ਵਿਸ਼ੇਸ਼ ਸੈਮੀਨਾਰ ਕਲ੍ਹ

ਖਾਲਸਾ ਰਾਜ ਦੀ ਸਥਾਪਨਾ ਵਿੱਚ ਸਿੱਖ ਜਰਨੈਲਾਂ ਦਾ ਯੋਗਦਾਨ
ਨਵੀਂ ਦਿੱਲੀ :
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੇੀ ਵਲੋਂ ਸੁਲਤਾਨ-ਉਲ-ਕੌਮ, ਜੱਥੇਦਾਰ ਜੱਸਾ ਸਿੰਘ ਆਲੂਵਾਲੀਆ ਚੌਥੇ ਮੁੱਖੀ ਬੁੱਢਾ ਦਲ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਤ ਸਾਲ ਭਰ ਚਲਣ ਵਾਲੇ ਪ੍ਰੋਗਰਾਮਾਂ ਦੀ ਅਰੰਭੀ ਗਈ ਹੋਈ ਲੜੀ ਨੂੰ ਅੱਗੇ ਵਧਾਉਂਦਿਆਂ ਕਲ੍ਹ, ਸ਼ਨੀਵਾਰ 2 ਦਸੰਬਰ ਨੂੰ ‘ਖਾਲਸਾ ਰਾਜ ਦੀ ਸਥਾਪਨਾ ਵਿੱਚ ਸਿੱਖ ਜਰਨੈਲਾਂ ਦਾ ਯੋਗਦਾਨ’ ਵਿਸੇ ਪੁਰ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਦੇ ਚੇਅਰਮੈਨ ਰਾਣਾ ਪਰਮਜੀਤ ਸਿੱੰਘ ਨੇ ਦਸਿਆ ਕਿ ਮਾਤਾ ਸਾਹਿਬ ਕੌਰ ਐਡੀਟੋਰੀਅਮ, ਮਾਤਾ ਸੂੰਦਰੀ ਕਾਲਜ ਫਾਰ ਵੁਮਨ ਵਿੱਖੇ ਹੋ ਰਹੇ ਇਸ ਸੈਮੀਨਾਰ ਦੀ ਅਰੰਭਤਾ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਅਤੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਵਲੋਂ ਆਏ ਵਿਦਵਾਨਾਂ ਦਾ ਸਵਾਗਤ ਕਰਨ ਤੋਂ ਉਪਰੰਤ ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖਤ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਲੋਂ ਕੀਤੀ ਜਾਇਗੀ। ਡਾ. ਜਸਬੀਰ ਸਿੰਘ ਸਾਬਰ, ਸਾਬਕਾ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿੱਟੀ ਅਤੇ ਡਾ. ਕੇਹਰ ਸਿੰਘ ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿੱਕਿਆ ਬੋਰਡ ਆਪਣੇ ਵਿਦਵਤਾ ਪੂਰਣ ਪਰਚੇ ਪੇਸ਼ ਕਰਨਗੇ, ਜਿਨ੍ਹਾਂ ਪੁਰ ਹੋਣ ਵਾਲੀ ਵਿਚਾਰ ਚਰਚਾ ਵਿੱਚ ਸ. ਤਰਲੋਚਨ ਸਿੰਘ ਸਾਬਕਾ ਸਾਂਸਦ ਅਤੇ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਤੇ ਬਾਬਾ ਬਲਬੀਰ ਸਿੰਘ ਮੁੱਖੀ ਬੁਢਾ ਦਲ (ਪਟਿਆਲਾ) ਹਿੱਸਾ ਲੈਣਗੇ। ਉਪਰੰਤ ਸੈਮੀਨਾਰ ਦੇ ਪ੍ਰਧਾਨ ਡਾ. ਜਸਪਾਲ ਸਿੰਘ ਪ੍ਰਧਾਨਗੀ ਭਾਸ਼ਣ ਦੇਣਗੇ ਅਤੇ ਰਾਣਾ ਪਰਮਜੀਤ ਸਿੰਘ ਆਏ ਸਜਣਾ ਦਾ ਧੰਨਵਾਦ ਕਰਨਗੇ।

Geef een reactie

Het e-mailadres wordt niet gepubliceerd. Vereiste velden zijn gemarkeerd met *