ਵਿਧਾਨਸਭਾ ਤੇ ਲੋਕਸਭਾ ਚੋਣਾਂ ਇਕੋ ਸਮੇਂ ਹੀ ਹੋਣ ਵਿਧਾਨਸਭਾ ਤੇ ਲੋਕਸਭਾ ਚੋਣਾਂ ਇਕੋ ਸਮੇਂ ਹੀ ਹੋਣ  

ਫਗਵਾੜਾ-ਦਸੰਬਰ ਅਸ਼ੋਕ ਸ਼ਰਮਾ- ਚੇਤਨ ਸ਼ਰਮਾਸ਼ਮੁੱਚੇ ਦੇਸ਼ ‘ਚ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਇਕੋ ਹੀ ਸਮੇਂ ‘ਤੇ ਹੋਣੀਆਂ ਚਾਹੀਦੀਆਂ ਹਨ।ਇਹ ਚਰਚਾ ਪਿਛਲੇ ਇੱਕ ਦਹਾਕੇ ਤੋਂ ਜਨਤਾ ਦੀ ਜ਼ੁਬਾਨ ‘ਤੇ ਹੈ, ਅੱਜ ਦੇ ਰਾਜਨੀਤਿਕ ਵਿਚਾਰਧਾਰਾ ਉਕਤ ਵਿਸ਼ੇ ‘ਤੇ ਵਿਵਹਾਰਿਕ ਰੂਪ ‘ਚ ਕਿੰਨਾ ਆਸਾਨ,ਇਹ ਅਲੱਗ ਵਿਸ਼ਾ ਹੈ।ਅਸਲ ‘ਚ ਜਾਣਨ ਦੀ ਇਹ ਗੱਲ ਹੈ ਕਿ ਕਿਉਂ ਲੋਕਸਭਾ ਤੇ ਵਿਧਾਨਸਭਾ ਦੀਆਂ ਚੋਣਾਂ ਇਕੋ ਬਾਰ ਕਰਵਾਉਣ ਦੀ ਵਕਾਲਤ ਕਰਦੀ ਹੈ।ਪੇਸ਼ ਹੈ ਇਸ ਬਾਰੇ ਸਥਾਨਕ ਪੱਤਰਕਾਰ ਦੇ ਮੁੱਖ ਤੋਰ ‘ਤੇ ਸ਼ਹਿਰ ਦੀਆਂ ਕੁਝ ਸ਼ਖਸੀਅਤਾਂ ਨਾਲ ਕੀਤੀ ਗੱਲਬਾਤ ਦੇ ਮੁੱਖ ਅੰਸ਼:–ਚੰਦਰ ਮੋਹਨ ਸ਼ਰਮਾ:–ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਮਹਿਲਾ ਸਾਡੇ ਦੇਸ਼ ਚੋਂ ਪ੍ਰਜਾਤਾਂਤਰਿਕ ਢਾਂਚਾ ਕਾਫੀ ਮਜ਼ਬੂਤ ਹੈ।ਇਸ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਸਾਡੇ ਦੇਸ਼ ਦੀ ਜਨਤਾ ਦਾ ਬਹੁਤ ਵੱਡਾ ਯੋਗਦਾਨ ਹੈ।ਚੌਣਾਂ ਵੇਲੇ ਜਨਤਾ ਆਪਣਾ-ਆਪਣਾ ਵੋਟ ਆਪਣੇ ਉਮੀਦਵਾਰ ਦੇ ਪ੍ਰਤੀ ਪੋਲ ਕਰਦੀ ਹੈ ।ਜਿਨਾਂ ‘ਚ’ ਉਹਨਾਂ ਦਾ ਵਿਸ਼ਵਾਸ ਹੈ। ਇਸਦੇ ਲਈ ਸਥਾਨਕ ਗਰਾਮ ਪੰਚਾਇਤ ਨਗਰ ਕੌਸਲ ਤੋਂ ਲੈ ਕੇ ਪੱਤਰਕਾਰਾਂ ਲਈ ਵਿਧਾਨਸਭਾ ਤੇ ਕੋਂਦਰ ਸਰਕਾਰ ਲਈ ਲੋਕ ਸਭਾ ਚੌਣਾਂ ਦਾ ਆਯੋਜਨ ਕੀਤਾ ਜਾਂਦਾ ਹੈ ।ਚੌਣਾਂ ਜਰੂਰੀ ਹਨ ।ਇਹਨਾਂ ਨੂੰ ਟਾਲਿਆ ਨਹੀਂ ਜਾ ਸਕਦਾ, ਲੇਕਿਨ ਇਸ ਪ੍ਰਕਿਰਿਆ ‘ਚ’ ਅਰਬਾਂ ਦੀ ਮੋਟੀ ਲੋਕ ਸਭਾ ਲਈ ਚੌਣਾਂ ‘ਚ’ ਖਰਚ ਹੁੰਦੀ ਹੈ ਤੇ ਵਿਧਾਨ ਸਭਾ ਚੌਣਾਂ ‘ਚ’ ਵੀ ਲਗਭੱਗ ਉਨੀ ਹੀ ਖਰਚ ਹੁੰਦੀ ਹੈ। ਜੋ ਇਕ ਹੀ ਵਾਰ ‘ਚ’ ਦੋਵੇਂ ਚੌਣਾਂ ਹੋ ਸਕਦੀਆਂ ਹਨ ਤਾਂ ਇਸ ਵਿਚ ਕਾਫੀ ਬਚਤ ਹੋ ਜਾਵੇਗੀ। ਜਿਸ ਨੂੰ ਕਮਾਂ ਵਿਚ ਖਰਚ ਕੀਤਾ ਜਾ ਸਕਦਾ ਹੈ । ਇਸ ਨਾਲ ਜਨ ਪ੍ਰਤੀਨਿਧੀਆਂ ਦੀਆਂ ਚੌਣਾਂ ਵੀ ਹੋ ਸਕਦੀਆਂ ਹਨ ਤੇ ਨਾਲ ਹੀ ਮੋਟੀ ਰਕਮ ਦੀ ਬਚਤ ਹੋ ਸਕਦੀ ਹੈ ।ਸ਼੍ਰੀਮਤੀ ਸ਼ਰਮਾਂ ਦੇ ਅਨੁਸਾਰ ਇਸ ਨਾਲ ਵਿਕਾਸ ਦੇ ਹੋਰ ਕੰਮ ਕੀਤੇ ਜਾ ਸਕਦੇ ਹਨ ।ਮਨਮੋਹਨ ਸ਼ਰਮਾ:–ਸਮਾਜਿਕ ਤੇ ਰਾਜਨੀਤਿਕ ਗਤਵਿਧੀਆਂ ‘ਤੇ ਹਰ ਵਕਤ ਨਜ਼ਰ ਰੱਖਣ ਵਾਲੀ ਕਹਿਣਾ ਹੈ ਕਿ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇੱਕ ਹੀ ਵਾਰ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਇਸ ਨਾਲ ਕਈ ਫਾਇਦੇ ਹਨ ਦੋਨੋਂ ਚੋਣਾਂ ‘ਤੇ ਹੋਣ ਵਾਲਾ ਖਰਚ ‘ਤੇ ਮੋਟੀ ਬਚਤ ਹੋ ਸਕਦੀ ਹੈ। ਦੂਜਾ ਸਰਕਾਰੀ ਅਧਿਕਾਰੀਆਂ ਸਮੇਤ ਲੋਕਾਂ ਦੇ ਸਮੇਂ ਦੀ ਬਚਤ ਹੁੰਦੀ ਹੈ। ਲੋਕਸਭਾ ਅਤੇ ਵਿਧਾਨਸਭਾ ਦੀਆਂ ਚੋਣਾਂ ਅਲਗ-ਅਲਗ ਹੋਣ ਨਾਲ ਰਾਜਨੀਤਿਕ ਗਠਬੰਧਨ ‘ਤੇ ਪ੍ਰਸ਼ਨ ਚਿੰਨ੍ਹ ਲਗ ਜਾਂਦੇ ਹਨ, ਕਿਉਂਕਿ ਦੋ ਦਲ ਲੋਕਸਭਾ ਚੋਣਾਂ ਰੱਲ ਕੇ ਲੜਦੇ ਹਨ, ਉਹੀ ਦਲ ਵਿਧਾਨਸਭਾ ਚੋਣਾਂ ਦੋਰਾਨ ਆਪਣੇ ਰਾਜਨੀਤਿਕ ਫਾਇਦੇ ਲਈ ਇੱਕ ਦੂਜੇ ‘ਤੇ ਚਿਕੜ ਉਛਾਲਣ ਲਗ ਜਾਂਦੇ ਹਨ ਤੇ ਵਿਰੋਧੀ ਪਾਰਟੀ ਨਾਲ ਗਠਜੋੜ ਕਰ ਲੈਂਦੇ ਹਨ।ਇਸ ਤਰ੍ਹਾਂ ਉਹ ਵੋਟਰ ਜਿਨ੍ਹਾਂ ਨੂੰ ਵੋਟਾਂ ਪਾ ਕੇ ਪੰਜ ਸਾਲਾਂ ਲਈ ਜਿਤ ਾਇਆ, ਆਪਣੇ-ਆਪ ਨੂੰ ਬੇਬਸ ਪਾਉਂਦੇ ਹਨ। ਪ੍ਰਿਅੰਕਾ ਪਾਰਸ:–ਪ੍ਰਜਾਤੰਤਰ ‘ਚ ਗਲਤੀਆਂ ਦੇ ਸੁਧਾਰੇ ਜਾਣ ਦੀ ਹਮੇਸ਼ਾ ਗੁੰਜਾਇਸ਼ ਰਹਿੰਦੀ ਹੈ। ਵਰਤਤਮਾਨ ਵਿੱਚ ਇਸ ਵਿਵਸਥਾ ‘ਚ ਕਾਫੀ ਖਾਮੀਆਂ ਦੇ ਕਾਰਣ ਪ੍ਰਜਾਤਤੰਤਰ ਦੇ ਨਾਮ ‘ਤੇ ਜੰਗ ਦੇ ਲਈ ਉਸਦੀ ਮੱਝ ਵਾਲੀ ਸਥਿਤੀ ਬਣ ਗਈ ਹੈ। ਇਸ ਨੂੰ ਸੁਧਾਰੇ ਜਾਣ ਦੀ ਲੋੜ ਹੈ ਅਤੇ ਲੋਕਤੰਤਰ ‘ਚ ਹਮੇਸ਼ਾ ਹੀ ਗੁੰਜਾਇਸ਼ ਰਹਿੰਦੀ ਹੈ। ਜਿਹੜਾ ਵੀ ਸਾਂਸਦ ਸਮਾਂ ਰਹਿੰਦੇ ਖੁਦ ਨੂੰ ਨਹੀਂ ਸੁਧਾਰਦਾ ਹੈ ਜਨਤਾ ਉਸ ਤੋਂ ਕਿਨਾਰਾ ਕਰ ਲੈਂਦੀ ਹੈ।ਇਸ ਲਈ ਦੋਵੇਂ ਚੋਣਾਂ ਇੱਕ ਵਾਰ ਹੋਣ ਨਾਲ ਮੋਟੀ ਰਕਮ ਨੂੰ ਖਰਚ ਹੋਣ ਤੋਂ ਬਚਾਇਆ ਜਾ ਸਕਦਾ ਹੈ।ਰਾਜੇਸ਼ ਕੁਮਾਰ:–ਸਾਡੇ ਦੇਸ਼ ‘ਚ ਪ੍ਰਜਾਤੰ੍ਰਾਤਰਿਕ ਵਿਵਸਥਾ ਕਾਫੀ ਮਜ਼ਬੂਤ ਹੈ। ਜਨਤਾ ਚੋਣਾਂ ਰਾਹੀਂ ਆਪਣਾ-ਆਪਣਾ ਵੋਟ ਉਮੀਦਵਾਰਾਂ ਨੂੰ ਦਿੰਦੀ ਹੈ। ਇਸ ਲਈ ਸਥਾਨਾਂ, ਗ੍ਰਾਮ ਪੰਚਾਇਤ, ਨਗਰ ਕੋਂਸਿਲ ਚੋਣਾਂ ਨੂੰ ਲੈ ਕੇ ਪ੍ਰਦੇਸ਼ ਸਰਕਾਰਾਂ ਲਈ ਵਿਧਾਨਸਭਾ ਚੋਣਾਂ ਤੇ ਕੇਂਦਰ ਸਰਕਾਰ ਲਈ ਲੋਕਸਭਾ ਚੋਣਾਂ ਕਰਵਾਈਆਂ ਜਾਂਦੀਆਂ ਹਨ।ਪੰਚਾਇਤ ਚੋਣਾਂ ਤੋਂ ਲੈ ਕੇ ਲੋਕਸਭਾ ਚੋਣਾਂ ਤੇ ਵਿਧਾਨਸਭਾ ਚੋਣਾਂ ਦੀ ਲੰਬੀ ਪ੍ਰਕ੍ਰਿਰਿਆ ਹੁੰਦੀ ਹੈ।ਹੋਰ ਚੋਣਾਂ ਦੇ ਨਾਲ-ਨਾਲ ਲੋਕਸਭਾ ਚੋਣਾਂ ਦੀ ਇਸ ਪ੍ਰਕ੍ਰਿਰਿਆ ‘ਚ ਅਰਬਾਂ ਦੀ ਮੋਟੀ ਰਕਮ ਖਰਚ ਹੁੰਦੀ ਹੈ।ਜੇਕਰ ਦੋਵੇਂ ਚੋਣਾਂ ਇੱਕ ਹੀ ਵਾਰ ਹੋਣ ਜਾਣ ਤਾਂ ਇੱਕ ਖਰਚ ‘ਚ ਦੋਵੇਂ ਚੋਣਾਂ ਹੋ ਸਕਦੀਆਂ ਹਨ। ਜਿਸ ਨਾਲ ਮੋਟੀ ਰਕਮ ਖਰਚ ਹੋਣ ਤੋਂ ਬੱਚ ਸਕਦੀ ਹੈ।ਜਿਸ ਨੂੰ ਸਰਕਾਰ ਵਿਕਾਸ ਦੇ ਕੰਮਾਂ ਲਈ ਲਗਾ ਸਕਦੀ ਹੈ। ਹਰਵਿੰਦਰ ਸੈਣੀ:–ਸਾਡੇ ਦੇਸ਼ ਦੀ ਜਨਤਾ ਜਾਗਰੂਕ ਹੈ।ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਮੋਟੀ ਰਕਮ ਨੂੰ ਬਚਾਉਣ ਦਾ ਸੋਖਾ ਰਸਤਾ ਇਹੋ ਹੈ ਕਿ ਵਿਧਾਨਸਭਾ ਤੇ ਲੋਕਸਭਾ ਚੋਣਾਂ ਇਕੋ ਵਾਰ ਹੀ ਕਰਵਾਈਆਂ ਜਾਣ। ਚੋਣਾਂ ਦੇ ਸਬੰਧ ‘ਚ ਲੋਕਾਂ ਤੇ ਮਾਹਿਰਾਂ ਰਾਹੀਂ ਚੋਣਾਂ ਦੇ ਖਰਚ ਬਾਰੇ ਆਂਕੜਿਆਂ ਦਾ ਭਾਰ ਕਾਫੀ ਜਿਆਦਾ ਦੱਸਿਆ ਜਾਂਦਾ ਹੈ। ਇਸ ਵਿੱਚ ਕੋਈ ਦੋ ਰਾਏ ਨਹੀਂ ਲੋੜ ਹੈ ਕਿ ਇਸ ਨਾਲ ਤਾਂ ਅਰਬਾਂ ਦੀ ਮੋਟੀ ਰਕਮ ਚੋਣਾਂ ਦੀ ਭੈਂਟ ਚੜ ਜਾਂਦੀ ਹੈ। ਜੇਕਰ ਦੋਵੇਂ ਚੋਣਾਂ ਇੱਕ ਵਾਰ ਹੀ ਕਰਵਾ ਲਈਆਂ ਜਾਣ ਤਾਂ ਇੱਕ ਪੰਥ ਤੇ ਦੋ ਕਾਜ ਵਾਲੀ ਗੱਲ ਹੋ ਜਾਂਦੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *