ਭੱਟਕੇ ਅਗਰੇਜ ਸਿੰਘ ਨੇ ਸਿੰਖ ਧਰਮ ਵੱਲ ਮੁੜ ਵਾਪਸੀ ਕੀਤੀ

ਬੈਲਜੀਅਮ 4ਦਸੰਬਰ (ਯ.ਸ) ਮਹੀਨਾ ਕੁ ਪਹਿਲਾ ਸ਼ੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਰਹੀ ਪਾਕੀਸਤਾਨੀ ਨਿਜੀ ਚੈਨਲ ਵਲੋ ਦਿਖਾਈ ਜਾ ਰਹੀ ਇਕ ਕਲਿਪ ਜਿਸ ਵਿਚ ਇਕ ਪੰਜਾਬੀ ਨੋਜਵਾਨ ਅਗਰੇਜ ਸਿੰਘ ਜਿਸ ਦਾ ਪ੍ਰੀਵਾਰਕ ਪਿਛੋਕੜ ਅਮਿੰਤਧਾਰੀ ਸਿੰਖ ਹੈ ਜਿਸ ਨੇ ਸਿੱਖ ਧਰਮ ਦਾ ਤਿਆਗ ਕਰਕੇ ਬੈਲਜੀਅਮ ਵਿਚ ਕੁਝ ਪਾਕਿਸਤਾਨੀ ਵੀਰਾ ਸਾਹਮਣੇ ਮੁਸਲਮਾਨ ਧਰਮ ਅਪਨਾਅ ਲਿਆ ਸੀ ਵਲੋ ਅੱਜ ਕੁਝ ਪੰਜਾਬੀ ਵੀਰਾ ਦੀ ਪਰੇਰਨਾਂ ਸਦਕਾ ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ ਵਿਖੇ ਹਾਜਰ ਹੋ ਕੇ ਆਪਣੀ ਭੁਲ ਬਖਸ਼ਾਈ ਅਤੇ ਗੁਰੂ ਦਾ ਸਿੱਖ ਹੋਣ ਲਈ ਅਰਦਾਸ ਕੀਤੀ ਇਸ ਮੋਕੇ ਤੇ ਯੂ ਕੇ ਦੇ ਇਕ ਨਿਜੀ ਚੇਨਲ ਨਾਲ ਗੱਲਬਾਤ ਰਾਹੀ ਉਸ ਦੀ ਮੁਸਲਮਾਨ ਬਨਣ ਦੀ ਗਲਤੀ ਬਾਰੇ ਕੀਤੇ ਸਵਾਲ ਦੇ ਜਬਾਬ ਵਿਚ ਅਗਰੇਜ ਸਿੰਘ ਨੇ ਕਿਹਾ ਕਿ ਜਦੋ ਦਾ ਬਰੱਸਲਜ ਗੁਰਦੁਆਰਾ ਚੌਧਰੀਆ ਦੀ ਭੁਖ ਕਾਰਨ ਬੰਦ ਪਿਆ ਉਸ ਨਾਲ ਮੰਨ ਟੁਟ ਗਿਆ ਅਤੇ ਪੈਰ ਗਲਤ ਤੁਰ ਪਏ ਪਰ ਅੱਜ ਘਰ ਮੁੜ ਕੇ ਮਨ ਹਲਕਾ ਹੋ ਗਿਆ ਹੈ ਤੇ ਮੇਰੀ ਬੈਨਤੀ ਹੈ ਕਿ ਸਭ ਗੁਰੂ ਘਰਾ ਦੀਆ ਲੜਾਈਆ ਬੰਦ ਕਰਕੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਬਰੱਸਲਜ ਦੁਬਾਰਾ ਖੋਲਿਆ ਜਾਵੇ ਤਾ ਜੋ ਸਿੱਖ ਬੱਚੇ ਗੁਰਬਾਣੀ ਅਤੇ ਬਾਣੇ ਨਾਲ ਜੁੜਨ ਇਸ ਮੋਕੇ ਤੇ ਹੋਰਨਾ ਤੋ ਇਲਾਵਾ ਭਾਈ ਕਰਨੈਲ ਸਿੰਘ,ਜਗਦੀਸ ਸਿੰਘ ਭੂਰਾ ਮਹਿੰਦਰ ਸਿੰਘ ਖਾਲਸਾ ਗੁਰਦੇਵ ਸਿੰਘ ਗੈਂਟ,ਤਰਸੇਮ ਸਿੰਘ ਸ਼ੇਰਗਿਲ,ਸੁਰਜੀਤ ਸਿੰਘ ਖੇਰਾ,ਕੁਲਵੰਤ ਸਿੰਘ ਗੈਂਟ ਅਤੇ ਹੋਰ ਸੰਗਤਾ ਸਾਮਲ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *