ਭਗਤ ਪੂਰਣ ਸਿੰਘ ਸਿਹਤ ਬੀਮਾ ਯੋਜਨਾ ਦੀ ਮਿਆਦ 31 ਮਾਰਚ 2018 ਤੱਕ ਵਧੀ-ਡਾ. ਸਾਰਿਕਾ

ਫਗਵਾੜਾ-ਕਪੂਰਥਲਾ 28 ਨਵੰਬਰ (ਅਸ਼ੋਕ ਸ਼ਰਮਾ) ਪੰਜਾਬ ਸਰਕਾਰ ਵੱਲੋਂ ਚਲਾਈ ਗਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਮਿਆਦ ਵਧਾ ਕੇ 31 ਮਾਰਚ 2018 ਤੱਕ ਕਰ ਦਿੱਤੀ ਗਈ ਹੈ। ਉਕਤ ਜਾਣਕਾਰੀ ਦਿੰਦਿਆ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁਗੱਲ ਨੇ ਦੱਸਿਆ ਕਿ ਸਰਕਾਰ ਵੱਲੋਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਨੂੰ ਕੈਸ਼ਲੈਸ ਸਿਹਤ ਸਹੂਲਤਾਂ ਦੇਣ ਦੇ ਉਦੇਸ਼ ਨਾਲ ਭਗਤ ਪੂਰਣ ਸਿੰਘ ਸਿਹਤ ਬੀਮਾ ਯੋਜਨਾ ਚਲਾਈ ਗਈ ਹੈ। ਪਹਿਲਾਂ ਇਹ ਸਕੀਮ 31 ਅਕਤੂਬਰ 2017 ਤੱਕ ਹੀ ਲਾਗੂ ਸੀ ਪਰ ਹੁਣ ਕਾਰਡ ਧਾਰਕ ਪੁਰਾਣੇ ਕਾਰਡ ਤੇ ਹੀ ਇਹ ਸਹੂਲਤ 31 ਮਾਰਚ 2018 ਤੱਕ ਲੈ ਸਕਦੇ ਹਨ। ਡਾ. ਸਾਰਿਕਾ ਦੁੱਗਲ ਨੇ ਇਹ ਵੀ ਦੱਸਿਆ ਕਿ ਇਸ ਸਕੀਮ ਦੇ ਤਹਿਤ ਕਾਰਡ ਧਾਰਕ ਨੂੰ 50 ਹਜਾਰ ਰੁਪਏ ਦੀ ਕੈਸ਼ਲੈਸ ਮੈਡੀਕਲ ਸਹੂਲਤ ਸਰਕਾਰੀ ਤੇ ਇੰਪੈਨਲਡ ਹਸਪਤਾਲਾਂ ਵਿੱਚ ਦਿੱਤੀ ਜਾਂਦੀ ਹੈ। ਇਹੀ ਨਹੀਂ ਐਕਸੀਡੈਂਟਲ ਕੇਸਾਂ, ਅੱਗ ਲਗੱਣ ਜਾਂ ਅਪੰਗ ਹੋਣ ਦੀ ਸੂਰਤ ਵਿੱਚ 5 ਲੱਖ ਰੁਪਏ ਤੱਕ ਦਾ ਬੀਮਾ ਵੀ ਕੀਤਾ ਜਾਂਦਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *