ਲਾਚਾਰ, ਗਰੀਬ ਤੇ ਵੋੜਵੰਦਾਂ ਦੀ ਸੇਵਾ ਬਿਨਾਂ ਕਿਸੇ ਭੇਦ-ਭਾਵ ਦੇ ਨਿਰੰਤਰ ਜਾਰੀ

ਫਗਵਾੜਾ –ਅਸ਼ੋਕ ਸ਼ਰਮਾ-ਚੇਤਨ ਸ਼ਰਮਾ
ਅੱਜ ਦੇ ਇਸ ਯੁੱਗ ਵਿੱਚ ਮਨ ਦੀਆਂ ਖੇਡਾਂ ਨੇ ਇਨਸਾਨ ਦੇ ਜੀਵਨ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ।ਮਨ ਤਾਂ ਹਮੇਸ਼ਾ ਇਨਸਾਨ ਨੂੰ ਮਾੜੇ ਕੰਮਾਂ ਵੱਲ ਹੀ ਲੈ ਕੇ ਜਾ ਰਿਹਾ ਹੈ।ਜਿਸ ਦਾ ਸਦਕਾ ਅੱਜ ਇਨਸਾਨੀ ਰਿਸਤਿਆਂ ਦਾ ਮਤਲਬ ਹੀ ਬਦਲ ਗਿਆ ਹੈ।ਹਰ ਪਾਸੇ ਬਲਾਤਕਾਰ, ਬੈੰਕ ਡਕੈਤੀਆਂ, ਖੂਨ ਖਰਾਬੇ ਦਾ ਸਾਰੇ ਦੇਸ਼ ‘ਚ ਬੋਲਬਾਲਾ ਹੈ।ਜਿਹੜਾ ਕਿ ਘੱਟ ਹੋਣ ਦੀ ਬਜਾਏ ਦਿਨ ਬ ਦਿਨ ਵਧਦਾ ਹੀ ਜਾ ਰਿਹਾ ਹੈ।ਇਹ ਕੁੱਝ ਸਫੇਦਪਾਸ਼ ਨੇਤਾਵਾਂ ਦੇ ਆਸ਼ੀਰਵਾਦ ਨਾਲ ਉਨਾਂ ਦੇ ਚਹੇਤੇ ਕਰ ਰਹੇ ਹਨ। ਦੇਸ਼ ‘ਚ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਸਮਾਜ ਨੂੰ ਨਵੀਂ ਸੇਧ ਦੇਣ ਲਈ ਸਮੇਂ-ਸਮੇਂ ‘ਤੇ ਨਵੇਂ ਪ੍ਰੋਜੈਕਟ ਲੈ ਕੇ ਕੰਮ ਕਰ ਰਹੀਆਂ ਹਨ।ਫਗਵਾੜਾ ਦੀ ਟੀਮ ਨੇ ਦਿੱਲੀ ਫੇਰੀ ਦੋਰਾਨ ਗੁਰਦੁਆਰਾ ਸ਼ੀਸ਼ ਗੰਜ਼ ਸਾਹਿਬ ਦੇ ਸਾਹਮਣੇ ਜੋ ਨਜਾਰਾ ਵੇਖਿਆ ਉਤ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਸ ਨਜਾਰੇ ਨੂੰ ਆਪਣੇ ਮੋਬਾਇਲ ‘ਚ ਕੈਦ ਕਰ ਲਿਆ।ਇਸ ਨੇਕ ਸੇਵਾ ਦੀ ਵਿਸਥਾਰਪੂਰਵਕ ਜਾਣਕਾਰੀ ਆਪ ਜੀ ਦੇ ਕੋਲ ਪਹੁੰਚਾਉਣ ਲਈ ਆਪਣੀ ਕਲਮ ਚੁੱਕੀ ਤੇ ਮਾਨਵਤਾ ਦੀ ਵਾ ‘ਚ ਇਨਸਾਨ ਕੀ ਕੁੱਝ ਕਰ ਸਕਦਾ ਹੈ।ਸਮਾਜ ਦਾ ਇੱਕ ਵਰਗ ਜਿਸ ਨੂੰ ਸਾਡਾ ਸਮਾਜ ਸਵੀਕਾਰ ਨਹੀਂ ਕਰਦਾ ਤੇ ਉਸ ਨੂੰ ਦੇਖ ਕੇ ਨੱਕ ਮੂੰਹ ਮੋੜ ਲੈਂਦਾ ਹੈ।ਰੋਜ਼ਾਨਾ ਸਵੇਰੇ 7.30 ਵਜੇ ਤੋਂ ਲੈ ਕੇ 9.30 ਵਜੇ ਤੱਕ ਉਨ੍ਹਾਂ ਦੀ ਸਮੂਹ ਟੀਮ ਜਿਹਨਾਂ ‘ਚ ਰਿਟਾਇਡ ਬਰਗ੍ਰੇਡੀਅਰ, ਡਾਕਟਰ, ਬਿਜਨੈਸਮੈਨ, ਬੀਬੀਆਂ ਤੇ ਬੱਚੇ ਭਿਖਾਰੀਆਂ ਦੀ ਮੈਡੀਕਲ (ਪੱਟੀ, ਮਲਮ, ਜਗ਼ਮ ਦੀ ਸਫਾਈ ਤੇ ਦਵਾਈ) ਦੀ ਨਿਸ਼ਕਾਮ ਸੇਵਾ ਕਰਦੇ ਹਨ।ਜਿਨ੍ਹਾਂ ਦੀ ਲੱਤਾਂ ਤੇ ਪੈਰ ਗਲੇ ਹੋਣ ਤੇ ਸ਼ਰੀਰ ਦੇ ਕਿਸੇ ਵੀ ਅੰਗ ਤੇ ਕੋਹੜ ਫੈਲਿਆ ਹੋਵੇ ਉਸ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਦਵਾਈ ਲਗਾ ਕੇ ਮਲਮ ਪੱਟੀ ਕਰਦੇ ਹਨ।ਇਹ ਫਰੀ ਸੇਵਾ ਰੋਜ਼ਾਨਾ 2 ਘੰਟੇ ਚਲਦੀ ਹੈ।ਇਸ ਵਿੱਚ ਮਰੀਜ਼ਾਂ ਦੀਆਂ ਕਾਫੀ ਲੰਬੀਆਂ ਲਾਈਨਾਂ ਆਪਣੇ ਜਖਮ ਨੂੰ ਸਾਫ ਕਰਵਾਉਣ ਤੇ ਮਲਮ ਪੱਟੀ ਕਰਵਾਉਣ ਲਈ ਬੈਠੇ ਸਨ।ਇਹ ਸੇਵਾ ਬਿਨ੍ਹਾਂ ਕਿਸੇ ਡਰ ਜਾਂ ਭੈਅ ਤੋਂ ਲਗਾਤਾਰ ਜਾਰੀ ਹੈ।ਮਰੀਜ਼ਾਂ ਦੇ ਲੰਗਰ ਦਾ ਪ੍ਰਬੰਧ ਵੀ ਰੋਜ਼ਾਨਾ ਕੀਤਾ ਜਾਂਦਾ ਹੈ।ਤੁਸੀਂ ਆਪ ਖੁਦ ਸੋਚੋ ਕੀ ਜੇਕਰ ਕਿਸੇ ਲਾਚਾਰ, ਗਰੀਬ ਜਾਂ ਲੋੜਵੰਦ ਦੀ ਇਸ ਤਰ੍ਹਾਂ ਸੇਵਾ ਹੋਵੇ ਤਾਂ ਉਸ ਦੇ ਦਿਲ ਦੀਆਂ ਗਰਿਾਈਆਂ ਚੋਂ ਆਸੀਸ ਹੀ ਨਿਕਲੇਗੀ। ਇਹ ਸੇਵਾ ਪਿੱਛਲੇ 26-27 ਸਾਲ ਪਹਿਲਾ ਸ੍ਰ. ਕਮਲਜੀਤ ਸਿੰਘ ਜੀ ਦੇ ਪਿਤਾ ਜੀ ਨੇ ਗੁਰੂ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਕੇ ਬਿਨ੍ਹਾਂ ਕਿਸੇ ਭਿੰਨ ਭੇਦ ਦੇ ਨਾਲ ਸ਼ੁਰੂ ਕੀਤਾ ਸੀ, ਜੋ ਕਿ ਝਾੜੂ ਵਾਲੇ ਦੇ ਨਾਂਅ ਨਾਲ ਮਸ਼ਹੂਰ ਸਨ।ਜੋ ਕਿ ਹੁਣ ਦਿੱਲੀ ਵਾਸੀਆਂ ਲਈ ਇੱਕ ਜ਼ਿੰਦਾ ਮਿਸਾਲ ਬਣ ਗਈ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਕਾਫਲੇ ਵਿੱਚ ਸਾਰੇ ਵਰਗ ਦੇ ਲੋਕ ਹਿੱਸਾ ਪਾ ਰਹੇ ਹਨ।ਉਨ੍ਹਾਂ ਕਿਹਾ ਕਿ ਅਸੀਂ ਕੋਈ ਸੰਸਥਥਾ ਨਹੀਂ ਬਣਾਈ ਤੇ ਨਾ ਹੀ ਅਸੀਂ ਆਪਣੀ ਮਸ਼ਹੂਰੀ ਕਰਨਾ ਚਾਹੁੰਦੇ ਹਾਂ।ਇਸ ਦਾ ਇੱਕ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਜਦੋਂ ਕਿਤੇ ਲਾਵਾਰਿਸ ਇਨਸਾਨ ਦੀ ਮੋਤ ਹੋ ਜਾਂਦੀ ਹੈ ਤਾਂ ਦਿੱਲੀ ਪੁਲਿਸ ਇਹਨਾਂ ਨੂੰ ਸੁਚਿਤ ਕਰਦੀ ਹੈ ਤੇ ਉਸ ਦਾ ਵਿਧੀ ਪੂਰਵਕ ਦਾਜ-ਸੰਸਕਾਰ ਕੀਤਾ ਜਾਂਦਾ ਹੈ।ਸ੍ਰ. ਤਰਲੋਚਨ ਸਿੰਘ ਜੀ ਦਾ 18 ਨਵੰਬਰ ਨੂੰ ਜਨਮ ਸੀ।ਸੱਚੇ ਪਾਤਸ਼ਾਹ ਇਨਾਂ ਦੀ ਆਤਮਾ ਨੂੰ ਸ਼ਾਂਤੀ ਨੂੰ ਦੇਵੇ ਤੇ ਪਿੱਛੇ ਸਾਰਿਆਂ ਨੂੰ ਗੁਰੂ ਦਾ ਭਾਣਾ ਮੰਨਣ ਦਾ ਬਖਸ਼ੇ ਤੇ ਇਸੇ ਤਰ੍ਹਾਂ ਹੀ ਉਨ੍ਹਾਂ ਵਲੋਂ ਚਲਾਈ ਜਾ ਰਹੀ ਨਿਸਵਾਰਥ ਸੇਵਾ ੋਨ੍ਰਤਰ ਜਾਰੀ ਰਹੇ।

Geef een reactie

Het e-mailadres wordt niet gepubliceerd. Vereiste velden zijn gemarkeerd met *