* ਸਿਵਲ ਹਸਪਤਾਲ ਫਗਵਾੜਾ ਵਿਖੇ ਮਾਦਾ ਭਰੂਣ ਹੱਤਿਆ ਨੂੰ ਰੋਕਣ ਲਈ ਪੀ.ਐੱਨ.ਡੀ.ਟੀ ਐਡਵਾਈਜ਼ਰੀ ਕਮੇਟੀ ਦੀ ਵਿਸ਼ੇਸ਼ ਮੀਟਿੰਗ

ਫਗਵਾੜਾ 02 ਦਸੰਬਰ (ਅਸ਼ੋਕ ਸ਼ਰਮਾ) ਮਾਦਾ ਭਰੂਣ ਹੱਤਿਆ ਨੂੰ ਰੋਕਣ ਅਤੇ ਪੀ.ਐੱਨ.ਡੀ.ਟੀ ਐਕਟ 1994 ਨੂੰ ਸਖਤੀ ਨਾਲ ਲਾਗੂ ਕਰਨ ਸੰਬੰਧੀ ਚੇਅਰਪਰਸਨ ਪੀ.ਸੀ.ਪੀ.ਐੱਨ.ਡੀ.ਟੀ 94 ਐਕਟ ਅਧੀਨ ਬਣੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਡਾ.ਦਵਿੰਦਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਕਮ ਚੇਅਰਪਰਸਨ ਪੀ.ਸੀ.ਪੀ.ਐੱਨ.ਡੀ.ਟੀ ਐਡਵਾਈਜ਼ਰੀ ਕਮੇਟੀ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਫਗਵਾੜਾ ਵਿਖੇ ਕੀਤੀ ਗਈ । ਮੀਟਿੰਗ ਨੂੰ ਸੰਬੋਧਨ ਕਰਦੀਆ ਡਾ.ਦਵਿੰਦਰ ਸਿੰਘ ਵਲੋ ਸਮੇ-ਸਮੇ ਤੇ ਹੋਈਆਂ ਸੋਧਾਂ ਬਾਰੇ ਸਮੂਹ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ । ਮੀਟਿੰਗ ਚ ਸਮੂਹ ਹਾਜ਼ਰ ਮੈਂਬਰਾਂ ਵੱਲੋਂ ਇਸ ਗੱਲ ਤੇ ਸਰਬ ਸੰਮਤੀ ਨਾਲ ਜੋਰ ਦਿੱਤਾ ਗਿਆ ਕਿ ਲਿੰਗ ਅਨੁਪਾਤ ਚ ਸਮਾਨਤਾ ਲਿਆਉਣ ਲਈ ਹੋਰ ਅਸਰਦਾਰ ਢੰਗ ਨਾਲ ਚੈਕਿੰਗ ਕੀਤੀ ਜਾਣੀ ਚਾਹੀਦੀ ਹੈ ਚੈਕਿੰਗ ਸਮੇਂ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਨੂੰ ਨਾਲ ਲਿਆ ਜਾਵੇ । ਭਰੂਣ ਹੱਤਿਆ ਰੋਕਣ ਲਈ ਹੋਰ ਭਰਪੂਰ ਉਪਰਾਲੇ ਕਰਨ ਤੇ ਜ਼ੋਰ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਪੀ.ਸੀ.ਪੀ.ਐੱਨ.ਡੀ.ਟੀ 94 ਐਕਟ ਦੀ ਉਲੰਘਣਾ ਕਰਨ ਵਾਲੇ ਡਾਕਟਰ ਅਤੇ ਵਿਅਕਤੀਆਂ ਨੂੰ ਸਜ਼ਾਵਾਂ ਤੋਂ ਜਾਗਰੂਕ ਕਰਨ ਲਈ ਅਸਰਦਾਰ ਉਪਰਾਲੇ ਕੀਤੇ ਜਾਣ, ਤੇ ਯਕੀਨੀ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ ਇਸ ਮੌਕੇ ਪੀ.ਸੀ.ਪੀ.ਐੱਨ.ਡੀ.ਟੀ ਐਡਵਾਈਜ਼ਰੀ ਕਮੇਟੀ ਮੈਂਬਰ ਡਾ. ਵਿਜੇ ਸ਼ਰਮਾ, ਹਰਬੰਸ ਲਾਲ, ਮਲਕੀਅਤ ਸਿੰਘ ਰਘਬੋਤਰਾ, ਡਾ.ਰਮਨ , ਗੋਧੀ ਬੇਦੀ, ਰਾਮ ਕੁਮਾਰ ਚੱਡਾ, ਸੀਤਾ ਦੇਵੀ, ਹੰਸ ਰਾਜ ਭੱਟੀ ਆਦਿ ਮੋਜੂਦ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *