ਪੈਨਸ਼ਨ ਨਾ ਮਿਲਣ ਕਾਰਨ ਰੋਸ ਰੈਲੀ ਕੀਤੀ ਗਈ।


ਫਗਵਾੜਾ 5 ਦਸੰਬਰ (ਅਸ਼ੋਕ ਸ਼ਰਮਾ) ਪੀ.ਐਸ.ਪੀ.ਸੀ.ਐਲ ਪੈਨਸ਼ਨਰ ਐਸੋਸੀਏਸ਼ਨ ਵਲੋਂ ਨਵੰਬਰ ਮਹੀਨੇ ਦੀ ਪੈਨਸ਼ਨ ਨਾ ਮਿਲਣ ਕਾਰਨ ਫਗਵੜਾ ਮੰਡਲ ਅੱਗੇ ਰੋਸ ਰੈਲੀ ਸੁਰਿੰਦਰ ਕੁਮਾਰ ਵਾਈਸ ਪ੍ਰਧਾਨ ਦੇ ਅਗਵਾਈ ਵਿੱਚ ਕੀਤੀ ਗਈ। ਇਸ ਸਬੰਧ ਵਿੱਚ ਪੈਨਸ਼ਨ ਨਾ ਮਿਲਣ ਕਰਕੇ ਪੰਜਾਬ ਸੂਬਾ ਕਮੇਟੀ ਦੇ ਸੱਦੇ ਤੇ ਮੰਡਲ ਦਫਤਰਾਂ ਅੱਗੇ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਐਸੋਸੀਏਸ਼ਨ ਨੇ ਪੈਨਸ਼ਨ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਕਿ ਬਿਜਲੀ ਯੂਨੀਟ ਵਿੱਚ ਰਾਇਤ ਦਿੱਤੀ ਜਾਵੇ ਅਤੇ ਕੈਸ਼ਲੈਸ ਸਕੀਮ ਮੁੜ ਚਾਲੂ ਕੀਤੀ ਜਾਵੇ। ਐਸੋਸੀਏਸ਼ਨ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਸੁੰਮਨ ਲਤਾ, ਜੋਗਾ ਸੰਘ, ਸੁਰਿੰਦਰ ਕੁਮਾਰ, ਧਨੀ ਰਾਮ, ਗਿਆਨ ਚੰਦ, ਜਸਵੰਤ ਵਸ਼ਿਸ਼ਟ, ਮਦਨ ਗੋਪਾਲ ਭਾਟੀਆ ਬਾਰੇ ਸੰਬੋਧਨ ਕੀਤਾ।

Geef een reactie

Het e-mailadres wordt niet gepubliceerd. Vereiste velden zijn gemarkeerd met *