26ਵਾਂ ਜਗਤਾਰ ਪ੍ਰਵਾਨਾ ਯਾਦਗਾਰੀ ਸਭਿਆਚਾਰਕ ਮੇਲਾ ਅਮਿਟ ਯਾਂਦਾ ਛ¤ਡਦਾ ਹੋਇਆ ਸਮਾਪਤ

– ਚਿ¤ਟੀ ਪ¤ਗ ਨੂੰ ਦਾਗ ਨਾ ਲਾਵੀ,ਮੁੰਦਰਾਂ ਪਵਾਈ ਫਿਰਦੇ ਗੀਤਾਂ ਨੇ ਦਰਸ਼ਕਾਂ ਨੂੰ ਕੀਲੀ ਰ¤ਖਿਆ
ਕਪੂਰਥਲਾ, 28 ਨਵੰਬਚ, ਇੰਦਰਜੀਤ ਸਿੰਘ
ਮਰਹੂਮ ਸੂਫੀ ਗਾਇਕ ਜਗਤਾਰ ਪ੍ਰਵਾਨਾ ਦੀ ਯਾਦ ‘ਚ ਪਿੰਡ ਅਠੌਲਾ ਵਿਖੇ 26ਵਾਂ ਸਲਾਨਾ ਸਭਿਆਚਾਰਕ ਮੇਲਾ ਅਮਿਟ ਯਾਂਦਾ ਛ¤ਡਦਾ ਸਮਾਪਤ ਹੋਇਆ। ਰਾਜ ਗਾਇਕ ਪਦਮ ਸ੍ਰੀ ਹੰਸ ਰਾਜ ਹੰਸ ਦੀ ਸਰਪ੍ਰਸਤੀ ਅਤੇ ਪ੍ਰਧਾਨ ਫਤਹਿ ਸਿੰਘ ਸੋਹਲ ਯੂ. ਕੇ. ਦੇ ਅਗਵਾਈ ‘ਚ ਹੋਏ ਮੇਲੇ ਦਾ ਉਦਘਾਟਨ ਅਜਮੇਰ ਸਿੰਘ ਹੰਸ ਸਰਪੰਚ ਤੇ ਪੰਚਾਇਤ ਵ¤ਲੋਂ ਕੀਤਾ ਗਿਆ ਅਤੇ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਮੁ¤ਖ ਮਹਿਮਾਨ ਵਜੋਂ ਸ਼ਾਮਿਲ ਹੋਏ। ਮੇਲੇ ‘ਚ ਪੰਜਾਬ ਦੇ ਪ੍ਰਸਿ¤ਧ ਲੋਕ ਗਾਇਕ ਕੰਠ ਕਲੇਰ ਨੇ ਚਿ¤ਟੀ ਪ¤ਗ ਨੂੰ ਦਾਗ ਨਾ ਲਾਵੀਂ, ਬੂਟਾ ਮੁਹੰਮਦ ਨੇ ਮੁੰਦਰਾਂ ਪਵਾਈ ਫਿਰਦੇ, ਯੁਵਰਾਜ ਹੰਸ ਨੇ ਮੇਰਾ ਪੀਰ ਜਾਣੇ ਮੇਰੀ ਪੀੜ, ਸੋਨੀਆ ਸ਼ਰਮਾ ਨੇ ਕਮਲੀ ਯਾਰ ਦੀ, ਖਾਨ ਸਾਬ ਨੇ ਖੋਹਕੇ ਤਾਂ ਸਾਰਾ ਜ¤ਗ ਖਾਵਦਾਂ, ਰੋਕ ਕੇ ਰੋਕ ਖਵਾਉਦਾ ਏ ਪੰਜਾਬ, ਨੇਹਾ ਸ਼ਰਮਾਂ, ਜੋਤੀ ਸ਼ਰਮਾਂ ਨੇ ਲੈ ਗਿਆ ਲੁ¤ਟ ਕੇ ਰੋਣਕਾਂ ਸਾਥੋਂ ਪ੍ਰਵਾਨਾ, ਦੋਗਾਣਾ ਜੋੜੀ ਸੁ¤ਚਾ ਰੰਗੀਲਾ-ਮਨਦੀਪ ਮੈਂਡੀ, ਅਵਾਜ਼ ਪੰਜਾਬ ਦੀ ਸੁਨੀਲ ਮ¤ਟੂ, ਨਵਜੀਤ ਗਿ¤ਲ, ਰਜਿੰਦਰ ਰਾਜਨ, ਸਨਮ ਸਹੋਤਾ, ਸੋਨੂੰ ਦਿਲਦਾਰ-ਨੀਲਮ ਦਿਲਦਾਰ, ਚੰਨੀ ਗਿ¤ਲ-ਹਲੀਨਾ ਸ਼ੇਰਗਿ¤ਲ, ਕੁਲਵਿੰਦਰ ਖੈਹਿਰਾ, ਤੇਜੀ ਬਾਜਵਾ, ਰੂਹਾਨੀ ਬ੍ਰਦਰ ਨੇ ਦੇਰ ਰਾਤ ਤਾਰਿਆਂ ਦੀ ਲੋਅ ਵੀ ਗੀਤਾਂ ਛਹਿਬਰ ਲਾਈ ਛ¤ਡੀ। ਕਮੇਡੀਅਨ ਚਾਚਾ ਬਿਸ਼ਨਾ, ਜਗਤਾ ਅਤੇ ਭਗਤਾ ਆਦਿ ਨੇ ਕਮੇਡੀ ਪੇਸ਼ ਕੀਤੀ। ਮੇਲੇ ਦੌਰਾਨ ਸ਼ਮਾ ਰੌਸ਼ਨ ਕਰਨ ਦੀ ਰਸਮ ਉਘੇ ਪ¤ਤਰਕਾਰ ਸਤਨਾਮ ਸਿੰਘ ਮਾਣਕ ਵਲੋ ਅਦਾ ਕੀਤੀ ਗਈ ਤੇ ਉਨ੍ਹਾਂ ਕਿਹਾ ਕਿ ਕੋਮਾਂ ਉਹੀ ਜਿਊਦੀਆਂ ਰਹਿੰਦੀਆ ਹਨ ਜੋ ਇਤਹਾਸ ਨਾਲ ਜੁੜੀਆਂ ਰਹਿੰਦੀਆਂ ਹਨ। ਜੇ ਅਸੀਂ ਨਵੀ ਪੀੜੀ ‘ਚ ਚੰਗੇ ਇਨਸਾਨ, ਚੰਗੇ ਕਲਾਕਾਰ, ਚੰਗੇ ਪ¤ਤਰਕਾਰ ਪੈਦਾ ਹੋਣ ਤਾਂ ਬ¤ਚਿਆਂ ਨੂੰ ਪੰਜਾਬੀ ਪੜ੍ਹਾਓ। ਉਹ ਜਿ¤ਥੇ ਵੀ ਜਾਣਗੇ ਪੰਜਾਬੀ ਦੀ ਮਹਿਕ ਲੈ ਕੇ ਜਾਣਗੇ। ਉਹਨਾਂ ਕਿਹਾ ਕਿ ਆਪਣੀ ਜੁਬਾਨ ਨੂੰ ਯਾਦ ਰ¤ਖੋ ਤੁਹਾਡੇ ਸੰਸਕਾਰ ਤੁਹਾਡੇ ਕੋਲ ਸਾਂਭੇ ਰਹਿਣਗੇ। ਪੰਜਾਬੀ ਜਾਗਰਿਤੀ ਮੰਚ ਦੇ ਸਕ¤ਤਰ ਦੀਪਕ ਬਾਲੀ ਨੇ ਪੰਜਾਬ ‘ਚ ਪੰਜਾਬੀ ਤੇ ਪਾਬੰਦੀਆਂ ਲਗਾਉਣ ਵਾਲੇ ਸਕੂਲਾਂ ਨੂੰ ਧੋਖੇਬਾਜ ਐਲਾਨਿਆ। ਇਸ ਮੌਕੇ ‘ਤੇ ਮੰਚ ਦੇ ਸਰਪ੍ਰਸਤ ਮਨਜੀਤ ਸਿੰਘ ਸੋਹਲ, ਕਾਰਜਕਾਰੀ ਪ੍ਰਧਾਨ ਅਜਮੇਰ ਸਿੰਘ ਸਹੋਤਾ, ਮੁ¤ਖ ਸਲਾਹਕਾਰ ਇੰਜ: ਨਰਿੰਦਰ ਬੰਗਾ, ਗਾਇਕ ਬੂਟਾ ਮੁਹੰਮਦ, ਵਿ¤ਕੀ ਨਾਗਰਾ, ਮੀਡੀਆ ਇੰਚਾਰਜ ਬਲਜੀਤ ਸਿੰਘ ਸੰਘਾ, ਗੁਰਦਿਆਲ ਸਿੰਘ ਸਹੋਤਾ, ਵਿ¤ਤ ਸਕ¤ਤਰ ਮੰਗਲ ਅਠੋਲਾ, ਸਕ¤ਤਰ ਬਲਵੀਰ ਕਾਲਾ, ਕੁਲਦੀਪ ਸਿੰਘ ਰਾਣਾ, ਸੁਖਦੇਵ ਸਿੰਘ ਫੌਜੀ, ਤੀਰਥ ਸਿੰਘ, ਕਪੂਰ ਸਿੰਘ, ਦਿਲਪ੍ਰੀਤ ਅਠੌਲਾ, ਲਵਪ੍ਰੀਤ ਸਿੰਘ, ਤਰਸੇਮ ਸਿੰਘ, ਸੁਖਵਿੰਦਰ ਸਿੰਘ, ਡਾ. ਗੁਰਮੀਤ ਥਾਪਰ, ਸਾਂਈ ਮਧੂ, ਜ¤ਸ ਸੋਹਲ, ਕੁਲਵੰਤ ਸਿੰਘ ਕਾਂਤਾ, ਤੀਰਥ ਸਪਰਾ, ਸਰਪੰਚ ਗਿਆਨ ਚੰਦ ਆਦਿ ਵ¤ਲੋਂ ਮੇਲੇ ਲਈ ਸੇਵਾਵਾਂ ਨਿਭਾਈਆਂ ਗਈਆਂ। ਮਹਿਮਾਨਾਂ ਵਜੋਂ ਜਸਵੀਰ ਸਿੰਘ ਰਾਏ ਐਸ. ਪੀ., ਜ¤ਥੇ: ਰਜਿੰਦਰ ਸਿੰਘ ਨਾਗਰਾ, ਗੁਰਦੀਪ ਸਿੰਘ ਨਾਗਾਰਾ, ਪੁਸ਼ਪ ਬਾਲੀ ਐਸ.ਐਚ.ਓ ਲਾਂਬੜਾ, ਹਰਦੇਵ ਸਿੰਘ ਔਜਲਾ ਅਕਾਊਟੈਂਟ ਐਸ. ਐਸ. ਪੀ. ਕਪੂਰਥਲਾ, ਅਨਿਲ ਚੋਪੜਾ ਚੇਅਰਮੈਨ ਸੈਂਟ ਸੋਲਜਰ ਗਰੁ¤ਪ, ਬਲਾਕ ਸੰਮਤੀ ਮੈਂਬਰ ਬੀ.ਕੇ. ਅਠੌਲਾ, ਵਿਵੇਕ ਤੁਲੀ ਡਾਇਰੈਕਟਰ ਐਮ.ਐਚ. ਵੰਨ, ਗੁਰਮੀਤ ਸਿੰਘ ਮੈਨੇਜਰ ਮਨਮੋਹਨ ਵਾਰਿਸ, ਡਾ. ਗੁਰਮੀਤ ਥਾਪਰ, ਸੰਜੀਵ ਗਾਜੀਪੁਰ ਸਾਬਕਾ ਸਰਪੰਚ, ਰਘਬੀਰ ਸਿੰਘ ਗਿ¤ਲ, ਸ਼ਾਂਈ ਮਧੂ ਸ਼ਾਹ, ਬਾਲ ਸਾਹਿਤਕਾਰ ਮਾਸਟਰ ਆਤਮਾ ਸਿੰਘ ਚਿ¤ਟੀ, ਕੁਲਵਿੰਦਰ ਕੈਰੋਂ, ਅਮਰਜੀਤ ਸਿੰਘ ਸਾਬਕਾ ਸਰਪੰਚ, ਮਨਜੀਤ ਸਿੰਘ ਸ਼ਾਹ, ਇਕਬਾਲ ਸਿੰਘ ਸੋਹਲ, ਜਗਰੂਪ ਸਿੰਘ ਸੋਹਲ, ਅਵਤਾਰ ਸਿੰਘ ਲੰਬੜ, ਹਰਦੇਵ ਮਾਨ, ਸਾਬੀ ਫੋਟੋਗ੍ਰਾਫਰ ਆਦਿ ਸ਼ਾਮਿਲ ਸਨ। ਸਟੇਜ ਸਕ¤ਤਰ ਦੀ ਸੇਵਾ ਰਾਹੁਲ ਲਹਿਰੀ ਅਤੇ ਰਾਜੂ ਫਤਹਿਪੁਰ ਵ¤ਲੋਂ ਨਿਭਾਈ ਗਈ।

Geef een reactie

Het e-mailadres wordt niet gepubliceerd. Vereiste velden zijn gemarkeerd met *