32ਵੇਂ ਵਾਤਾਵਰਣ ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਦਾ ਆਯੋਜਨ


ਫਗਵਾੜਾ 28 ਨਵੰਬਰ (ਅਸ਼ੋਕ ਸ਼ਰਮਾ) ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਵਲੋਂ 9 ਅਤੇ 10 ਦਸੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਕਰਵਾਏ ਜਾ ਰਹੇ 32ਵੇਂ ਵਾਤਾਵਰਣ ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਐਸੋਸੀਏਸ਼ਨ ਦੇ ਸਰਪ੍ਰਸਤ ਕੇ.ਕੇ. ਸਰਦਾਨਾ ਦੀ ਰਹਿਨੁਮਾਈ ਅਤੇ ਡਾ. ਅਮਰਜੀਤ ਚੌਸਰ ਦੀ ਪ੍ਰਧਾਨਗੀ ਹੇਠ ਬਲ¤ਡ ਬੈਂਕ ਹਰਗੋਬਿੰਦ ਨਗਰ ਵਿਖੇ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਨਰਲ ਸਕ¤ਤਰ ਮਲਕੀਤ ਸਿੰਘ ਰਘਬੋਤਰਾ ਨੇ ਦ¤ਸਿਆ ਕਿ ਇਸ ਵਾਤਾਵਰਣ ਮੇਲੇ ਵਿਚ ਸਮਾਜ ਸੇਵੀ ਜ¤ਥੇਬੰਦੀਆਂ ਰੋਟਰੀ ਕਲ¤ਬ, ਲਾਇਨਜ਼, ਜੇ.ਸੀ ਕਲ¤ਬ ਅਤੇ ਭਾਰਤ ਵਿਕਾਸ ਪਰੀਸ਼ਦ ਤੋਂ ਇਲਾਵਾ ਵ¤ਖ ਵ¤ਖ ਵਿਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਵਾਤਾਵਰਣ ਰੈਲੀ, ਸਾਇੰਸ ਮੇਲਾ, ਫੈਂਸੀ ਡਰੈਸ ਮੁਕਾਬਲੇ, ਸ¤ਭਿਆਚਾਰਕ ਪ੍ਰੋਗਰਾਮ, ਸਾਇੰਸ ਪ੍ਰਸ਼ਨੋਤਰੀ, ਪੰਤਗਬਾਜੀ, ਪ੍ਰਦੂਸ਼ਨ ਚੈਕਅਪ, ਫਲਾਵਰ ਪ੍ਰਬੰਧ, ਬ¤ਚਿਆਂ ਦੇ ਪੇਟਿੰਗ ਮੁਕਾਬਲੇ, ਲੋਕਗੀਤ ਮੁਕਾਬਲੇ, ਸਕਿਟ ਪ੍ਰਤੀਯੋਗਿਤਾ ਆਦਿ ਦਾ ਆਯੋਜਨ ਕੀਤਾ ਜਾਵੇਗਾ। ਉਹਨਾਂ ਦ¤ਸਿਆ ਕਿ ਵਣ ਵਿਭਾਗ ਅਤੇ ਪੰਜਾਬ ਅਨਰਜੀ ਡਿਵੈਲਪਮੈਂਟ ਏਜੰਸੀ ਦੇ ਸਹਿਯੋਗ ਨਾਲ ਬੂਟੇ ਅਤੇ ਸੋਰ ਉਰਜਾ ਨਾਲ ਚ¤ਲਣ ਵਾਲੇ ਉਪਕਰਣ ਵੀ ਉਪਲ¤ਬਧ ਕਰਵਾਏ ਜਾਣਗੇ। ਇਸ ਤੋਂ ਇਲਾਵਾ ਐਡਵੋਕੇਟ ਰਮਨ ਨਾਰੰਗ ਦੀ ਅਗਵਾਈ ਹੇਠ ਦੋਵੇਂ ਦਿਨ ਘਰਾਂ ਵਿਚ ਉਪਯੋਗੀ ਚੀਜਾਂ ਦੇ ਸਟਾਲ ਵੀ ਲਗਾਏ ਜਾਣਗੇ। ਇਸ ਮੀਟਿੰਗ ਵਿਚ ਲਾਇਨ ਵਰਿੰਦਰ ਢੀਂਗਰਾ, ਜੇ.ਸੀ. ਗੌਰਵ ਗੁਪਤਾ, ਲਾਇਨ ਅਸ਼ੋਕ ਮਨੀਲਾ, ਹਰਿੰਦਰ ਕੌਰ, ਲਾਇਨ ਅਨਿਲ ਸੂਰੀ, ਲਾਇਨ ਕਮਲ ਪਾਹਵਾ, ਰੋਟੇਰੀਅਨ ਕੁਲਦੀਪ ਸਿੰਘ, ਗੁਰਮੀਤ ਪਲਾਹੀ, ਰਵੀ ਮੰਗਲ, ਜੇ.ਸੀ. ਜਯੋਤੀ ਸਹਿਦੇਵ, ਰੋਟੇਰੀਅਨ ਨਰਿੰਦਰ ਠੁਕਰਾਲ, ਲਾਇਨ ਸੁਸ਼ੀਲ ਸ਼ਰਮਾ, ਲਾਇਨ ਅਮਰੀਕ ਸਿੰਘ ਟਿ¤ਬੀ, ਰੋਟੇਰੀਅਨ ਸਤਨਾਮ ਸਿੰਘ ਆਦਿ ਵੀ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *