ਸ੍ਰੀ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਉ¤ਚਾ ਬੇਟ ਦੇ ਸਾਲਾਨਾ ਇਨਾਮ ਵੰਡ ਸਮਾਗਮ

ਕਪੂਰਥਲਾ, 28 ਨਵੰਬਰ, ਇੰਦਰਜੀਤ
ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿਚ ਮਿਥੇ ਟੀਚੇ ਦੀ ਪ੍ਰਾਪਤੀ ਲਈ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ । ਇਹ ਸ਼ਬਦ ਨਵਤੇਜ ਸਿੰਘ ਚੀਮਾ ਕਾਂਗਰਸੀ ਵਿਧਾਇਕ ਹਲਕਾ ਸੁਲਤਾਨਪੁਰ ਲੋਧੀ ਨੇ ਸ੍ਰੀ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਉ¤ਚਾ ਬੇਟ ਦੇ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੇ । ਉਨ੍ਹਾਂ ਬ¤ਚਿਆਂ ਵਲੋਂ ਪੇਸ਼ ਕੀਤੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ । ਇਸ ਤੋਂ ਪਹਿਲਾਂ ਸਕੂਲ ਦੀ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਮੁ¤ਖ ਮਹਿਮਾਨ ਨੂੰ ਜੀ ਆਇਆਂ ਕਿਹਾ ਤੇ ਸਕੂਲ ਦੀਆਂ ਵਿ¤ਦਿਅਕ ਤੇ ਹੋਰ ਖੇਤਰਾਂ ਵਿਚ ਪ੍ਰਾਪਤੀਆਂ ਬਾਰੇ ਰਿਪੋਰਟ ਪੜ੍ਹੀ ਤੇ ਬਾਅਦ ਵਿਚ ਬ¤ਚਿਆਂ ਨੇ ਸ਼ਬਦ ਗਾਇਨ ਕੀਤੇ । ਇਸ ਤੋਂ ਇਲਾਵਾ ਪਾਣੀ ਬਚਾਓ, ਰੁ¤ਖ ਬਚਾਓ ਬਾਰੇ ਵ¤ਖ-ਵ¤ਖ ਝਲਕੀਆਂ ਪੇਸ਼ ਕਰਨ ਤੋਂ ਇਲਾਵਾ ਵਿਦਿਆਰਥੀਆਂ ਨੇ ਪੰਜਾਬ ਸ¤ਭਿਆਚਾਰ ਦੀਆਂ ਵ¤ਖ-ਵ¤ਖ ਵੰਨਗੀਆਂ ਪੇਸ਼ ਕਰਨ ਤੋਂ ਇਲਾਵਾ ਗਿ¤ਧਾ ਤੇ ਭੰਗੜਾ ਪਾ ਕੇ ਸਮਾਗਮ ਨੂੰ ਯਾਦਗਾਰੀ ਬਣਾ ਦਿ¤ਤਾ । ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਸਪਾਲ ਸਿੰਘ ਰੰਧਾਵਾ, ਪ੍ਰਧਾਨ ਬਲਜੀਤ ਕੌਰ ਰੰਧਾਵਾ, ਉਪ ਪ੍ਰਧਾਨ ਰਮਨਦੀਪ ਕੌਰ ਰੰਧਾਵਾ, ਪ੍ਰਿੰਸੀਪਲ ਇੰਦਰਜੀਤ ਕੌਰ ਨੇ ਵਿਧਾਇਕ ਨਵਤੇਜ ਸਿੰਘ ਚੀਮਾ, ਡੀ.ਐਸ.ਪੀ. ਕਪੂਰਥਲਾ ਸੰਦੀਪ ਸਿੰਘ ਮੰਡ, ਐਸ.ਐਚ.ਓ. ਫ¤ਤੂਢੀਂਗਾ ਪਰਮਿੰਦਰ ਸਿੰਘ ਬਾਜਵਾ, ਐਸ.ਐਚ.ਓ. ਸੁਲਤਾਨਪੁਰ ਲੋਧੀ ਸਰਬਜੀਤ ਸਿੰਘ, ਬਲਾਕ ਕਾਂਗਰਸ ਦੇ ਪ੍ਰਧਾਨ ਆਸਾ ਸਿੰਘ ਵਿਰਕ, ਬ¤ਬੂ ਖੈੜਾ, ਸਤਿੰਦਰ ਸਿੰਘ ਚੀਮਾ, ਰਵੀ (ਦੋਵੇਂ ਨਿ¤ਜੀ ਸਹਾਇਕ ਕਾਂਗਰਸੀ ਵਿਧਾਇਕ), ਫ¤ਤੂਢੀਂਗਾ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਤੇ ਹੋਰ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ḩ ਸਮਾਗਮ ਵਿਚ ਬ¤ਚਿਆਂ ਦੇ ਮਾਪੇ ਤੇ ਅਧਿਆਪਕ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *