ਸਰਦੀ ਪੂਰੀ ਨਾ ਪੈਣ ਕਾਰਣ ਮੂੰਗਫਲੀ ਵੇਚਣ ਵਾਲਿਆਂ ਦੇ ਕੰਮਕਾਰ ‘ਚ ਆਈ ਮੰਦੀ

ਫਗਵਾੜਾ 03 ਦਸੰਬਰ (ਅਸ਼ੋਕ ਸ਼ਰਮਾ) ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋਣ ‘ਤੇ ਜਿੱਥੇ ਲੋਕ ਗਰਮ ਕਪੜਿਆਂ ਦੀ ਖਰੀਦਦਾਰੀ ਕਰਨ ਵਿੱਚ ਲਗੇ ਹੋਏ ਹਨ, ਉੱਥੇ ਹੀ ਗਰੀਬਾਂ ਦੇ ਬਾਦਾਮ, ਮੂੰਗਫਲੀ ਵਿਕਰੀ ਦੀ ਸ਼ੁਰੂਆਤ ਹੋ ਚੁੱਕੀ ਹੈ।ਰਹੜਿਆਂ ਅਤੇ ਫੇਰੀ ਵਾਲੇ ਥਾਂ-ਥਾਂ ਕੱਚੀ ਮੂੰਗਫਲੀ ਨੂੰ ਗਰਮ ਕਰਕੇ ਵੇਚ ਰਹੇ ਹਨ।ਪਰੰਤੂ ਇਸ ਵਾਰ ਮੂੰਗਫਲੀ ਦੇ ਰੇਟ ਵੱਧਣ ਕਾਰਣ ਕੱਚੀ ਮੂੰਗਫਲੀ ਨੂੰ ਪਕਾਉਣ ਵਾਲਿਆ ਦਾ ਕੰਮ ਕਾਫੀ ਪ੍ਰਭਾਵਿਤ ਹੋਇਆ ਹ{ਗਰਮੀਆਂ ‘ਚ ਰੱਸ ਦੇ ਵੇਲਣੇ ਦਾ ਕੰਮ ਅਤੇ ਸਰਦੀਆਂ ਨੂੰ ਮੂੰਗਫਲੀ ਦਾ ਕੰਮਕਾਰ ਪੰਜਾਬ ਤੋਂ ਬਾਹਰਲੇ ਸੂਬੇ ਯੂ.ਪੀ. ਦੇ ਮੁਜ਼ਫਰ ਨਗਰ ਤੋਂ ਅਤੇ ਰੋਜ਼ੀ ਰੋਟੀ ਦੀ ਖਾਤਿਰ ਆਏ ਪ੍ਰਵਾਸੀਆਂ ਨੂੰ ਘੱਟ ਬਚੱਤ ਹੋਣ ਕਾਰਣ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਹ ਲੋਕ ਕੱਚੀ ਮੂੰਗਫਲੀ ਨੂੰ ਪਕਾਉਣ ਦੇ ਲਈ ਭੱਠੀਆਂ ਲਗਾ ਕੇ ਬੈਠੇ ਗੁੱਡੂ, ਗਨੇਸ਼, ਰਾਧੇ ਸ਼ਾਮ ਆਦਿ ਨੇ ਦੱਸਿਆ ਕਿ ਲੋਕਾਂ ‘ਚ ਕੱਚੀ ਮੂੰਗਫਲੀ ਨੂੰ ਰੇਤ ਅਤੇ ਨਮਕ ‘ਚ ਪੱਕਾ ਕੇ ਖਾਣ ਦਾ ਰੁਝਾਨ ਕਾਫੀ ਘੱਟ ਦਿਖਾਈ ਦੇ ਰਿਹਾ ਹੈ।ਜਿਸਦਡਾ ਮੁੱਖ ਕਾਰਣ ਮੂੰਗਫਲੀ, ਲਕੱੜੀ ਅਤੇ ਨਮਕ ਦੇ ਰੇਟ ਵੱਧੇ ਹੋਣ ਕਾਰਣ ਪਿੱਛਲੇ ਸਾਲ ਸਰਦੀਆਂ ਦੇ ਸੀਜ਼ਨ ;ਚ ਕੱਚੀ ਮੂੰਗਫਲੀ ਦਾ ਰੇਟ 45-55 ਸੋ ਰੁਪਏ ਪ੍ਰਤੀ ਕੁਇੰਟਲ ਅਤੇ ਪੱਕੀ ਹੋਈ ਮੂੰਗਫਲੀ ਦਾ ਮੁੱਲ 6 ਹਜਾਰ ਰੁਪਏ ਤੋਂ ਲੈ ਕੇ 7 ਹਜਾਰ ਰੁਪਏ ਤੱਕ ਸੀ। ਜੋ ਇਸ ਵਾਰ ਕੱਚੀ ਮੂੰਗਫਲੀ ਦਾ ਮੁੱਲ 7 ਹਜਾਰ 1 ਸੋ ਤੋਂ ਲੈ ਕੇ 8 ਹਜਾਰ ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ।ਉਨ੍ਹਾਂ ਆਖਿਆ ਕਿ ਪਿੱਛਲੇ ਸਾਲ ਲੱਕੜੀ ਦਾ ਮੁੱਲ 4 ਸੋ ਰੁਪਏ ਪ੍ਰਤੀ ਕੁਇੰਟਲ ਸੀ ਜੋ ਹੁਣ 8 ਸੋ ਰੁਪਏ ਪ੍ਰਤੀ ਕੁਇੰਟਲ ਮਿਲ ਰਹੀ ਹੈ।ਦੁਕਾਨਦਾਰ ਮੂੰਗਫਲੀ ਨੂੰ ਪੱਕਾ ਕੇ 100 ਤੋਂ 120 ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਰਹੇ ਹਨ।ਉਨ੍ਹਾਂ ਕਿਹਾ ਅਮੀਰ ਲੋਕ ਜਿੱਥੇ ਸਰਦੀਆਂ ਸ਼ੁਰੂ ਹੋਣ ‘ਤੇ ਠੰਡ ਤੋਂ ਬਚੱਣ ਲਈ ਬਦਾਮ, ਕਾਜੂ, ਪਿਸਤਾ ਆਦਿ ਖਾਂਦਟ ਹਨ।ਉੱਥੇ ਹੀ ਗਰੀਬ ਲੋਕ ਪੱਕੀ ਹੋਈ ਮੂੰਗਫਲੀ ਖਾਂਦੇ ਹਨ।ਪਰ ਅਜੇ ਜਿਹੀ ਠੰਡ ਨਾ ਪੈਣ ਕਾਰਣ ਉਨਾਂ ਦੇ ਕੰਮ ਨੂੰ ਬਰੇਕਾਂ ਲਗੀਆਂ ਹੋਈਆਂ ਹਨ।ਉਨਾਂ ਇਹ ਵੀ ਕਿਹਾ ਕਿ ਕੱਚੀ ਮੂੰਗਫਲੀ ਪਕਾਉਣ ‘ਚ ਕਾਫੀ ਜਿਆਦਾ ਮਿਹਨਤ ਆਉਂਦੀ ਹੈ।ਜਿਸ ਵਿੱਚ ਨਮਕ, ਲਿਫਾਫਾ, ਮੂੰਗਫਲੀ ਦੀ ਕੱਪਟ-ਛਾਣ ਅਤੇ ਲਕੱੜ ਦੀ ਖੱਪਤ ਹੋਣ ਕਾਰਣ ਸਿਰਫ 5ਤੋਂ 6 ਰੁਪਏ ਦੀ ਹੀ ਬਚੱਤ ਹੋ ਪਾਂਦੀ ਹੈ।ਸਿਵਲ ਹਸਪਤਾਲ ਦੇ ਡਾ. ਐਸ.ਪੀ.ਸਿੰਘ (ਮੈਡੀਕਲ ਸਪੈਸਲਿਸਟ) ਦੇ ਮੁਤਾਬਿਕ ਮੂੰਗਫਲੀ ਸਰਦੀਆਂ ‘ਚ ਹੋਣ ਵਾਲਿਆਂ ਜਿਆਦਾਤਰ ਬੀਮਾਰੀਆਂ ਦੀ ਰੋਕਥਾਮ ‘ਚ ਮਦਦ ਕਰਦੀ ਹੈ।ਮੂੰਗਫਲੀ ਸ਼ਰੀਰ ‘ਚ ਵਧੇ ਕੱਫ ਦੀ ਮਾਤਰਾ ਨੂੰ ਕਾਬੂ ਕਰਦੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *