ਨਸ਼ਿਆਂ ਦੇ ਖਿਲਾਫ਼ ਅਤੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਦੇ ਮੰਤਵ ਨਾਲ ਮੈਰਾਥਨ ਦੌੜ ਦਾ ਆਯੋਜਨ ਮੈਰਾਥਨ ਦਾ ਆਯੋਜਨ ਕਰਨਾ ਪੰਜਾਬ ਪੁਲਿਸ ਦਾ ਪ੍ਰਸ਼ੰਸ਼ਾਯੋਗ ਕਦਮ-ਏ. ਡੀ. ਸੀ. ਕਲੇਰ

ਨਸ਼ੇ ਭਜਾੳ ਅਤੇ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਦਾ ਪੈਗ਼ਾਮ ਦਿੰਦੀ ਮੈਰਾਥਨ ਦੌੜ ਹੋਈ ਸਮਾਪਤ
ਫਗਵਾੜਾ 3 ਦਸੰਬਰ (ਅਸ਼ੋਕ ਸ਼ਰਮਾ) ਨਸ਼ਿਆ ਦੇ ਖਿਲਾਫ਼ ਆਮ ਜਨਤਾ ਨੂੰ ਜਾਗਰੂਕ ਕਰਨ ਅਤੇ ਸ਼ਹਿਰ ਦੀ ਆਪਸੀ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਬਣਾਈ ਰੱਖਣ ਦੇ ਮੰਤਵ ਨਾਲ ਐਸ.ਪੀ.ਫਗਵਾੜਾ ਪਰਮਿੰਦਰ ਸਿੰਘ ਭੰਡਾਲ ਦੀ ਅਗਵਾਈ ਹੇਠ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ। ਮੈਰਾਥਨ ਦੌੜ ਨੂੰ ਏ.ਡੀ.ਸੀ. ਮੈਡਮ ਬਬੀਤਾ ਕਲੇਰ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਮੈਰਾਥਨ ਦੌੜ ਐਸ.ਪੀ ਦਫ਼ਤਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਜ਼ਾਰਾਂ ‘ਚੋਂ ਹੁੰਦੀ ਹੋਈ ਸਥਾਨਕ ਰੈਸਟ ਹਾਊਸ ਵਿਖੇ ਸਮਾਪਤ ਹੋਈ। ਮੈਰਾਥਨ ਦੌੜ ਦੌਰਾਨ ਆਰੀਆ ਮਾਡਲ ਸੀਨੀਅਰ ਸੈਕੰਡਰੀ ਦੇ ਵਿਦਿਆਰਥੀਆ ਵਲੋਂ ਸਲੋਗਨ ਲਿਖੀਆ ਫੜ•ੀਆਂ ਤਖ਼ਤੀਆਂ ਵਿਸ਼ੇਸ਼ ਖ਼ਿੱਚ ਦਾ ਕੇਂਦਰ ਸਨ। ਇਸ ਮੈਰਾਥਨ ਦੌੜ ‘ਚ ਜਿਥੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਭਾਗ ਲਿਆ,ਉਥੇ ਹੀ ਸ਼ਹਿਰ ਦੀਆਂ ਸਿਆਸੀ, ਗੈਰ ਸਿਆਸੀ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਇੰਦੇ ਵੱਡੀ ਗਿਣਤੀ ‘ਚ ਸ਼ਾਮਲ ਹੋਏ। ਇਸ ਮੌਕੇ ਏ.ਡੀ.ਸੀ. ਮੈਡਮ ਬਬੀਤਾ ਕਲੇਰ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਪੰਜਾਬ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਅਤੇ ਸ਼ਹਿਰ ਦੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਦੇ ਮੰਤਵ ਨਾਲ ਮੈਰਾਥਨ ਆਯੋਜਨ ਕਰਨ ਲਈ ਐਸ.ਪੀ ਫਗਵਾੜਾ ਤੇ ਉਨ•ਾਂ ਦੀ ਸਮੁੱਚੀ ਪੁਲਿਸ ਪਾਰਟੀ ਵਧਾਈ ਦੀ ਪਾਤਰ ਹੈ। ਮੈਡਮ ਕਲੇਰ ਨੇ ਕਿਹਾ ਸਾਨੂੰ ਸਾਰਿਆਂ ਨੂੰ ਨਸ਼ਿਆਂ ਦੇ ਖ਼ਾਤਮੇਂ ਲਈ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ, ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ’ਚ ਫਸਣ ਤੋਂ ਬਚਾਇਆ ਜਾ ਸਕੇ । ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਅਤੇ ਨਸ਼ਈ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਲਈ ਕਈ ਨਸ਼ਾ ਛੁਡਾਉ ਕੇਂਦਰ ਖੋਲ•ੇ ਹਨ ਤਾਂ ਜੋ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਿਆਂ ਦੀ ਭੈੜੀ ਆਦਤ ਤੋਂ ਮੁਕਤ ਕਰਵਾਇਆ ਜਾ ਸਕੇ। ਇਸ਼ ਮੌਕੇ ਐਸ.ਪੀ ਫਗਵਾੜਾ ਪਰਮਿੰਦਰ ਸਿੰਘ ਭੰਡਾਲ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਫਗਵਾੜਾ ਪੁਲਿਸ ਨਸ਼ਿਆਂ ਦੇ ਖ਼ਾਤਮੇ ਕਰਨ ਲਈ ਵਚਨਬੱਧ ਹੈ। ਉਨ•ਾਂ ਕਿਹਾ ਕਿ ਜੇਕਰ ਕੋਈ ਗਲ਼ਤ ਅਨਸਰ ਕਿਤੇ ਵੀ ਨਸ਼ਾ ਵੇਚਦਾ ਹੈ ਤਾਂ ਉਸਦੀ ਸੂਚਨਾ ਪੁਲਿਸ ਨੂੰ ਦਿਉ। ਨਸ਼ਿਆਂ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀ ਜਾਵੇਗਾ। ਐਸ.ਪੀ. ਨੇ ਇਸ ਮੈਰਾਥਨ ‘ਚ ਸ਼ਾਮਲ ਸਿਆਸੀ, ਗੈਰ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਮੈਰਾਥਨ ਨੂੰ ਸਫ਼ਲ ਬਣਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਇਸ ਮੈਰਾਥਨ ‘ਚ ਡੀ.ਐਸ.ਪੀ. ਸ੍ਰ. ਸੰਦੀਪ ਸਿੰਘ ਮੰਡ, ਮੇਅਰ ਅਰੁਣ ਖੋਸਲਾ, ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ , ਸੀਨੀ. ਡਿਪਟੀ ਮੇਅਰ ਸੁਰਿੰਦਰ ਸਿੰਘ ਵਾਲੀਆ, ਗੁਰਮੀਤ ਸਿੰਘ ਇੰਚਾਰਜ ਸੀ.ਆਈ.ਏ., ਬਸਪਾ ਆਗੂ ਹਰਭਜਨ ਸਿੰਘ ਬਲਾਲੋਂ, ਭਾਜਪਾ ਆਗੂ ਰਮੇਸ਼ ਸਚਦੇਵਾ, ਸੁਰਿੰਦਰ ਚੋਪੜਾ ਮੈਨੇਜਰ ਆਰੀਆ ਮਾਡਲ ਸੀਨੀ. ਸੈਕੰਡਰੀ ਸਕੂਲ, ਸੰਜੀਵ ਬੁੱਗਾ ਪ੍ਰਧਾਨ ਬਲਾਕ ਕਾਂਗਰਸ ਸ਼ਹਿਰੀ, ਕਾਲਾ ਪ੍ਰਭਾਕਰ ਜ਼ਿਲ•ਾ ਇੰਚਾਰਜ ਬਸਪਾ, ਮਲਕੀਅਤ ਸਿੰਘ ਰਘਬੋਤਰਾ ਆਦਿ ਸ਼ਾਮਿਲ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *