ਹਿੰਦੂ ਏਕਤਾ ਸੰਘ ਦੀ ਮੀਟਿੰਗ ਹੋਈ

* ਹਿੰਦੂ ਹਿਤਾਂ ਤੇ ਪਹਿਰਾ ਦੇਣ ਲਈ ਵਚਨਬ¤ਧ ਸੰਘ – ਕਲੂਚਾ
ਫਗਵਾੜਾ 3 ਦਸੰਬਰ (ਅਸ਼ੋਕ ਸ਼ਰਮਾ) ਹਿੰਦੂ ਏਕਤਾ ਸੰਘ ਦੀ ਇਕ ਮੀਟਿੰਗ ਸਥਾਨਕ ਦਫਤਰ ਵਿਖੇ ਹੋਈ ਜਿਸਦੀ ਪ੍ਰਧਾਨਗੀ ਫਗਵਾੜਾ ਯੂਥ ਪ੍ਰਧਾਨ ਸ਼ਿਵਮ ਤ੍ਰੇਹਨ ਅਤੇ ਮੋਹਿਤ ਪੂਲ ਯੂਥ ਉਪ ਪ੍ਰਧਾਨ ਨੇ ਕੀਤੀ। ਮੀਟਿੰਗ ਵਿਚ ਸੰਘ ਦੇ ਸੂਬਾ ਪ੍ਰਧਾਨ ਸੁਰਿੰਦਰ ਕਲੂਚਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਦੌਰਾਨ ਸ਼ਿਵਮ ਤ੍ਰੇਹਨ ਨੇ ਫਗਵਾੜਾ ਕਾਰਜਕਾਰਣੀ ਦਾ ਵਿਸਥਾਰ ਕਰਦੇ ਹੋਏ ਨੀਲਕੰਠ ਨੂੰ ਸਲਾਹਕਾਰ, ਮੋਹਿਤ ਮਲਹੋਤਰਾ ਨੂੰ ਯੂਥ ਪ੍ਰਧਾਨ ਬਾਬਾ ਗਧੀਆ ਅਤੇ ਵਰੁਣ ਕਪੂਰ ਨੂੰ ਯੂਥ ਉਪ ਪ੍ਰਧਾਨ ਬਾਬਾ ਗਧੀਆ ਯੁਨਿਟ ਐਲਾਨਿਆ। ਸਮੂਹ ਹਾਜਰ ਮੈਂਬਰਾਂ ਨੇ ਇਹਨਾਂ ਨਿਯੁਕਤੀਆਂ ਦਾ ਸਵਾਗਤ ਕਰਦੇ ਹੋਏ ਨਵ ਨਿਯੁਕਤ ਅਹੁਦੇਦਾਰਾਂ ਨੂੰ ਸਿਰੋਪੇ ਪਾ ਕੇ ਸਨਮਾਨਤ ਕੀਤਾ। ਸੁਰਿੰਦਰ ਕਲੂਚਾ ਨੇ ਨਵੇਂ ਐਲਾਨੇ ਗਏ ਅਹੁਦੇਦਾਰਾਂ ਨੂੰ ਸੰਘ ਦੀ ਵਿਚਾਰਧਾਰਾ ਬਾਰੇ ਦ¤ਸਿਆ ਅਤੇ ਕਿਹਾ ਕਿ ਹਿੰਦੂ ਏਕਤਾ ਸੰਘ ਪੰਜਾਬ ਵਿਚ ਹਿੰਦੂ ਹਿਤਾਂ ਦੀ ਰਾਖੀ ਲਈ ਵਚਨਬ¤ਧ ਹੈ। ਉਹਨਾਂ ਪੰਜਾਬ ਦੇ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਮੰਗ ਕੀਤੀ ਕਿ ਪਿਛਲੇ ਦੋ ਸਾਲ ਦੇ ਸਮੇਂ ਦੌਰਾਨ ਹਿੰਦੂ ਸੰਗਠਨਾ ਦੇ ਆਗੂਆਂ ਦੇ ਕਤਲ ਕੇਸਾਂ ਵਿਚ ਗਿਰਫਤਾਰ ਅ¤ਤਵਾਦੀਆਂ ਨੂੰ ਸਜਾ ਦੁਵਾਉਣ ਵਿਚ ਕਿਸੇ ਤਰ•ਾਂ ਦੀ ਢਿਲ ਨਾ ਵਰਤੀ ਜਾਵੇ। ਇਸ ਮੌਕੇ ਰੋਹਿਤ ਚੋਪੜਾ, ਸੋਨੂੰ ਖੰਨਾ, ਨਿਖਿਲ, ਦਲਜੀਤ ਸਿੰਘ, ਅਨਮੋਲ ਪਾਠਕ, ਏ.ਕੇ. ਸੋਨੂੰ, ਅਭਿ, ਧਰੁਵ ਕਲੂਚਾ, ਰਾਘਵ, ਅਕਸ਼ੈ, ਜਤਿਨ ਕਲੂਚਾ, ਪਾਰਸ ਕਲੂਚਾ ਆਦਿ ਵੀ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *