ਮਸਲਾ ਆਦਮਪੁਰ ਏਅਰਪੋਰਟ ਦੇ ਨਾਂ ਗੁਰੂ ਰਵਿਦਾਸ ਜੀ ਦੇ ਨਾਂ ਤੇ ਰ¤ਖਣ ਦਾ

ਕੈਪਟਨ ਸਰਕਾਰ ਦੀ ਪਹਿਲ ਤੇ ਪੰਜਾਬ ਵਿਧਾਨਸਭਾ ਵਿਚ ਸਰਬ ਸੰਮਤੀ ਨਾਲ ਮਤਾ ਪਾਸ ਕਰਨ ਦੀ ਜੋਗਿੰਦਰ ਸਿੰਘ ਮਾਨ ਨੇ ਕੀਤੀ ਸ਼ਲਾਘਾ
ਫਗਵਾੜਾ 29 ਨਵੰਬਰ (ਅਸ਼ੋਕ ਸ਼ਰਮਾ) ਪੰਜਾਬ ਵਿਧਾਨਸਭਾ ਵਿਚ ਆਦਮਪੁਰ ਹਵਾਈ ਅ¤ਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਰ¤ਖਣ ਸਬੰਧੀ ਸਰਬ ਸੰਮਤੀ ਨਾਲ ਪਾਸ ਹੋਏ ਮਤੇ ਦੀ ਸ਼ਲਾਘਾ ਕਰਦੇ ਹੋਏ ਸਾਬਕਾ ਕੈਬਿਨੇਟ ਮੰਤਰੀ ਅਤੇ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗ¤ਲ ਹੈ ਕਿ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ ਤੇ ਸਦਨ ਨੇ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਹੈ। ਉਹਨਾਂ ਕਿਹਾ ਕਿ ਇਹ ਸਮੁ¤ਚੀ ਦੁਨੀਆ ਵਿਚ ਵ¤ਸਦੀ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਲਈ ਵੀ ਬਹੁਤ ਮਾਣ ਵਾਲੀ ਗ¤ਲ ਹੈ। ਹੁਣ ਕੇਂਦਰ ਦੀ ਮੋਦੀ ਸਰਕਾਰ ਦਾ ਫਰਜ਼ ਹੈ ਕਿ ਉਹ ਜਲਦੀ ਤੋਂ ਜਲਦੀ ਆਦਮਪੁਰ ਹਵਾਈ ਅ¤ਡੇ ਦਾ ਨਾਂ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਰ¤ਖਣ ਦਾ ਐਲਾਨ ਕਰੇ। ਕਿਉਂਕਿ ਕੇਂਦਰ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਜੇਕਰ ਵਿਧਾਨਸਭਾ ਵਿਚ ਮਤਾ ਪਾਸ ਕਰਕੇ ਭੇਜਦੀ ਹੈ ਤਾਂ ਇਸ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਇਸ ਮੌਕੇ ਸੂਬਾ ਸਕ¤ਤਰ ਅਵਤਾਰ ਸਿੰਘ ਪੰਡਵਾ, ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਨਵਜਿੰਦਰ ਸਿੰਘ ਬਾਹੀਆ, ਮਨਜਿੰਦਰ ਸਿੰਘ ਮੇਹਟ ਸਰਪੰਚ ਮੇਹਟਾਂ, ਗੋਪੀ ਬੇਦੀ, ਦਰਸ਼ਨ ਜਮਾਲਪੁਰ ਆਦਿ ਵੀ ਹਾਜਰ ਸਨ।

 

Geef een reactie

Het e-mailadres wordt niet gepubliceerd. Vereiste velden zijn gemarkeerd met *