550 ਸਾਲਾਂ ਸ਼ਤਾਬਦੀ ਸਮਾਗਮਾਂ ਸਬੰਧੀ ਬਣਨ ਵਾਲੇ ਪਹਿਲੇ ਸਵਾਗਤੀ ਗੇਟ ਬਣਾਉਣ ਸ਼ੁਭ ਆਰੰਭ

-ਸਵਾਗਤੀ ਗੇਟਾਂ ਦੀ ਉਸਾਰੀ ’ਚ ਸਰਕਾਰੀ ਕਰੇਗੀ ਪੂਰਾ ਸਹਿਯੋਗ-ਵਿਧਾਇਕ ਚੀਮਾ
ਕਪੂਰਥਲਾ, 3 ਦਸੰਬਰ, ਇੰਦਰਜੀਤ ਸਿੰਘ
ਸੰਤ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਦੀ ਰਹਿਨੁਮਾਈ ਹੇਠ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮਾਂ ਦੇ ਸਬੰਧ ‘ਚ ਬਣਨ ਵਾਲੇ ਸਵਾਗਤੀ ਗੇਟਾਂ ਚੋਂ ਲੋਹੀਆਂ ਰੋਡ ‘ਤੇ ਪਹਿਲਾ ਗੇਟ ਬਣਾਉਣ ਦੇ ਕਾਰਜ ਦਾ ਸ਼ੁ¤ਭ ਆਰੰਭ ਬਾਬਾ ਮਹਿੰਦਰ ਸਿੰਘ ਤਰਨਤਾਰਨ ਵਾਲਿਆਂ ਅਤੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸਾਂਝੇ ਤੌਰ ਤੇ ਕੀਤਾ । ਇਸ ਤੋਂ ਪਹਿਲਾਂ ਭਾਈ ਦਿਲਬਾਗ ਸਿੰਘ ਹੈ¤ਡ ਗੰ੍ਰਥੀ ਨੇ ਅਰਦਾਸ ਕੀਤੀ ਅਤੇ ਕਾਰਜ ਆਰੰਭ ਕਰਨ ਮੌਕੇ ਬੋਲੇ ਸੋ ਨਿਹਾਲ ਦੇ ਜੈਕਾਰੇ ਬੁਲਾਏ ਗਏ । ਸੰਤ ਬਾਬਾ ਮਹਿੰਦਰ ਸਿੰਘ ਨੇ ਦ¤ਸਿਆ ਕਿ 550 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਦੂਸਰਾ ਗੇਟ ਡ¤ਲਾ ਰੋਡ ‘ਤੇ ਬਣਾਇਆ ਜਾਵੇਗਾ ਅਤੇ ਇਸ ਤੋਂ ਇਲਾਵਾ ਕਪੂਰਥਲਾ-ਪਾਜੀਆਂ ਰੋਡ, ਤਲਵੰਡੀ ਚੌਧਰੀਆਂ ਰੋਡ, ਬੂਸੋਵਾਲ ਰੋਡ, ਭਰੋਆਣਾ-ਭਾਗੋਰਾਈਆ ਰੋਡ ‘ਤੇ ਵੀ ਸਵਾਗਤੀ ਗੇਟ ਬਣਾਏ ਜਾਣਗੇ ਤੇ ਇਹ ਸਾਰਾ ਕਾਰਜ ਸੰਗਤਾਂ ਦੇ ਸਾਂਝੇ ਉਪਰਾਲੇ ਨਾਲ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਇਸ ਦੌਰਾਨ ਜਿ¤ਥੇ ਪੰਜਾਬ ਸਰਕਾਰ ਦੀ ਮਦਦ ਦੀ ਲੋੜ ਪਵੇਗੀ, ਉਹ ਵੀ ਲਈ ਜਾਵੇਗੀ । ਇਸ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਸਵਾਗਤੀ ਗੇਟਾਂ ਦੀ ਉਸਾਰੀ ਅਤੇ 550 ਸਾਲਾ ਸ਼ਤਾਬਦੀ ਸਬੰਧੀ ਜੋ ਵੀ ਉਪਰਾਲੇ ਕਾਰ ਸੇਵਾ ਰਾਹੀਂ ਕੀਤੇ ਜਾਣਗੇ, ਵਿਚ ਸਰਕਾਰ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ । ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਕਾਰਜ ਸੰਤਾਂ-ਮਹਾਂਪੁਰਸ਼ਾ ਦੇ ਸਹਿਯੋਗ ਨਾਲ ਹੀ ਸਿਰੇ ਚੜ੍ਹਦੇ ਹਨ । ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਇਸ ਕੰਮ ‘ਚ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ । ਇਸ ਮੌਕੇ ਬਾਬਾ ਜ¤ਗਾ ਸਿੰਘ, ਬਾਬਾ ਬਲਵੰਤ ਸਿੰਘ, ਸੇਵਾਦਾਰ ਬਾਬਾ ਜਸਵੀਰ ਸਿੰਘ, ਬਾਬਾ ਸੁਖਾ ਸਿੰਘ, ਬਾਬਾ ਨ¤ਥਾ ਸਿੰਘ, ਪ੍ਰਦੇਸ਼ ਕਾਂਗਰਸ ਦੇ ਸਕ¤ਤਰ ਪਰਵਿੰਦਰ ਸਿੰਘ ਪ¤ਪਾ, ਰਾਜੂ ਢਿ¤ਲੋਂ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੰਜੀਵ ਮਰਵਾਹਾ, ਕੌਸਲਰ ਅਸ਼ੋਕ ਮੋਗਲਾ, ਕੌਸਲਰ ਤੇਜਵੰਤ ਸਿੰਘ, ਕੌਸਲਰ ਜੁਗਲ ਕੋਹਲੀ, ਕੌਸਲਰ ਗੁਰਨਾਮ ਸਿੰਘ, ਦਿਲਬਾਗ ਸਿੰਘ ਗਿ¤ਲ, ਕੰਵਲਨੈਣ ਸਿੰਘ ਕੇਨੀ, ਮਨਦੀਪ ਸਿੰਘ ਖਿੰਡਾ, ਜਥੇਦਾਰ ਪਰਮਿੰਦਰ ਸਿੰਘ ਖ਼ਾਲਸਾ, ਸੁਰਿੰਦਰਜੀਤ ਸਿੰਘ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਨਰਿੰਦਰ ਸਿੰਘ ਪੰਨੂੰ, ਗੁਰਪ੍ਰੀਤ ਸਿੰਘ ਫ਼ੌਜੀ ਕਲੋਨੀ, ਸੁਰਜੀਤ ਸਿੰਘ ਸ¤ਦੂਵਾਲ ਮੈਂਬਰ ਪ੍ਰਦੇਸ਼ ਕਾਂਗਰਸ, ਗੁਰਪਾਲ ਸਿੰਘ ਸੰਧੂ, ਇੰਜ. ਗੁਰਦੀਪ ਸਿੰਘ, ਮੈਨੇਜਰ ਗੁਰਦਿਆਲ ਸਿੰਘ, ਇੰਦਰਜੀਤ ਸਿੰਘ ਹਾਜੀਪੁਰ, ਨਰੇਸ਼ ਕੋਹਲੀ, ਡਿੰਪਲ ਟੰਡਨ, ਹੌਬੀ ਜੈਨ, ਪਵਨ ਕਨੌਜੀਆ, ਸਾਬਕਾ ਕਾਸਲਰ ਰਜਿੰਦਰ ਸਿੰਘ, ਰਾਕੇਸ਼ ਕੋਹਲੀ, ਪ੍ਰਦੀਪ ਸੇਠੀ, ਸਤਿੰਦਰ ਚੀਮਾ, ਰਵਿੰਦਰ ਰਵੀ, ਬਲਜਿੰਦਰ ਸਿੰਘ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *