਬੀ.ਸੀ ਇਕ ਹੋ ਜਾਣ ਤਾਂ ਪੰਜਾਬ ਵਿਚ ਸਿ¤ਖਾਂ ਦੀ ਆਬਾਦੀ ਵਧ ਸਕਦੀ ਹੈ । ਮਾਨ ਨੇ ਦੋਸ਼ ਲਗਾਇਆ ਕੇ ਜਦੋਂ ਕੈਨੇਡਾ ਦੇ ਰ¤ਖਿਆ ਮੰਤਰੀ ਸ¤ਜਣ ਸਿੰਘ ਭਾਰਤ ਅਤੇ ਪੰਜਾਬ ਯਾਤਰਾ ‘ਤੇ ਆਏ ਤਾਂ ਦੋਵੇਂ ਹੀ ਸਰਕਾਰਾਂ ਵ¤ਲੋਂ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਨਹੀਂ ਦਿ¤ਤਾ ਗਿਆ ਅਤੇ ਸੂਬੇ ਦੇ ਮੁ¤ਖ ਮੰਤਰੀ ਨੇ ਉਨ੍ਹਾਂ ਦੇ ਨਾਲ ਮੁਲਾਕਾਤ ਤੋਂ ਨਾਂਹ ਕਰ ਦਿ¤ਤੀ, ਜਿਸ ਦੇ ਕਰਕੇ ਸਿ¤ਖਾਂ ਦੇ ਵਿਚ ਭਾਰੀ ਰੋਸ ਹੈ । ਉਨ੍ਹਾਂ ਕਿਹਾ ਕੇ ਸੂਬੇ ਵਿਚ ਸਰਕਾਰ ਬਦਲਣ ਦੇ ਨਾਲ ਵੀ ਨਸ਼ੇ ਨੂੰ ਕੋਈ ਫ਼ਰਕ ਨਹੀਂ ਪਿਆ ਅਤੇ ਨਾਂ ਹੀ ਕਾਂਗਰਸ ਸਰਕਾਰ ਨੇ ਆਪਣੇ ਕੀਤੇ ਵਾਅਦੇ ਅਨੁਸਾਰ ਨਸ਼ੇ ਦੇ ਵ¤ਡੇ ਸੌਦਾਗਰਾਂ ਨੂੰ ਕਾਬੂ ਕੀਤਾ । ਉਨ੍ਹਾਂ ਕਿਹਾ ਕੇ ਸੂਬੇ ਨੂੰ ਖ਼ੁਸ਼ਹਾਲ ਬਣਾਉਣ ਦੇ ਲਈ ਪਾਕਿਸਤਾਨ ਦੇ ਨਾਲ ਵਪਾਰ ਦੇ ਲਈ ਬਾਰਡਰ ਖੋਲ੍ਹ ਦਿ¤ਤਾ ਜਾਵੇ । ਉਨ੍ਹਾਂ ਕੇਂਦਰ ਸਰਕਾਰ ‘ਤੇ ਦੇਸ਼ ਵਿਚ ਆਰ.ਐਸ.ਐਸ ਦਾ ਏਜੰਡਾ ਲਾਗੂ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕੇ ਦੇਸ਼ ਵਿਚ ਸਿ¤ਖਾਂ ਨੂੰ ਬਣਦਾ ਮਾਣ-ਸਨਮਾਨ ਨਹੀਂ ਦਿ¤ਤਾ ਜਾ ਰਿਹਾ ਜਦੋਂ ਕੇ ਕੈਨੇਡਾ ਅਤੇ ਅਮਰੀਕਾ ਵਰਗੇ ਵਿਕਸਤ ਦੇਸ਼ਾਂ ਵਿਚ ਸਿ¤ਖ ਕੌਮ ਨੂੰ ਪੂਰਾ ਮਾਣ-ਸਨਮਾਨ ਦਿ¤ਤਾ ਜਾਂਦਾ ਹੈ । ਉਨ੍ਹਾਂ ਕਿਹਾ ਕੇ ਸਿ¤ਖਾਂ ਨੂੰ ਅਣਗੋਲਿਆਂ ਕਰਨਾ ਦੇਸ਼ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ । ਇਸ ਮੌਕੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜੱਥੇਦਾਰ ਰਜਿੰਦਰ ਸਿੰਘ ਫ਼ੌਜੀ, ਰੇਸ਼ਮ ਸਿੰਘ ਪ¤ਪੀ, ਤੀਰਸ਼ ਰਾਮ ਨਾਹਰ, ਗੁਰਦਿਆਲ ਸਿੰਘ ਮਾਨਾਂਵਾਲੀ, ਸੁ¤ਚਾ ਸਿੰਘ ਬਿਸ਼ਨਪੁਰ, ਨਰਿੰਦਰ ਸੈਣੀ, ਸੁਰਿੰਦਰ ਸਿੰਘ ਢ¤ਡਾ, ਜੋਗਰਾਜ ਸਿੰਘ ਮਾਧੌਕੇ, ਬਲਦੇਵ ਸਿੰਘ (ਕੈਨੇਡਾ), ਸਤਨਾਮ ਸਿੰਘ (ਅਮਰੀਕਾ), ਅਮਰੀਕ ਸਿੰਘ ਬ¤ਲੋਵਾਲ ਸਮੇਤ ਵਰਕਰ ਸ਼ਾਮਲ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *