ਫਗਵਾੜਾ ਦੀ ਰਿਚਾ ਘੇੜਾ ਨੂੰ ਮਿਲਿਆ ਨੈਸ਼ਨਲ ਮੈਰਿਟ ਅਵਾਰਡ

ਫਗਵਾੜਾ 1 ਦਸੰਬਰ (ਅਸ਼ੋਕ ਸ਼ਰਮਾ ) ਸਮਾਜ ਸੇਵਕ ਰਜਿੰਦਰ ਘੇੜਾ ਦੀ ਪੁਤਰੀ ਰਿਚਾ ਘੇੜਾ ਨੂੰ ਡਾ. ਅੰਬੇਡਕਰ ਨੈਸ਼ਨਲ ਮੈਰਿਟ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਰਿਚਾ ਘੇੜਾ ਨੇ ਪੁਲਿਸ ਡੀ.ਏ.ਵੀ. ਸਕੂਲ ਜਲੰਧਰ ਤੋਂ 2016 ਵਿਚ 12ਵੀਂ ਕਲਾਸ ਦੀ ਪ੍ਰੀਖਿਆ ਵਿਚ ਸ਼ਾਨਦਾਰ ਸਫਲਤਾ ਹਾਸਲ ਕਰਦੇ ਹੋਏ ਮੈਰਿਟ ਪ੍ਰਾਪਤ ਕੀਤੀ ਸੀ। ਡਾ. ਅੰਬੇਡਕਰ ਫਾਉਂਡੇਸ਼ਨ ਜੋ ਕਿ ਸਮਾਜਿਕ ਨਿਆ ਅਤੇ ਰੁਜਗਾਰ ਮੰਤਰਾਲੇ (ਭਾਰਤ ਸਰਕਾਰ) ਖੁਦ ਮੁਖਤਿਆਰ ਸੰਸਥਾ ਹੈ ਵਲੋਂ ਅਨੁਸੂਚਿਤ ਜਾਤੀ ਅਤੇ ਜਨਜਾਤੀ ਲਈ ਜਾਰੀ ਭਲਾਈ ਯੋਜਨਾ ਤਹਿਤ ਰਿਚਾ ਘੇੜਾ ਦੀ ਚੋਣ ਕੀਤੀ ਗਈ। ਇਹ ਅਵਾਰਡ ਡਿਪਟੀ ਕਮੀਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਭੇਂਟ ਕੀਤਾ ਗਿਆ। ਜਿਸ ਵਿਚ 20 ਹਜਾਰ ਰੁਪਏ ਅਤੇ ਸਨਮਾਨ ਪ¤ਤਰ ਦਿ¤ਤਾ ਗਿਆ ਹੈ। ਰਿਚਾ ਘੇੜਾ ਨੇ ਗ¤ਲਬਾਤ ਕਰਦਿਆਂ ਦ¤ਸਿਆ ਕਿ ਉਹ ਹਿੰਦੂ ਕਾਲਜ ਨਵੀਂ ਦਿ¤ਲੀ ਤੋਂ ਰਾਜਨੀਤੀ ਸ਼ਾਸਤਰ (ਆਨਰਜ਼) ਦੀ ਪੜ•ਾਈ ਕਰ ਰਹੀ ਹੈ ਅਤੇ ਆਈ.ਏ.ਐਸ. ਦੀ ਪ੍ਰੀਖਿਆ ਪਾਸ ਕਰਨਾ ਉਸਦਾ ਟੀਚਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *