ਚਾਰ ਸਾਹਿਬਜਾਦਿਆ ਨੂੰ ਸਮ੍ਰਪਤਿ ਗੁਰਮੱਤ ਕੈਂਪ ਗੈਂਟ ਗੁਰੂ ਘਰ ਵਿਚ ਅਗਲੇ ਹਫਤੇ ਤੋ ਸ਼ੁਰੂ ਹੋ ਰਿਹਾ ਹੈ

ਬੈਲਜੀਅਮ 17 ਦਸੰਬਰ (ਹਰਚਰਨ ਸਿੰਘ ਢਿੱਲੋਂ) ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਦੀ ਸਾਰੀ ਪ੍ਰਬੰਧਿਕ ਕਮੇਟੀ ਅਤੇ ਸਾਰੀ ਸੰਗਤ ਦੇ ਸਹਿਯੋਗ ਨਾਲ ਇਸ ਸਰਦ ਰੁੱਤ ਦੀਆਂ ਛੁੱਟੀਆਂ ਵਿਚ ਚਾਰ ਸਾਹਿਬਜਾਦਿਆ ਨੂੰ ਸਮ੍ਰਪਤਿ ਗੁਰਮੱਤ ਕੈਂਪ ਲਗਾਇਆ ਜਾ ਰਿਹਾ ਹੈ , ਇਹ ਗੁਰਮੱਤ ਕੈਂਪ 25 ਦਸੰਬਰ ਦਿਨ ਸੋਮਵਾਰ ਸਵੇਰੇ 9 ਵਜੇ ਤੋ ਸ਼ਾਮੀ 5 ਵਜੇ ਤੱਕ 29 ਦਸੰਬਰ ਦਿਨ ਸ਼ੁਕਰਵਾਰ ਤੱਕ ਲਗਾਇਆ ਜਾ ਰਿਹਾ ਹੈ, ਜਿਸ ਵਿਚ ਪੰਜਾਬੀ ਗੁਰਮੁੱਖੀ -ਗੁਰਬਾਣੀ ਸੰਥਿਆ-ਕੀਰਤਨ- ਸਾਜ ਵਜਾਉਣੇ-ਗਤਕਾ ਸਿਖਲਾਈ ਅਤੇ ਗੁਰਮੱਤ ਇਤਿਹਾਸ – ਚਾਰ ਸਾਹਿਬਜਾਦਿਆ ਦਾ ਜੀਵਨ ਇਤਿਹਾਸ ਅਤੇ ਸ਼ਹੀਦੀ ਬਾਰੇ ਬਚਿਆਂ ਨੂੰ ਦਸਿਆ ਜਾਵੇਗਾ, ਸਰਦ ਰੁੱਤ ਪੋਹ ਦੇ ਮਹੀਨੇ ਦੀ ਭਾਰੀ ਠੰਡ ਵਿਚ ਛੋਟੇ ਸਹਿਬਜਾਦਿਆ ਦੀ ਲਸਾਨੀ ਸ਼ਹੀਦੀ ਦਾ ਬਚਿਆ ਨੂੰ ਗਿਆਨ ਦੇਣ ਲਈ ਇਹਨਾ ਦਿਨਾ ਵਿਚ ਸ਼ਪੈਸ਼ਲ ਗੁਰਮੱਤ ਕੈਂਪ ਲਗਾਇਆ ਜਾ ਰਿਹਾ ਹੈ ਗੁਰੂਘਰ ਦੇ ਵਜੀਰ ਭਾਈ ਭਗਵਾਨ ਸਿੰਘ ਜੀ ਨੇ ਸਾਰੀ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਜਿਆਦਾ ਤੋ ਜਿਆਦਾ ਬਚਿਆਂ ਨੂੰ ਇਸ ਕੈਂਪ ਵਿਚ ਲੈ ਕੇ ਆਉ, 31 ਦਸੰਬਰ ਦਿਨ ਐਤਵਾਰ ਨੂੰ ਗੁਰਮੱਤ ਕੈਂਪ ਵਿਚ ਹਿਸਾ ਲੈਣ ਵਾਲਿਆਂ ਨੂੰ ਗੁਰੂ ਘਰ ਵਲੋ ਸਨਮਾਣਿਤ ਕੀਤਾ ਜਾਵੇਗਾ, ਹੋਰ ਜਾਣਕਾਰੀ ਵਾਸਤੇ ਭਾਈ ਭਗਵਾਨ ਸਿੰਘ ਨਾਲ 0032466391804 ਨਾਲ ਸੰਪਰਕ ਕਰ ਸਕਦੇ ਹੋ,

Geef een reactie

Het e-mailadres wordt niet gepubliceerd. Vereiste velden zijn gemarkeerd met *