ਪਲਾਹੀ ਨਹਿਰ ਦਾ ਟੁ¤ਟਣਾ ਬਾਦਲ ਸਰਕਾਰ ਦੀ ਨਲਾਇਕੀ ਭਰੀ ਕਾਰਗੁਜਾਰੀ ਦਾ ਨਤੀਜਾ-ਮਾਨ

ਫਗਵਾੜਾ 4 ਦਸੰਬਰ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਫਗਵਾੜਾ ਦੇ ਨੇੜਲੇ ਪਿੰਡ ਪਲਾਹੀ ਵਿਖੇ ਅ¤ਜ ਨਹਿਰ ਦਾ ਬੰਨ ਟੁ¤ਟਣ ਨਾਲ ਹੋਏ ਨੁਕਸਾਨ ਦਾ ਜਾਇਜਾ ਲੈਣ ਲਈ ਸਾਬਕਾ ਕੈਬਿਨੇਟ ਮੰਤਰੀ ਅਤੇ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਵੀ ਪੁ¤ਜੇ। ਉਹਨਾਂ ਮੌਕੇ ਤੇ ਮੌਜੂਦ ਐਸ.ਡੀ.ਐਮ. ਫਗਵਾੜਾ ਜਯੋਤੀ ਬਾਲਾ ਮ¤ਟੂ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗ¤ਲਬਾਤ ਕਰਨ ਤੋਂ ਬਾਅਦ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਕਿਹਾ ਕਿ ਇਹ ਘਟਨਾ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਨਲਾਇਕੀ ਭਰੀ ਕਾਰਗੁਜਾਰੀ ਦਾ ਮੂੰਹ ਬੋਲਦਾ ਪ੍ਰਮਾਣ ਹੈ। ਉਹਨਾਂ ਨਹਿਰ ਟੁ¤ਟਣ ਨਾਲ ਖੇਤਾਂ ਵਿਚ ਆਏ ਪਾਣੀ ਦੇ ਹੜ ਦਾ ਜਿਕਰ ਕਰਦਿਆਂ ਕਿਹਾ ਕਿ ਕਿਸਾਨਾ ਦਾ ਜੋ ਨੁਕਸਾਨ ਹੋਇਆ ਹੈ ਉਹ ਪੂਰਾ ਕਰਵਾਇਆ ਜਾਵੇਗਾ ਅਤੇ ਨਾਲ ਹੀ ਬਾਦਲ ਸਰਕਾਰ ਦੇ ਸਮੇਂ ਉਸਾਰੀ ਗਈ ਇਸ ਨਹਿਰ ਵਿਚ ਵਰਤੇ ਗਏ ਮੈਟੀਰੀਅਲ ਦੀ ਗੁਣਵਤਾ ਦੀ ਵੀ ਜਾਂਚ ਕਰਵਾਈ ਜਾਵੇਗੀ ਅਤੇ ਜੇਕਰ ਘਟੀਆ ਮੈਟੀਰੀਅਲ ਵਰਤਿਆ ਜਾਣਾ ਸਾਬਿਤ ਹੋਇਆ ਤਾਂ ਸਬੰਧਤ ਠੇਕੇਦਾਰ ਅਤੇ ਹੋਰ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *