ਨਵੀਂ ਤਕਨੀਕ ਦੇ ਆਇਸ਼ਰ ਟਰੈਕਟਰਾਂ ਨੇ ਕਿਸਾਨਾਂ ਦੀ ਖੇਤੀ ਨੂੰ ਕੀਤਾ ਸੁਖਾਲਾ-ਚੁੱਘ

ਰਨਿਊ ਯੁਵਰਾਜ ਮੋਟਰਸ ਦੇ ਸ਼ੌਰੂਮ ਦਾ ਕੀਤਾ ਉਦਘਾਟਨ
ਕਪੂਰਥਲਾ, 28 ਨਵੰਬਰ, ਇੰਦਰਜੀਤ
ਅੱਜ ਦੇ ਤਕਨੀਕੀ ਯੁੱਗ ਵਿਚ ਜਿੱਥੇ ਮਸ਼ੀਨਰੀ ਨੇ ਕਿਸਾਨਾਂ ਦੀ ਖੇਤੀ ਨੂੰ ਸੁਖਾਲਾ ਬਣਾ ਦਿੱਤਾ ਹੈ ਉ¤ਥੇ ਹੀ ਘੱਟ ਲਾਗਤ ਡੀਜ਼ਲ ਵਾਲੇ ਟਰੈਕਟਰਾਂ ਪ੍ਰਤੀ ਵੀ ਕਿਸਾਨਾਂ ਦਾ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਈ ਸਾਲ ਪੁਰਾਣੀ ਆਇਸ਼ਰ ਟਰੈਕਟਰ ਦੀ ਕੰਪਨੀ ਦੇ ਰਿਜ਼ਨਲ ਮੈਨੇਜ਼ਰ ਨੌਰਥ ਇੰਡੀਆ ਪੰਜਾਬ, ਹਿਮਾਚਲ ਤੇ ਜੰਮੂ ਰਾਜੀਵ ਚੁੱਘ ਨੇ ਫੱਤੂਢੀਂਗਾ ਰੋਡ ’ਤੇ ਨਵੇਂ ਖੁੱਲ੍ਹੇ ਆਇਸ਼ਰ ਟਰੈਕਟਰ ਦੇ ਸ਼ੌਰੂਮ ਨਿਊ ਯੁਵਰਾਜ ਮੋਟਰਸ ਦੇ ਉਦਘਟਨੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਮੌਕੇ ਸ਼ੌਰੂਮ ਦਾ ਉਦਘਾਟਨ ਸ਼ੌਰੂਮ ਦੇ ਮਾਲਕ ਯਾਦਵਿੰਦਰ ਸਿੰਘ ਦੀ ਮਾਤਾ ਗੁਰਮੀਤ ਕੌਰ ਨੇ ਆਪਣੇ ਕਰ ਕਮਲਾ ਨਾਲ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ ਰਾਜੀਵ ਚੁੱਘ ਨੇ ਦੱਸਿਆ ਕਿ ਆਇਸ਼ਰ ਕੰਪਨੀ ਨੇ ਬਹੁਤ ਹੀ ਘੱਟ ਤੇਲ ਦੀ ਖ਼ਪਤ ਵਾਲੇ ਨਵੀਂ ਤਕਨੀਕ ਦੇ ਮਾਡਲਾਂ ਦੇ ਟ੍ਰੈਕਟਰਜ਼ ਮਾਰਕੀਟ ਵਿਚ ਕਿਸਾਨਾਂ ਦੀ ਸਹੂਲਤ ਲਈ ਲਿਆਂਦੇ ਹਨ, ਜਿੰਨ੍ਹਾਂ ਵਿਚ ਆਇਸ਼ਰ 380 ਅੰਤਰਰਾਸ਼ਟਰੀ ਤਕਨੀਕ ਦਾ 2500 ਸੀਸੀ ਦਾ 3 ਸਿ¦ਡਰ ਟਰੈਕਟਰ, 333 ਆਇਸ਼ਰ ਸਬ ਤੋਂ ਬਿਹਤਰ ਡੀਜ਼ਲ ਮਾਈਲੇਜ਼ ਤਿੰਨ ਸਿ¦ਡਰ ਅਤੇ 312 ਦੋ ਸਿ¦ਡਰ 1963 ਸੀਸੀ ਦਾ ਤਾਕਤਵਰ ਰਿਕਰਡੋ ਇੰਜਣ ਵਾਲਾ ਟਰੈਕਟਰ ਵੀ ਮਾਰਕੀਟ ਵਿਚ ਉਤਾਰਿਆ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਾਡੇ ਸਾਰੇ ਮਾਡਲਾਂ ਉ¤ਪਰ 0 ਪ੍ਰਤੀਸ਼ਤ ਫਾਇਨਾਂਸ ਦੀ ਵੀ ਸਹੂਲਤ ਦਿੱਤੀ ਜਾ ਰਹੀ ਹੈ ਜਿਸ ਦਾ ਕਿਸਾਨ ਭਰਾ ਲਾਭ ਉਠਾ ਸਕਦੇ ਹਨ। ਇਸ ਮੌਕੇ ਉਨ੍ਹਾਂ ਵੱਲੋਂ ਮੌਕੇ ’ਤੇ 2 ਨਵੇਂ ਟਰੈਕਟਰਾਂ ਦੀਆਂ ਚਾਬੀਆਂ ਪਰਮਜੀਤ ਸਿੰਘ ਤੇ ਲਖਬੀਰ ਸਿੰਘ ਨਾਮ ਦੇ ਕਿਸਾਨਾਂ ਨੂੰ ਸੌਂਪੀਆਂ ਗਈਆਂ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਏਰੀਆ ਮੈਨੇਜ਼ਰ ਨਰੇਸ਼ ਠਾਕੁਰ, ਕੁਲਵਿੰਦਰ ਸਿੰਘ ਅਤੇ ਸਰਵਿਸ ਟੀਮ ਤੋਂ ਇਲਾਵਾ ਕੰਪਨੀ ਦੇ ਮਾਲਕ ਯਾਦਵਿੰਦਰ ਸਿੰਘ, ਰਾਓਵਰਿੰਦਰ ਸਿੰਘ ਪਟਵਾਰੀ, ਮਲਕੀਤ ਸਿੰਘ ਨੰਬਰਦਾਰ, ਬਲਜੀਤ ਸਿੰਘ ਬੱਲ, ਨਵਜੋਤ ਬੈਂਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਹਾਜ਼ਰੀ ਭਰੀ।

Geef een reactie

Het e-mailadres wordt niet gepubliceerd. Vereiste velden zijn gemarkeerd met *