ਡਾ. ਰਾਜਨ ਆਈ ਕੇਅਰ ਦੇ ਸਹਿਯੋਗ ਨਾਲ ਪਿੰਡ ਅਠੌਲੀ ’ਚ ਲਗਾਇਆ ਅ¤ਖਾਂ ਦਾ ਮੁਫਤ ਚੈਕਅਪ ਕੈਂਪ

* 480 ਦਾ ਚੈਕਅਪ ਅਤੇ 42 ਮਰੀਜਾਂ ਦਾ ਹੋਇਆ ਫਰੀ ਆਪ੍ਰੇਸ਼ਨ
ਫਗਵਾੜਾ 29 ਨਵੰਬਰ (ਅਸ਼ੋਕ ਸ਼ਰਮਾ) ਡਾ. ਰਾਜਨ ਆਈ ਕੇਅਰ ਐਂਡ ਲੇਸਿਕ ਲੇਜਰ ਸੈਂਟਰ ਹਰਗੋਬਿੰਦ ਨਗਰ ਫਗਵਾੜਾ ਦੇ ਸਹਿਯੋਗ ਨਾਲ ਸ. ਸ਼ੀਤਲ ਸਿੰਘ ਦੇ ਪਰਿਵਾਰ ਵਲੋਂ ਮਾਤਾ ਪ੍ਰੀਤਮ ਕੌਰ ਦੀ ਯਾਦ ਨੂੰ ਸਮਰਪਿਤ ਅ¤ਖਾਂ ਦਾ ਫਰੀ ਚੈਕਅਪ ਅਤੇ ਆਪ੍ਰੇਸ਼ਨ ਕੈਂਪ ਪਿੰਡ ਅਠੌਲੀ ਵਿਖੇ ਲਗਾਇਆ ਗਿਆ। ਇਸ ਮੌਕੇ 480 ਮਰੀਜਾਂ ਦੀਆਂ ਅ¤ਖਾਂ ਦਾ ਚੈਕਅਪ ਕਰਕੇ 42 ਮਰੀਜਾਂ ਨੂੰ ਫਰੀ ਆਪ੍ਰੇਸ਼ਨ ਲਈ ਚੁਣਿਆ ਗਿਆ ਜਦਕਿ ਸਾਰੇ ਮਰੀਜਾਂ ਨੂੰ ਮੁਫਤ ਦਵਾਈਆਂ ਤੋਂ ਇਲਾਵਾ 210 ਮਰੀਜਾਂ ਨੂੰ ਮੁਫਤ ਐਨਕਾਂ ਵੰਡੀਆਂ ਗਈਆਂ। ਚੁਣੇ ਗਏ ਮਰੀਜਾਂ ਦੀਆਂ ਅ¤ਖਾਂ ਦੇ ਆਪ੍ਰੇਸ਼ਨ ਡਾ. ਰਾਜਨ ਆਈ ਕੇਅਰ ਫਗਵਾੜਾ ਵਿਖੇ ਕੀਤੇ ਗਏ। ਇਸ ਮੌਕੇ ਹਸਪਤਾਲ ਦੇ ਐਮ.ਡੀ. ਡਾ. ਐਸ. ਰਾਜਨ ਨੇ ਮਰੀਜਾਂ ਨੂੰ ਅ¤ਖਾਂ ਦੀ ਸੰਭਾਲ ਅਤੇ ਆਪ੍ਰੇਸ਼ਨ ਤੋਂ ਬਾਅਦ ਦੀਆਂ ਸਾਵਧਾਨੀਆਂ ਬਾਰੇ ਮਹ¤ਤਵਪੂਰਣ ਜਾਣਕਾਰੀ ਦਿ¤ਤੀ। ਉਹਨਾਂ ਦ¤ਸਿਆ ਕਿ ਕੋਈ ਵੀ ਗਰੀਬ ਲੋੜਵੰਦ ਵਿਅਕਤੀ ਸਾਈਟ ਸੇਵਰ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਅ¤ਖਾਂ ਦੇ ਫਰੀ ਆਪ੍ਰੇਸ਼ਨ ਲਈ ਉਹਨਾਂ ਦੇ ਹਸਪਤਾਲ ਨਾਲ ਸੰਪਰਕ ਕਰ ਸਕਦਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *