ਦਮਦਮੀ ਟਕਸਾਲ ਦੀਆ ਕੀਤੀਆ ਕੁਰਬਾਨੀਆ ਨੂੰ ਯਾਦ ਕਰਨ ਸਬੰਧੀ ਗੈਂਟ ਵਿਖੇ ਹੋਇਆ ਸਮਾਗਮ

ਤਸਵੀਰ ਸਮੂਹ ਬੁਲਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ

ਬੈਲਜੀਅਮ29(ਯ.ਸ) ਸਿੱਖ ਕੌਮ ਦੇ ਸਿਰਲੱਥ ਯੋਧੇ ਬਾਬਾ ਦੀਪ ਸਿੰਘ ਵਲੋ ਗੁਰੂ ਗੌਬਿੰਦ ਸਿੰਘ ਜੀ ਦੇ ਥਾਪੜੇ ਨਾਲ ਚਲਾਈ ਦਮਦਮੀ ਟਕਸਾਲ ਵਲੋ ਸਿੱਖੀ ਅਤੇ ਸਿੱਖੀ ਦੇ ਪ੍ਰਸਾਰ ਲਈ ਵੱਧ ਤੋ ਵੱਧ ਯੋਗਦਾਨ ਪਾ ਕੇ ਜਿਥੇ ਵਧੀਆ ਪ੍ਰਚਾਰਕ ਪੈਦਾ ਕੀਤੇ ਉਥੇ ਨਾਲ ਹੀ ਕੌਮ ਲਈ ਕਈ ਸਿੱਰਲੱਥ ਯੌਧੇ ਪੈਦਾ ਕੀਤੇ ਜਿਨਾਂ ਵਿਚੋ ਸੰਤ ਜਰਨੈਲ ਸਿੰਘ ਖਾਲਸਾ ਭਿਡਰਾਵਾਲੇ, ਜਿਨਾਂ ਦੀ ਕੁਰਬਾਨੀ ਨੂੰ ਕੌਮ ਹਮੇਸ਼ਾ ਯਾਦ ਰੱਖੇਗੀ ਇਹ ਵਿਚਾਰ ਭਾਈ ਜਗਦੀਸ਼ ਸਿੰਘ ਭੁਰਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜੀਅਮ ਅਤੇ ਸਮੂਹ ਸਾਧ ਸੰਗਤ ਵਲੋ ਮਾਤਾ ਸਾਹਿਬ ਕੌਰ ਗੁਰਦੁਆਰਾ ਸਾਹਿਬ ਗੇਂਟ ਵਿਖੇ ਕਰਵਾਏ ਗੁਰੂ ਗਰੰਥ ਸਾਹਿਬ ਦੇ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਇਕ ਸਮਾਗਮ ਦੁਰਾਨ ਸਟੇਜ ਦੀ ਸੇਵਾ ਨਿਭਾਉਦੇ ਹੋਏ ਭਾਈ ਜਗਦੀਸ਼ ਸਿੰਘ ਭੁਰਾ ਨੇ ਕਹੇ ਇਸੇ ਦੁਰਾਨ ਭਾਈ ਜਸਕਰਨ ਸਿੰਘ ਨੇ ਸੰਤਾ ਮਹਾਪੁਰਸ਼ਾ ਦੀਆ ਬਾਣੀਆ ਅਤੇ ਨਿਤਨੇਮ ਵਾਰੇ ਵਿਚਾਰ ਸਾਝੇ ਕੀਤੇ ਭਾਈ ਜਗਤਾਰ ਸਿੰਘ ਵਲੋ ਸੰਤਾ ਦੀ ਜੀਵਨੀ ਤੇ ਚਾਨਣਾ ਪਾਇਆ ਗਿਆ ਭਾਈ ਕੁਲਦੀਪ ਸਿੰਘ ਚਹੇੜੂ ਵਲੋ ਸੰਗਤਾ ਨੂੰ ਸਬੌਧਨ ਕਰਦੇ ਹੋਏ ਭਾਰਤ ਵਿਚ ਸਿੱਖੀ ਦੇ ਹੋ ਰਹੇ ਪ੍ਰਸਾਰ ਨੂੰ ਧੱਕਾ ਮਾਰਨ ਲਈ ਭਾਰਤੀ ਇਜੰਸੀਆ ਦੀ ਕਾਰਗੁਜਾਰੀ ਤੇ ਸਵਾਲੀਆ ਚਿੰਨ ਖੜੇ ਹੋ ਰਹੇ ਹਨ ਭਾਈ ਗਰਘਵੀਰ ਸਿੰਘ ਫਰਾਸ ਪ੍ਰਧਾਨ ਸਿੱਖ ਫੰਡਰੈਸ਼ਨ ਫਰਾਸ ਨੇ 1984 ਵਿਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਹਰਿਮੰਦਰ ਸਾਹਿਬ ਦੇ ਫੋਜੀ ਹਮਲੇ ਤੋ ਸਾਫ ਜਾਹਿਰ ਹੋ ਗਿਆ ਸੀ ਕੇ ਸਿੱਖਾ ਪ੍ਰਤੀ ਸਰਕਾਰਾ ਦੀ ਨੀਅਤ ਸਾਫ ਨਹੀ ਹੈ ਜਤਿੰਦਰਵੀਰ ਸਿੰਘ ਜਰਮਨੀ ਨੇ ਸਿੱਖ ਕੌਮ ਅਤੇ ਆਪਣੇ ਘਰ ਲਈ ਸਿੱਖ ਸਟੂਡੈਂਟਸ ਫੰਡਰੈਸ਼ਨ ਦੀਆ ਕੀਤੀਆ ਕੁਰਬਾਨੀਆ ਦੀ ਜਾਣਕਾਰੀ ਸਾਝੀ ਕੀਤੀ ਭਾਈ ਗੁਰਮੀਤ ਸਿੰਘ ਖਨਿਆਨ ਪ੍ਰਧਾਨ ਇੰਟਰਨੈਸ਼ਨਲ ਸਿੱਖ ਫੰਡਰੈਸ਼ਨ ਜਰਮਨ ਨੇ ਅਜੋਕੇ ਸਮੇ ਤੇ ਆਪਣੇ ਵਿਚਾਰ ਦਿਤੇ ਭਾਈ ਦਵਿੰਦਰਜੀਤ ਸਿੰਘ ਯੂ ਕੇ ਫੰਡਰੈਸ਼ਨ ਸਿੱਖ ਔਰਗਨਾਈਜਰ ਨੇ ਸਿੱਖਾ ਵਲੌ 2018 ਵਿਚ ਸਿੱਖ ਪਾਰਲੀਮੈਂਟ ਦੇ ਬਣਾਏ ਜਾਣ ਦੀ ਵਿਸਥਾਰ ਸਾਹਿਤ ਜਾਣਕਾਰੀ ਜਿਸ ਵਿਚ ਉਨਾ ਕਿਹਾ ਕਿ ਕਿਸ ਪ੍ਰਕਾਰ ਦੇ 150 ਆਗੂਆ ਨੂੰ ਦੁਨੀਆ ਭਰ ਵਿਚੋ ਇਕੱਤਰ ਕਰ ਕੇ ਇਸ ਦਾ ਗਠਨ ਕੀਤਾ ਜਾਵੇਗਾ ਇਸ ਤੋ ਇਲਾਵਾ ਉਨਾ ਪੰਜਾਬ ਸਰਕਾਰ ਵਲੋ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਕਸਦੇ ਹੋਏ ਕਿਹਾ ਕੀ ਕਿਸ ਤਰਾ ਕੇਪਟਨ ਸਰਕਾਰ ਪੰਜਾਬ ਦੀ ਜਵਾਨੀ ਨੂੰ ਖਾਲਸਤਾਨੀ ਮੋਹਰ ਲਾ ਕੇ ਤਸੀਹੇ ਦੇ ਰਹੀ ਹੈ ਅਤੇ ਯੂ ਕੇ ਦੇ ਜੰਮਪੱਲ ਜੱਗੀ ਜੋਹਲ ਨਾਲ ਵੀ ਭਾਰੀ ਧੱਕਾ ਕੀਤਾ ਜਾ ਰਿਹਾ ਹੈ ਜਿਸ ਲਈ ਯੂ ਕੇ ਸਰਕਾਰ ਅਤੇ ਯੂ ਕੇ ਦੇ ਸਿੱਖ ਹਰ ਹੀਲਾ ਲਾ ਕੇ ਜੱਗੀ ਨੂੰ ਰਿਹਾ ਕਰਵਾਉਣ ਵਿਚ ਲੱਗੇ ਹੋਏ ਹਨ ਇਸ ਤੋ ਇਲਾਵਾ ਇਸ ਮੌਕੇ ਤੇ ਖਾਸਕਰਕੇ ਗਰਦਦਿਆਲ ਸਿੰਘ ਲਾਲੀ,ਜਗਤਾਰ ਸਿੰਘ ਮਾਹਲ,ਸਤਪਾਲ ਸਿੰਘ ਪੱਡਾ, ਭਾਈ ਚੇਨ ਸਿੰਘ ਫਰਾਸ,ਕਸ਼ਮੀਰ ਸਿੰਘ ਬਾਬਾ, ਭਾਈ ਪਟਵਾਰੀ ਗੁਰਦਾਵਰ ਸਿੰਘ ਗਾਬਾ, ਆਦਿ ਸ਼ਾਮਲ ਸਨ ਅੰਤ ਭਾਈ ਜਗਦੀਸ਼ ਸਿੰਘ ਭੁਰਾ ਵਲੌ ਸਮੂਹ ਬੁਲਾਰਿਆ ਦਾ ਧੰਨਵਾਦ ਕੀਤਾ

Geef een reactie

Het e-mailadres wordt niet gepubliceerd. Vereiste velden zijn gemarkeerd met *