ਆਈ.ਐਮ.ਏ. ਨੇ ਮਨਾਇਆ ਵਰਲਡ ਐਂਟੀ ਓਬੇਸਿਟੀ ਡੇ

* ਅਨੇਕਾਂ ਬਿਮਾਰੀਆਂ ਦੀ ਵਜ•ਾ ਬਣ ਸਕਦਾ ਹੈ ਮੋਟਾਪਾ – ਡਾ. ਰਾਜਿੰਦਰ ਸ਼ਰਮਾ
ਫਗਵਾੜਾ 28 ਨਵੰਬਰ (ਅਸ਼ੋਕ ਸ਼ਰਮਾ) ਡਾਕਟਰਾਂ ਦੀ ਜ¤ਥੇਬੰਦੀ ਆਈ.ਐਮ.ਏ. ਵਲੋਂ ਲੋਕਾਂ ਨੂੰ ਮੋਟਾਪੇ ਨਾਲ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਸਚੇਤ ਕਰਨ ਦੇ ਮਕਸਦ ਨਾਲ ਵਰਲਡ ਐਂਟੀ ਓਬੇਸਿਟੀ ਡੇ ਦੇ ਸਬੰਧ ਵਿਚ ਫਗਵਾੜਾ ਪ੍ਰਧਾਨ ਡਾ. ਅਨਿਲ ਟੰਡਨ ਦੀ ਅਗਵਾਈ ਹੇਠ ਇਕ ਸਮਾਗਮ ਦਾ ਆਯੋਜਨ ਕੀਤਾ। ਜਿਸ ਵਿਚ ਕਰੀਬ 100 ਡਾਕਟਰਾਂ ਨੇ ਪਰਿਵਾਰ ਸਮੇਤ ਅਨੇਕਾਂ ਖੇਡ ਗਤੀਵਿਧੀਆਂ ਵਿਚ ਭਾਗ ਲਿਆ। ਸਮਾਗਮ ਦੇ ਮੁ¤ਖ ਮਹਿਮਾਨ ਆਈ.ਐਮ.ਏ. ਦੇ ਸੂਬਾ ਪ੍ਰਧਾਨ ਡਾ. ਰਾਜਿੰਦਰ ਸ਼ਰਮਾ ਸਨ। ਉਹਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਮੋਟਾਪਾ ਨਾ ਸਿਰਫ ਆਪਣੇ ਆਪ ਵਿਚ ਇਕ ਬਿਮਾਰੀ ਹੈ ਬਲਕਿ ਕਈ ਹੋਰ ਮਾਰੂ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ। ਇਸ ਤੋਂ ਬਚਣ ਲਈ ਸਰੀਰਿਕ ਮਿਹਨਤ ਵਾਲੇ ਕੰਮ ਜਰੂਰ ਕਰਨ ਚਾਹੀਦੇ ਹਨ। ਅਜਿਹਾ ਨਾ ਕਰ ਸਕਣ ਦੀ ਹਾਲਤ ਵਿਚ ਕੁਝ ਸਮਾਂ ਖੇਡ ਅਤੇ ਕਸਰਤ ਲਈ ਜਰੂਰ ਕ¤ਢਣਾ ਚਾਹੀਦਾ ਹੈ। ਡਾ. ਅਨਿਲ ਟੰਡਨ ਨੇ ਕਿਹਾ ਕਿ ਜੇਕਰ ਮੋਟਾਪੇ ਨੂੰ ਸਮਾਂ ਰਹਿੰਦੇ ਕੰਟਰੋਲ ਨਾ ਕੀਤਾ ਜਾਵੇ ਤਾਂ ਇਹ ਦਿਲ ਦੇ ਰੋਗ, ਬਲਡ ਪ੍ਰੈਸ਼ਰ, ਸਾਹ ਦੀ ਤਕਲੀਫ ਅਤੇ ਸ਼ੁਗਰ ਵਰਗੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਡਾ. ਐਸ. ਰਾਜਨ ਨੇ ਕਿਹਾ ਕਿ ਮੋਟਾਪੇ ਨੂੰ ਕੰਟਰੋਲ ਕਰਨ ਦਾ ਸਭ ਤੋਂ ਅਸਾਨ ਤਰੀਕਾ ਖਾਣ-ਪਾਣ ਦਾ ਸੰਤੁਲਨ ਹੋ ਸਕਦਾ ਹੈ। ਇਸ ਤੋਂ ਇਲਾਵਾ ਘ¤ਟ ਕੈਲੋਰੀ ਵਾਲੀਆਂ ਅਜਿਹੀਆਂ ਵਸਤਾਂ ਦਾ ਸੇਵਨ ਕੀਤਾ ਜਾ ਸਕਦਾ ਹੈ ਜਿਸ ਨਾਲ ਪੇਟ ਭਰਿਆ-ਭਰਿਆ ਮਹਿਸੂਸ ਹੁੰਦਾ ਹੋਵੇ। ਸਮਾਗਮ ਵਿਚ ਆਈ.ਐਮ.ਏ. ਮੈਂਬਰਾਂ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *