ਜੂਨੀਅਰ ਇੰਨਡੋਰ ਹਾਕੀ ਲੀਗ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਚੋਟੀ ਤੇ ਪਹੁੰਚਿਆ

ਫ਼ਿੰਨਲੈਂਡ 17 ਦਸੰਬਰ (ਵਿੱਕੀ ਮੋਗਾ) ਬੀਤੇ ਸ਼ਨੀਵਾਰ ਫ਼ਿੰਨਲੈਂਡ ਦੇ ਸ਼ਹਿਰ ਤੁੱਰਕੁ ਵਿਖੇ ਫ਼ਿੰਨਲੈਂਡ ਹਾਕੀ ਫੈਡਰੇਸ਼ਨ ਵਲੋਂ ਜੂਨੀਅਰ (ਅੰਡਰ-12) ਹਾਕੀ ਲੀਗ ਦਾ ਤੀਸਰਾ ਟੂਰਨਾਂਮੈਂਟ ਕਰਵਾਇਆ ਗਿਆ ਜਿਸ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਦੋਨੋਂ ਮੈਚ ਜਿੱਤ ਕੇ ਅੰਕ ਸਾਰਣੀ ਦੇ ਵਿੱਚ ਪਹਿਲੇ ਸਥਾਨ ਤੇ ਕਬਜ਼ਾ ਕਰ ਲਿਆ ਹੈ। ਵਾਰੀਅਰਜ਼ ਹਾਕੀ ਕਲੱਬ ਨੇ ਲੀਗ ਦੇ ਪਹਿਲੇ ਦੋ ਮੈਚ ਹਾਰਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਲਗਾਤਾਰ ਅਗਲੇ ਚਾਰ ਮੈਚਾਂ ਵਿੱਚ ਜਿੱਤ ਹਾਸਿਲ ਕਰਕੇ 12 ਅੰਕਾਂ ਨਾਲ ਪਹਿਲੇ ਸਥਾਨ ਤੇ ਪਹੁੰਚਿਆਂ ਹੈ। ਕੱਲ ਖੇਡੇ ਗਏ ਦੋ ਮੈਚਾਂ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਨੇ ਕਿੱਲਪਰੀ ਹਾਕੀ ਕਲੱਬ ਨੂੰ 6-0 ਨਾਲ ਅਤੇ ਸੇਈਨਾਜੋਕੀ ਹਾਕੀ ਕਲੱਬ ਨੂੰ 5-0 ਨਾਲ ਹਰਾਇਆ। ਵਾਰੀਅਰਜ਼ ਹਾਕੀ ਕਲੱਬ ਵਲੋਂ ਜੋਬਨਵੀਰ ਸਿੰਘ ਖਹਿਰਾ ਨੇ 5 ਗੋਲ ਅਰਜੁਨਜੀਤ ਸਿੰਘ ਨੇ 2 ਗੋਲ ਅਤੇ ਮਨਰਾਜ ਸਹੋਤਾ ਗੁਰਦਿੱਤ ਸਿੰਘ ਗਿੱਲ ਨੇ ਇੱਕ- ਇੱਕ ਗੋਲ ਕੀਤਾ। ਟੀਮ ਦੇ ਤਜ਼ਰਬੇਕਾਰ ਗੋਲਕੀਪਰ ਪਰਮਪ੍ਰੀਤ ਸਿੰਘ ਗਿੱਲ ਬਿਨਾਂ ਗੋਲ਼ ਖਾਧਿਆਂ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਟੀਮ ਦੇ ਮਨੋਬਲ ਨੂੰ ਵਧਾਇਆ। ਜ਼ਿਕਰਯੋਗ ਗੱਲ ਹੈ ਕਿ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਫ਼ਿੰਨਲੈਂਡ ਵਿੱਚ ਇਕਲੌਤਾ ਭਾਰਤੀ ਹਾਕੀ ਕਲੱਬ ਹੈ ਜੋਕਿ ਲਗਾਤਾਰ ਪਿਛਲੇ ਦੋ ਸਾਲਾਂ ਤੋਂ 12 ਸਾਲਾਂ ਲੀਗ ਵਿੱਚ ਚੈਂਪੀਅਨ ਰਿਹਾ ਹੈ। ਫ਼ਿੰਨਲੈਂਡ ਵਿੱਚ ਵਸਦੇ ਸੁਮੱਚੇ ਭਾਰਤੀ ਭਾਈਚਾਰੇ ਨੇ ਵਾਰੀਅਰਜ਼ ਹਾਕੀ ਕਲੱਬ ਅਤੇ ਕੋਚ ਬਿਕਰਮਜੀਤ ਸਿੰਘ ਵਿੱਕੀ ਨੂੰ ਟੀਮ ਦੀ ਜਿੱਤ ਤੇ ਵਧਾਈ ਦਿੱਤੀ।

Geef een reactie

Het e-mailadres wordt niet gepubliceerd. Vereiste velden zijn gemarkeerd met *