ਮਾਸਟਰ ਮੋਟੀਵੇਟਰ ਤੇ ਮੋਟੀਵੇਟਰਾਂ ਦੀ ਮੰਗ ਮਾਣ ਭੱਤੇ ਦੀ ਥਾਂ ਦਿੱਤੀ ਜਾਵੇ ਪੱਕੀ ਮਹੀਨਾਵਾਰ ਤਨਖਾਹ

 

-ਸ਼ਰਾਰਤੀ ਅਨਸਰਾਂ ਵਲੋ 18 ਨੂੰ ਮੋਹਾਲੀ ਵਿਚ ਧਰਨਾ ਲਗਾਉਣ ਫੈਲਾਈ ਜਾ ਰਹੀ ਹੈ ਝੂਠੀ ਅਫਵਾਹ-ਰਵਿੰਦਰਜੀਤ ਗਿੱਲ

-ਜੇ ਬਾਕੀ ਸੂਬੇ ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਨੂੰ ਦੇ ਰਹੇ ਹਨ ਪੱਕੀ ਤਨਖਾਹ ਤਾਂ ਪੰਜਾਬ ਵਿਚ ਮਤਰੇਈ ਮਾਂ ਵਰਗਾ ਸਲੂਕ ਕਿਉ

ਜਲੰਧਰ, ਇੰਦਰਜੀਤ ਸਿੰਘ ਚਾਹਲ

ਪਿਛਲੇ ਕੁਝ ਦਿਨਾਂ ਤੋਂ ਸ਼ਰਾਰਤੀ ਅਨਸਰਾਂ ਵਲੋ ਸਮਾਚਾਰ ਪੱਤਰਾਂ ਵਿਚ ਕੁਝ 18 ਦਸੰਬਰ ਨੂੰ ਮੋਹਾਲੀ ਵਿਖੇ ਧਰਨਾ ਲਗਾਉਣ ਦੀਆਂ ਖਬਰਾਂ ਲਗਵਾਈਆਂ ਜਾ ਰਹੀਆਂ ਹਨ। ਜਿਸ ਦਾ ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਯੂਨੀਅਨ ਪੰਜਾਬ ਨਾਲ ਕੋਈ ਸਬੰਧ ਨਹੀ ਹੈ। ਇਹ ਗੱਲ ਜੱਥੇਬੰਦੀ ਦੇ ਸੂਬਾ ਪ੍ਰਧਾਨ ਰਵਿੰਦਰਜੀਤ ਸਿੰਘ ਗਿੱਲ, ਗਨਸ਼ਾਮ ਭਾਰਤੀ, ਮਾਝਾ ਜੋਨ ਪ੍ਰਧਾਨ ਰਣਜੀਤ ਸਿੰਘ, ਦੁਆਬਾ ਜ਼ੋਨ ਪ੍ਰਧਾਨ ਗੁਰਦੇਵ ਸਿੰਘ ਭੱਟੀ, ਗੁਰਦਾਸਪੁਰ ਜ਼ਿਲ੍ਹਾ ਪ੍ਰਧਾਨ ਸੁਰਜੀਤ ਕੌਰ, ਫਤਿਹਗੜ੍ਹ ਸਾਹਿਬ ਜ਼ਿਲ੍ਹਾ ਪ੍ਰਧਾਨ ਸੁਰਜੀਤ ਕੌਰ, ਮੋਗਾ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਆਦਿ ਨੇ ਪ੍ਰੈਸ ਕਲੱਬ ਜ¦ਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆ ਵਿਚ 1500 ਤੋ ਜ਼ਿਆਦਾ ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਪੰਜਾਬ ਨੂੰ ਸਵੱਛ ਬਣਾਉਣ ਲਈ ਲੰਬੇ ਸਮੇਂ ਤੋਂ ਬਗੈਰ ਕਿਸੇ ਮਹੀਨਾਵਾਰ ਪ¤ਕੀ ਤਨਖਾਹ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਧੀਨ ਮਾਮੂਲੀ ਜਿਹੇ ਮਾਣ ਭ¤ਤੇ ਤੇ ਹਰ ਰੋਜ਼ਾਨਾ ਸਵੇਰੇ 5 ਵਜੇ ਤੋਂ ਮਹਿਲਾ ਅਤੇ ਪੁਰਸ਼ ਮੁਲਾਜ਼ਮ (ਚਾਹੇ ਗਰਮੀ ਹੋਵੇ ਜਾਂ ਸਰਦੀ, ਮੀਂਹ ਹੋਵੇ ਜਾਂ ਹਨੇਰੀ) ਪਿੰਡਾਂ ਵਿ¤ਚ ਡਿਊਟੀ ਤੇ ਕੰਮ ਕਰਦੇ ਹਨ ਪਰ ਵਿਭਾਗ ਦੇ ਸ਼ੋਸ਼ਲ ਸਟਾਫ ਨੂੰ ਇੰਨੀ ਸਖ਼ਤ ਮਿਹਨਤ ਅਤੇ ਡਿਊਟੀ ਦੇ ਬਾਵਜੂਦ ਦਿ¤ਤੇ ਜਾ ਰਹੇ ਮਾਣ ਭ¤ਤੇ ਤੇ ਸਾਡੇ ਕਿਸੇ ਦੇ ਵੀ ਪਰਿਵਾਰ ਦਾ ਗੁਜਾਰਾ ਸੰਭਵ ਨਹੀ ਹੈ। ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਦੀ ਮਿਹਨਤ ਸਕਦਾ ਹੀ ਪੰਜਾਬ ਸਵੱਛ ਹੁਣ ਵੱਲ ਵੱਧ ਰਿਹਾ ਹੈ ਤੇ ਪੰਜਾਬ ਦੇ ਕਈ ਜ਼ਿਲ੍ਹੇ ਸਾਡੇ ਵਰਕਰਾਂ ਦੀ ਮਿਹਨਤ ਸਦਕਾ ਹੀ ਖੁਲ੍ਹੇ ਵਿਚ ਸੌਚ ਤੋਂ ਮੁਕਤ ਹੋਏ ਹਨ। ਉਨ੍ਹਾਂ ਕਿਹਾ ਕਿ ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀਆਂ ਕਈ ਅਜਿਹੀਆਂ ਬੰਦ ਪਈਆਂ ਸਕੀਮਾਂ ਨੂੰ ਚਲਾਇਆ ਹੈ। ਜੋ ¦ਬੇ ਸਮੇਂ ਤੋਂ ਬੰਦ ਪਈਆਂ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਜ਼ਿਲ੍ਹਾ ਪੱਧਰ ਤੇ ਸਟੇਟ ਪੱਧਰ ਤੇ ਆਪਣੀਆਂ ਮੰਗਾਂ ਤੇ ਸਮ¤ਸਿਆਵਾਂ ਦੇ ਸਬੰਧ ਵਿ¤ਚ ਮੋਜੂਦਾ ਪੰਜਾਬ ਸਰਕਾਰ ਦੇ ਮੰਤਰੀ ਸਾਹਿਬਾਨਾ ਨਾਲ ਵੀ ਮਿਲ ਕੇ ਗੁਹਾਰ ਲਗਾ ਚੁ¤ਕੇ ਹਾਂ ਪਰ ਸਭ ਵਲੋਂ ਇਹ ਕਿ ਇਸ ਬਾਰੇ ਫਾਇਨਲ ਫੈਂਸਲਾਂ ਮੁ¤ਖ ਮੰਤਰੀ ਸਾਹਿਬ ਵਲੋਂ ਜਲਦੀ ਕਰਵਾਉਣ ਦਾ ਹਵਾਲਾ ਦੇ ਹੁਣ ਤ¤ਕ ਕੋਈ ਯੋਗ ਹ¤ਲ ਨਹੀ ਕੀਤਾ ਜਾ ਰਿਹਾ।ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿਚ ਸਵੱਛ ਭਾਰਤ ਮਿਸ਼ਨ ਅਧੀਨ ਕੰਮ ਕਰਦੇ ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਨੂੰ ਮਹੀਨਾਵਰ ਪੱਕੀ ਤਨਖਾਹ ਦਿੱਤੀ ਜਾ ਰਹੀ ਹੈ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਕਿ ਉਹ ਦੇਸ਼ ਨੂੰ ਸਵੱਛ ਬਣਾ ਰਹੇ ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਦੀਆਂ ਮੰਗਾਂ ਨੂੰ ਵਿਚਾਰਣ ਤੇ ਉਨ੍ਹਾਂ ਦਾ ਰੋਜ਼ਗਾਰ ਪੱਕਾ ਕਰਨ ਤਾਂ ਜੋ ਦੇਸ਼ ਨੂੰ ਪੂਰੀ ਤਰ੍ਹਾਂ ਨਾਲ ਸਵੱਛ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਯੂਨੀਅਨ ਵਲੋ 12 ਦਸੰਬਰ ਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫਤਰ ਪਟਿਆਲਾ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਧਰਨਾ ਲਗਾਇਆ ਗਿਆ ਸੀ। ਜਿਥੇ ਮੁੱਖ ਮੰਤਰੀ ਪੰਜਾਬ ਦੇ ਓਐਸਡੀ ਦੇ ਸੀਐਮ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ ਸੀ। ਓਐਸਡੀ ਵਲੋ ਭਰੋਸਾ ਮਿਲਿਆ ਸੀ ਕਿ ਯੂਨੀਅਨ ਦੇ ਵਫਦ ਦੀ ਜਲਦ ਹੀ ਸੀਐਮ ਨਾਲ ਮੀਟਿੰਗ ਕਰਵਾ ਕੇ ਯੂਨੀਅਨ ਦੀਆਂ ਮੰਗਾਂ ਦੇ ਵਿਚਾਰ ਕੀਤਾ ਜਾਵੇਗਾ। ਪਰ ਹੁਣ ਸਰਕਾਰ ਵਲੋ ਮਹਿਕਮੇ ਨਾਲ ਮੀਟਿੰਗ ਕਰਨ ਤੋਂ ਬਾਅਦ ਹੀ ਕੁਝ ਦੱਸਣ ਦੀ ਗੱਲ ਕਹੀ ਜਾ ਰਹੀ ਹੈ।

-ਯੂਨੀਅਨ ਦੀਆਂ ਮੰਗਾਂ-

-ਕਾਂਗਰਸ ਸਰਕਾਰ ਦੇ ਘਰ ਘਰ ਨੌਕਰੀ ਦੇਣ ਦੇ ਵਾਅਦੇ ਤਹਿਤ ਪੱਕੀ ਨੌਕਰੀ ਦੇ ਕੇ ਮਹੀਨਾਵਰ ਤਨਖਾਹ ਦਿੱਤੀ ਜਾਵੇ।

-ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਨੂੰ ਮਹਿਕਮੇ ਵਿਚ ਮਰਜ਼ ਕੀਤਾ ਜਾਵੇ ਤੇ ਵਰਰਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਬੰਦ ਕੀਤਾ ਜਾਵੇ।

-ਜਿਹੜੇ ਵਰਕਰਾਂ ਦੇ ਪਿਛਲੇ ਬਕਾਏ ਬਾਕੀ ਹਨ ਉਹ ਵੀ ਤੁਰੰਤ ਜਾਰੀ ਕੀਤੇ ਜਾਣ।

-ਮਹਿਕਮੇ ਵਲੋ ਬਿਨ੍ਹਾਂ ਕਿਸੇ ਕਾਰਨ ਹਟਾਏ ਗਏ ਮਾਸਟਰ ਮੋਟੀਵੇਟਰ ਤੇ ਮੋਟੀਵੇਟਰਾਂ ਨੂੰ ਤਰੁੰਤ ਬਹਾਲ ਕੀਤਾ ਜਾਵੇ।

Geef een reactie

Het e-mailadres wordt niet gepubliceerd. Vereiste velden zijn gemarkeerd met *