ਅੱਜ ਦੀਆਂ ਮਹਿਲਾਵਾਂ ਕੀ ਆਰਥਿਕ ਰੂਪ ‘ਚ ਨਿਰਭਰ ਹਨ?  ਅੱਜ ਦੀਆਂ ਮਹਿਲਾਵਾਂ ਕੀ ਆਰਥਿਕ ਰੂਪ ‘ਚ ਨਿਰਭਰ ਹਨ?  

ਫਗਵਾੜਾ-ਅਸ਼ੋਕ ਸ਼ਰਮਾ  ਅੱਜ ਸਮਾਜ ‘ਚ ਮਹਿਲਾਵਾਂ ਦਾ ਰਹਿਣ ਸਹਿਣ ਪੂਰੀ ਤਰ੍ਹਾਂ ਬਦਲ ਗਿਆ ਹੈ,ਇਸ ਸਚਾਈ ਤੋਂ ਬਿਲਕੁਲ ਇਨਕਾਰ ਨਹੀਂ ਕੀਤਾ ਜਾ ਸਕਦਾ।ਅੱਜ ਜਿਆਦਾਤਰ ਮਹਿਲਾਵਾਂ ਆਰਥਿਕ, ਵਿਚਾਰਕ ਰੂਪ ‘ਚ ਖੁੱਦ ਨੂੰ ਸੁਤੰਤਰ ਮਹਿਸੂਸ ਕਰਦੀਆਂ ਹਨ।ਉੱਚ ਸਿੱਖਿਆ ‘ਚ ਕਾਮਯਾਬ ਮਹਿਲਾਵਾਂ ਇੱਕ ਵਡੀ ਗਿਣਤੀ ‘ਚ ਹਰ ਖੇਤਰ ‘ਚ ਪਹਿਚਾਣ ਹੋਣ ਲਗ ਪਈ ਹੈ।ਭਵਿੱਖ ‘ਚ ਉੱਚ ਮੁਕਾਮ ਪਾਉਣਾ, ਵੱਡੀ ਤੋਂ ਵੱਡੀ ਉਪਲਬਧੀ ਨੂੰ ਹਾਸਿਲ ਕਰਨਾ, ਆਪਣੀ ਮਰਜ਼ੀ ਨਾਲ ਜੀਉਣ ਦੀ ਇੱਛਾ ਤੇ ਆਪਣਾ ਫੈਸਲਾ ਖੁੱਦ ਕਰਨ ਦਾ ਆਤਮ-ਵਿਸ਼ਵਾਸ, ਅੱਜ ਮਹਿਲਾ ਸਮਾਜ ‘ਚ ਆਪਣੀ ਸਥਿਤੀ ਦਰਜ਼ ਕਰਵਾ ਰਹੀ ਹੈ।ਇੰਨੀ ਕਾਬਲੀਅਤ ਤੇ ਆਤਮ ਨਿਰਭਰਤਾ ਤੇ ਆਤਮ ਵਿਸ਼ਵਾਸ ਹੁੰਦੇ ਹੋਏ ਵੀ ਇਕ ਸਵਾਲ ਖਾਸ ਤੋਰ ‘ਤੇ ਉਠਾਇਆ ਜਾਂਦਾ ਰਿਹਾ ਹੈ ਕਿ ਅੱਜ ਦੀਆਂ ਆਤਮ ਨਿਰਭਰ ਮਹਿਲਾਵਾਂ ਸਹੀ ਮਾਇਨਿਆਂ ‘ਚ ਕਿ ਆਤਮ ਨਿਰਭਰ ਹਨ? ਕੀ ਆਰਥਿਕ ਅਜਾਦੀ ਨੇ ਮਹਿਲਾਵਾਂ ਨੂੰ ਵਿਚਾਰਕ ਤੇ ਬੋਧਿਕ ਪੱਧਰ ‘ਤੇ ਸੁਤੰਤਰ ਹੋ ਕੇ ਫੈਸਲਾ ਖੁੱਦ ਲੈਣ ਦੀ ਖੁੱਲ ਦਿੱਤੀ ਹੋਈ ਹੈ? ਯਾਨੀ ਆਰਥਿਕ ਆਤਮ ਨਿਰਭਰਤਾ ਹੀ ਵਾਕਿਆ ਮਹਿਲਾਵਾਂ ਦੀ ਆਤਮ ਨਿਰਭਰਤਾ ਹੈ।ਪੇਸ਼ ਹੈ ਕੁੱਝ ਮਹਿਲਾਵਾਂ ਦੇ ਵਿਚਾਰ ਜੋ ਸਮਾਜ ਦੀ ਮੁੱਖ ਧਾਰਾ ‘ਚ ਆਪਣੇ ਫੈਸਲੇ ਦੀ ਭੂਮਿਕਾ ਨਿਭਾ ਰਹੀਆਂ ਹਨ:—ਸੁਸ਼ਮਾ ਸ਼ਰਮਾ:–ਪੁਰਾਣੇ ਸਮੇਂ ਤੋਂ ਹੀ ਸਮਾਜ ‘ਚ ਮਹਿਲਾਵਾਂ ਦਾ ਉੱਚਾ ਸਥਾਨ ਰਿਹਾ ਹੈ।ਇਤਿਹਾਸ ਗਵਾਹ ਹੈ ਕਿ ਮਹਿਲਾਵਾਂ ਦੀ ਵਿਚਾਰਕ ਤੇ ਜਿਆਦਾਤਰ ਨੂੰ ਆਰਥਿਕ ਤੇ ਆਤਮ-ਨਿਰਭਰਤਾ ਨਾਲ ਜੋੜਨਾ ਇੱਕ ਮਿਥਕ ਹੈ।ਭਾਰਤ ਦਾ ਮੱਧ ਕਾਲੀਨ ਸਮਾਜ ਵਿਦੇਸ਼ੀ ਸੋਚ ਦੀ ਬਦੋਲਤ ਹੈ।ਸਮਾਜ ‘ਚ ਫੈਲੀ ਕੁਰੀਤੀਆਂ ਨੂੰ ਲੈ ਕੇ ਮਹਿਲਾਵਾਂ ਪ੍ਰਤੀ ਕਰੜਾ ਰੁੱਖ ਅਪਨਾਉਣ ਲੱਗਾ।ਇਸ ‘ਤੇ ਰੋਕ ਲਗਣੀ ਚਾਹੀਦੀ ਹੈ।ਅੱਜ ਤੋਂ ਦੋ ਦਹਾਕੇ ਪਹਿਲਾਂ ਦੀਆਂ ਮਹਿਲਾਵਾਂ ਨੂੰ ਜਿਆਦਾ ਪੜਾਈ ਤੇ ਆਰਥਿਕ ਰੂਪ ‘ਚ ਸੁਤੰਤਰ ਹੁੰਦੇ ਹੋਏ ਵੀ ਸਮਾਜ ਦੇ ਭਵਿੱਖ, ਆਪਣਿਆਂ ਕੰਨਿਆਂ ਦੇ ਪਾਲਣ-ਪੋਸ਼ਣ ਜਿਹੜੀ ਅਹਿਮ ਭੂਮਿਕਾ ਨਿਭਾਈ, ਉਹ ਗੱਲ ਅੱਜ ਆਰਥਿਕ ਰੂਪ ‘ਚ ਨਿਰਭਰ ਮਹਿਲਾਵਾਂ ਵਿੱਚ ਨਹੀਂ ਹੈ।ਹਰ ਖੇਤਰ ‘ਚ ਮਹਿਲਾਵਾਂ ਆਤਮ-ਨਿਰਭਰ ਹਨ।ਬਸ ਲੋੜ ਹੈ ਆਪਣੀ ਸੋਚ ਥੋੜੀਆਂ ਤਬਦੀਲੀਆਂ ਲਿਆ ਕੇ ਆਤਮ ਫੈਸਲਾ ਲੈਣ ਦੀ।ਪੂਨਮ ਸ਼ਰਮਾ:–ਮਹਿਲਾਵਾਂ ਦੀ ਆਤਮ-ਨਿਰਭਰਤਾ ਨੂੰ ਆਰਥਿਕ ਸੁਤੰਤਰਤਾ ਨਾਲ ਜੋੜਨ ਦਾ ਸਹੀ ਫੈਸਲਾ ਹੈ।ਇਹ ਕੋਈ ਜਰੂਰੀ ਨਹੀਂ ਕਿ ਆਰਥਿਕ ਰੂਪ ‘ਚ ਸੁਤੰਤਰ ਮਹਿਲਾਵਾਂ ਮਾਨਸਿਕ ਤੇ ਬੋਧਿਕ ਆਧਾਰ ਤੇ ਸੁਤੰਤਤਤਰ ਹੋ ਕੇ ਕੋਈ ਫੈਸਲਾ ਲੈ ਸਕਣ।ਕਿਸੇ ਵੀ ਤਰ੍ਹਾਂ ਦੀ ਅਜਾਦੀ ਨੂੰ ਕਿਸੇ ਨੂੰ ਵੀ ਨਹੀਂ ਦਿੱਤੀ ਜਾਂਦੀ। ਅਜਾਦੀ ਦੀ ਸਹੀ ਸਿੱਖਿਆ ‘ਤੇ ਜਾਗਰੂਕ ਹੋ ਕੇ ਇਤੇਮਾਲ ਲਿਆਇਆ ਜਾਣ ਵਾਲਾ ਹੱਕ ਹੈ।ਮਹਿਲਾਵਾਂ ਜੇਕਰ ਹੱਕ ਦਾ ਇਸਤੇਮਾਲ ਸਮਾਜ ਵਿੱਚ ਇਕ ਅਜਾਦ ਦੇ ਰੂਪ ‘ਚ ਕਰਦੀਆਂ ਤਾਂ ਇਸ ਗੱਲ ‘ਚ ਕੋਈ ਦੋ ਰਾਏ ਨਹੀਂ ਕਿ ਉਹ ਆਤਮ ਨਿਰਭਰ ਹਨ।ਆਪਣੀਆਂ ਜਰੂਰਤ ਾਂ ਦਾ ਹੱਲ ਮਹਿਲਾਵਾਂ ਨੂੰ ਖੁਦ ਕਰਨਾ ਪਵੇਗਾ। ਪ੍ਰਿਅੰਕਾ ਪਾਰਸ:–ਮਹਿਲਾਵਾਂ ਦੀ ਆਤਮ ਨਿਰਭਰਤਾ ਨੂੰ ਸਿਰਫ ਆਰਥਿਕ ਅਜਾਦੀ ਨਾਲ ਜੋੜ ਕੇ ਦੇਖਣਾ ਹੀ ਗਲਤ ਹੈ, ਸਹੀ ਮਾਇਨਿਆਂ ‘ਚ ਮਹਿਲਾਵਾਂ ਦੀ ਨਿਰਭਰਤਾ ਵੇਲੇ, ਕਾਲ ਤੇ ਹਲਾਤਾਂ ਨੂੰ ਦੇਖਦੇ ਹੋਏ ਉਹਨਾਂ ਵਲੋਂ ਲਿਆ ਜਾਣ ਵਾਲਾ ਫੈਸਲਾ ਸਹੀ ਹੈ।ਪੁਰਾਣੇ ਸਮੇਂ ਮਹਾਂ-ਰਿਸ਼ੀਆਂ ਦੀਆਂ ਘਰ ਵਾਲੀਆਂ ਗੁਰੂ ਚੇਲੇ ਤੇ ਚੰਗਾ ਪ੍ਰਭਾਵ ਪਾਉਂਦੀਆਂ ਸਨ,ਜਦ ਕਿ ਉਹ ਆਰਥਿਕ ਰੂਪ ‘ਚ ਸੁਤੰਤਰ ਨਹੀਂ ਸਨ,ਪੁਰਸ਼ ਪ੍ਰਧਾਨ ਸਮਾਜ ਤੇ ਮਹਿਲਾਵਾਂ ਦੀ ਆਤਮ-ਨਿਰਭਰਤਾ ਇੱਕ ਸ਼ਾਸਵਤ ਨਿਯਮ ਦੇ ਤਹਿਤ ਹੈ।ਮਹਿਲਾਵਾਂ ਜੇਕਰ ਖੁੱਦ ਚਾਹੁਣ ਤਾਂ ਪਰਿਵਾਰ ਜੋ ਸਮਾਜ ਦੀ ਸਭ ਤੋਂ ਵੱਡੀ ਸੰਸਥਾ ਹੈ ਆਪਣੀ ਧੂੜੀ ਬਣ ਕੇ ਵੀ ਆਪਣੇ ਵਿਚਾਰਾਂ ਨੂੰ ਆਪਣੀ ਵਧੀਆ ਸੋਚ ਨਾਲ ਸਮਾਜ ‘ਚ ਆਪਣੀ ਸਮਝਦਾਰੀ ਨਾਲ ਲੋਹਾ ਮਨਾ ਕੇ ਵੱਧ ਸਕਦੀਆਂ ਹਨ।ਸੁਨੀਤਾ ਮਦਾਨ:–ਆਰਥਿਕ ਅਜਾਦੀ ਤੋਂ ਬਿਨ੍ਹਾਂ ਮਹਿਲਾਵਾਂ ਦੀ ਆਤਮ-ਨਿਰਭਰਤਾ ਅਧੂਰੀ ਹੈ।ਆਰਥਿਕ ਰੂਪ ‘ਚ ਮਹਿਲਾਵਾਂ ਆਪ।ਣੀ ਵਿਚਾਰਕ ਸੋਚ ‘ਚ ਸੁਤੰਤਰ ਹਨ।ਸਮਾਜ ਦੀ ਮੁੱਖ ਧਾਰਾ ਨਾਲ ਜੁੜ ਕੇ-ਖੁਲ ਕੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਵਾਲੀਆਂ ਮਹਿਲਾਵਾਂ ਹੀ ਵਾਕਿਆ ਆਤਮ-ਨਿਰਭਰ ਕਹੀਆਂ ਜਾਂਦੀਆਂ ਹਨ।ਕੋਈ ਵੀ ਮਹਿਲਾ ਆਪਣੀ ਕਸੌਟੀ ‘ਤੇ ਉਸ ਵੇਲੇ ਹੀ ਸਹੀ ਉੱਤਰ ਸਕਦੀ ਹੈ,ਜਦੋਂ ਉਹ ਆਰਥਿਕ ਰੂਪ ‘ਚ ਨਿਰਭਰ ਹੋਵੇ ਤੇ ਖੁਦ ਫੈਸਲਾ ਲੈਣ ਦੇ ਯੋਗ ਹੋਵੇ।ਸੁਸ਼ਮਾ ਸ਼ਰਮਾ:–ਸਮਾਜ ‘ਚ ਮਹਿਲਾਵਾਂ ਦੀ ਆਤਮ-ਨਿਰਭਰਤਾ ਉਦੋਂ ਹੀ ਹੋ ਸਕੇਗੀ, ਜਦ ਉਹ ਖੁਦ ਨੂੰ ਇੱਕ ਵਸਤੂ ਦੇ ਰੂਪ ‘ਚ ੇਖਣਾ ਬੰਦ ਕਰੇਗੀ।ਆਰਥਿਕ ਰੂਪ ‘ਚ ਸੁਤੰਤਰ ਹੋ ਕੇ ਵੀ ਅੱਜ ਮਹਿਲਾਵਾਂ ਉਪਭੋਗਤਾਵਾਦੀ ਸੰਸਕ੍ਰਿਤੀ ਦਾ ਹਿੱਸਾ ਬਣ ਕੇ ਰਹਿ ਗਈਆਂ ਹਨ।ਮਹਿਲਾਵਾਂ ਦੀ ਵਿਚਾਰਕ ਸੋਚ ਦਾ ਆਦਰ ਸਮਾਜ ‘ਚ ਉਸ ਵੇਲੇ ਉਸ ਵੇਲੇ ਨਹੀਂ ਹੁੰਦਾ, ਜਿਸਦੀ ਉਹ ਹੱਕਦਾਰ ਹੈ। ਅੱਜ ਜੇਕਰ ਆਰਥਿਕ ਰੂਪ ਆਤਮ-ਨਿਰਭਰ ਹੋ ਕੇ ਵੀ ਮਹਿਲਾਵਾਂ ਮਾਨਸਿਕ ਦਿਵਾਲੀਆਪਨ ਝੇਲ ਰਹੀਆਂ ਹਨ ਤਾਂ ਬਹੁਤ ਹੱਦ ਤੱਕ ਉਸ ਦੇ ਪਾਲਣ-ਪੋਸ਼ਣ ‘ਚ ਉਨ੍ਹਾਂ ਨੂੰ ਦਿੱਤੇ ਜਾ ਰਹੇ ਸੰਸਕਾਰਾਂ ਦਾ ਦੋਸ਼ ਹੈ। ਰਸ਼ਪਾਲ ਕੋਰ:– ਆਰਥਿਕ ਆਤਮ-ਨਿਰਭਰਤਾ ਮਹਿਲਾਵਾਂ ਦੀ ਮਾਨਸਿਕਤਾ ਪਾਵਰ ਨੂੰ ਵੀ ਵਧਾਉਂਦੀ ਹੈ।ਲੇਕਿਨ ਫੈਸਲੇ ਲੈਣ ਦੀ ਪਾਵਰ ਅੱਜ ਹਰ ਵਰਗ ਦੀਆਂ ਮਹਿਲਾਵਾਂ ‘ਚ ਖੁਲੇ ਤੋਰ ‘ਤੇ ਦੇਖਣ ਨੂੰ ਮਿਲ ਰਹੀ ਹੈ।ਸਮਾਜ ‘ਚ ਸੰਸਕਾਰ ਤੇ ਸੰਸਕ੍ਰਿਤੀ ਨਿਰਵਾਣ ਬਸ ਇਸ ਲਈ ਹੋ ਰਿਹਾ ਹੈ ਕਿ ਮਹਿਲਾਵਾਂ ਇਸ ਦੀ ਧੂਰੀ ਹਨ।ਆਰਥਿਕ ਰੂਪ ‘ਚ ਆਤਮ-ਨਿਰਭਰ ਹੋ ਸਕਦੀਆਂ ਹਨ।ਸਮਾਜ ਤੇ ਪਰਿਵਾਰ ਦੇ ਦਿਸ਼ਾ ਨਿਰਦੇਸ਼ ‘ਚ ਕਈ ਬਾਰ ਬੇਹਤਰੀਨ ਫੈਸਲੇ ਲੈ ਸਕਦੀਆਂ ਹਨ, ਲੇਕਿਨ ਇਸ ਦਾ ਮਤਲਬ ਇਹ ਨਹੀਂ ਕਿ ਜਿਹੜੀਆਂ ਮਹਿਲਾਵਾਂ ਆਰਥਿਕ ਰੂਪ ‘ਚ ਨਿਰਭਰ ਨਹੀਂ ਹਨ, ਉਹ ਵਿਚਾਰੲਕ ਰੂਪ ‘ਚ ਕਮਜੋਰ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *