ਫ਼ਿੰਨਲੈਂਡ ਨੇ ਆਜ਼ਾਦੀ ਦੀ 100 ਵੀਂ ਵਰ੍ਹੇਗੰਢ ਧੂਮਧਾਮ ਨਾਲ ਮਨਾਈ

ਫ਼ਿੰਨਲੈਂਡ 6 ਦਸੰਬਰ (ਵਿੱਕੀ ਮੋਗਾ) ਫ਼ਿੰਨਲੈਂਡ ਨੇ 6 ਦਸੰਬਰ ਦਿਨ ਬੁੱਧਵਾਰ ਨੂੰ ਆਪਣੀ ਆਜ਼ਾਦੀ ਦੀ ਘੋਸ਼ਣਾ ਦੀ 100 ਵੀਂ ਵਰ੍ਹੇਗੰਢ ਮਨਾਈ ਜਿਸ ਵਿੱਚ ਰਾਜਧਾਨੀ ਹੇਲਸਿੰਕੀ ਸਮੇਤ ਸਮੁੱਚੇ ਫ਼ਿੰਨਲੈਂਡ ਵਿੱਚ ਗਲੀਆਂ ਅਤੇ ਪਾਰਕਾਂ ਨੂੰ ਨੀਲੇ ਅਤੇ ਸਫ਼ੈਦ ਚਾਨਣਾ ਨਾਲ ਸਜਾਇਆ ਗਿਆ। ਹੇਲਸਿੰਕੀ ਲੂਥਰਨ ਕੈਥੇਡ੍ਰਲ ਚਰਚ ਨੂੰ ਸਵੇਰੇ 4 ਵਜੇ ਤੋਂ ਨੀਲੇ ਅਤੇ ਚਿੱਟੇ ਰੋਸ਼ਨੀ ਵਿਚ ਪ੍ਰਕਾਸ਼ਮਾਨ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਰਾਜਧਾਨੀ ‘ਚ ਘੱਟੋ-ਘੱਟ 20 ਹੋਰ ਮਸ਼ਹੂਰ ਸਰਕਾਰੀ ਇਮਾਰਤਾ ਫ਼ਿੰਨਲੈਂਡੀਆ ਹਾਲ ਅਤੇ ਹੇਲਸਿੰਕੀ ਦੇ ਮੁੱਖ ਰੇਲਵੇ ਸਟੇਸ਼ਨ ਨੂੰ ਵੀ ਨੀਲੇ ਅਤੇ ਚਿੱਟੇ ਚਾਨਣ ਵਿੱਚ ਰੁਸ਼ਨਾਇਆ ਗਿਆ। ਬੀਤੇ ਮੰਗਲਵਾਰ ਫ਼ਿੰਨਲੈਂਡ ਦੀਆਂ ਸਾਰੀਆਂ ਦੁਕਾਨਾਂ ਵਿੱਚ ਮੁਫ਼ਤ ਕੌਫੀ ਅਤੇ ਬੰਨ ਵੀ ਵੰਡੇ ਗਏ। ਮੰਗਲਵਾਰ ਦੁਪਹਿਰ ਨੂੰ ਫਿਨਿਸ਼ ਸੰਸਦ ਦਾ ਇੱਕ ਸੈਸ਼ਨ ਆਯੋਜਿਤ ਕੀਤਾ ਗਿਆ ਜੋ ਸ਼ਤਾਬਦੀ ਅਤੇ ਬੱਚਿਆਂ ਦੀ ਭਲਾਈ ਅਤੇ ਬਰਾਬਰ ਵਿਕਾਸ ਦੇ ਵਿਸ਼ੇ ਤੇ ਕੇਂਦਰਤ ਰਿਹਾ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਬਾਲ ਭਲਾਈ ਦੇ ਲਈ ਮੱਧ ਯੂਨੀਅਨ ਅਤੇ ਸੋਸ਼ਲ ਮੰਤਰਾਲੇ ਅਤੇ ਸਿਹਤ ਦੁਆਰਾ ਸਥਾਪਤ ਕਰਨ ਲਈ 50 ਲੱਖ ਯੂਰੋ ਦੀ ਰਾਸ਼ੀ ਦਾ ਖ਼ਰਚਾ ਕੀਤਾ ਜਾਵੇਗਾ। ਫੰਡ ਦਾ ਉਦੇਸ਼ ਫਿਨਲੈਂਡ ਵਿੱਚ ਰਹਿੰਦੇ ਬੱਚਿਆਂ ਅਤੇ ਪਰਿਵਾਰਾਂ ਦੀ ਭਲਾਈ, ਸਮਾਨਤਾ, ਰੁਤਬੇ ਅਤੇ ਭਵਿੱਖੀ ਸੰਭਾਵਨਾਵਾਂ ਨੂੰ ਵਧਾਉਣਾ ਅਤੇ ਸਮਰਥਨ ਦੇਣਾ ਹੋਵੇਗਾ। ਇਸ ਦਿਵਸ ਤੇ ਫ਼ਿੰਨਲੈਂਡ ਦੇ ਪ੍ਰਧਾਨ ਮੰਤਰੀ ਜੂਹਾ ਸਿਪੀਲਾ ਦੁਆਰਾ ਦੁਪਹਿਰ ਦੇ ਸਮੇਂ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ ਜਿੱਥੇ ਤਿੰਨ ਸੌ ਤੋਂ ਵੱਧ 10 ਸਾਲ ਦੀ ਉਮਰ ਵਾਲੇ ਬੱਚਿਆਂ ਨੇ ਭਾਗ ਲਿਆ। ਫਿਨਲੈਂਡ ਦੇ ਨਾਗਰਿਕਾਂ ਨੇ ਆਪਣੀ ਫੈਸਬੁੱਕ ਦੀ ਪ੍ਰੋਫਾਈਲ ਫੋਟੋ ਵੀ ਫਿਨਲੈਂਡ ਦੇ 100ਵੀਂ ਵਰ੍ਹੇਗੰਢ ਨਾਲ ਸਜਾਈ ਸੀ। ਫ਼ਿੰਨਲੈਂਡ ਦੇ ਇਸ ਮਹਤਵਪੂਰਣ ਸਮਾਰੋਹ ਨੂੰ ਮਨਾਉਣ ਲਈ ਦੁਨੀਆਂ ਭਰ ਵਿੱਚ ਫਿਨਲੈਂਡ ਦੇ ਕੌਮੀ ਝੰਡੇ ਦੇ ਨੀਲੇ ਅਤੇ ਚਿੱਟੇ ਰੰਗ ਨਾਲ ਆਪਣੀਆਂ ਮੁੱਖ ਇਮਾਰਤਾਂ ਨੂੰ ਸਜਾਇਆ।

Geef een reactie

Het e-mailadres wordt niet gepubliceerd. Vereiste velden zijn gemarkeerd met *