ਦੀ ਓਪਨ ਡੋਰ ਚਰਚ ਖੋਜੇਵਾਲ ਵਲੋ 26ਵੀਂ ਸ਼ੋਭਾ ਯਾਤਰਾ ਦਾ ਕੀਤਾ ਗਿਆ ਅਯੋਜਨ

ਕਪੂਰਥਲਾ, 19 ਦਸੰਬਰ, ਇੰਦਰਜੀਤ ਸਿੰਘ
ਦੀ ਓਪਨ ਡੋਰ ਚਰਚ ਖੋਜੇਵਾਲ ਵਲੋ ਕ੍ਰਿਸਮਿਸ ਦੇ ਪਵਿੱਤਰ ਦਿਹਾੜੇ ਦੇ ਸਬੰਧ ਵਿਚ ਚਰਚ ਦੇ ਮੁੱਖ ਪਾਸਟਰ ਡਾ ਹਰਪ੍ਰੀਤ ਦਿਓਲ ਦੀ ਅਗਵਾਈ ਹੇਠ ਸ਼ੋਭਾ ਯਾਤਰਾ ਦੀ ਓਪਨ ਡੋਰ ਚਰਚ ਖੋਜੇਵਾਲ ਤੋਂ ਪ੍ਰਭੂ ਚਰਨਾਂ ਵਿਚ ਪ੍ਰਾਰਥਨਾ ਕਰਕੇ ਆਰੰਭ ਕੀਤੀ ਗਈ, ਜਿਸ ਦਾ ਵੱਖ ਵੱਖ ਪਿੰਡਾਂ ਦੀਆਂ ਸੰਗਤਾਂ, ਡੀਸੀ ਚੌਂਕ ਕਪੂਰਥਲਾ ਵਿਖੇ ਸੁੰਦਰ ਸਟੇਜ ਲਗਾ ਕੇ ਇਲਾਕੇ ਦੀਆਂ ਸੰਗਤਾਂ ਵਲੋ ਭਰਵਾ ਸੁਆਗਤ ਕੀਤਾ ਗਿਆ। ਡਾ ਹਰਪ੍ਰੀਤ ਦਿਓਲ ਤੇ ਭਜਨ ਮੰਡੀਆਂ ਵਲੋ ਪਰਮੇਸ਼ਵਰ ਦੇ ਗੁਣ ਗਾਇਨ ਕੀਤਾ ਗਿਆ। ਡੀਸੀ ਚੌਂਕ ਤੋਂ ਚੱਲ ਕੇ ਸ਼ੋਭਾ ਯਾਤਰਾ ਸਦਰ ਬਜ਼ਾਰ, ਸ਼ਹੀਦ ਭਗਤ ਸਿੰਘ ਚੌਂਕ, ਜਲੌਖਾਨਾ ਤੋਂ ਹੁੰਦੀ ਹੋਈ ਸ਼ਾਲੀਮਾਰ ਬਾਗ ਵਿਚ ਜਾ ਕੇ ਸਮਾਪਤ ਹੋਈ। ਸ਼ੋਭਾ ਯਾਤਰਾ ਵਿਚ ਯੂਥ ਵਿੰਗ ਕਪੂਰਥਲਾ, ਯੂਥ ਵਿੰਗ ਲੱਖਣ ਕਲਾਂ, ਕ੍ਰਿਸ਼ਚੀਅਨ ਯੂਥ ਵਿੰਗ ਨੇ ਸੇਵਾ ਕੀਤੀ। ਯਾਤਰਾ ਵਿਚ ਸਾਬਕਾ ਵਿਧਾਇਕ ਬੀਬੀ ਰਾਜਬੰਸ ਕੌਰ ਰਾਣਾ, ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੀਏ ਕੈਪਟਨ ਬਲਜੀਤ ਸਿੰਘ ਬਾਜਵਾ ਸ਼ਾਮਲ ਹੋਏ, ਉਨ੍ਹਾਂ ਕਿਹਾ ਪ੍ਰਭੂ ਯਿਸ਼ੂ ਮਸੀਹ ਸਮੂਹ ਮਨੁਖਤਾ ਦੀ ਭਲਾਈ ਵਾਸਤੇ ਕੁਰਬਾਨੀ ਦਿੱਤੀ ਸੀ ਤੇ ਸਾਨੂੰ ਉਨ੍ਹਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਲੋੜ ਹੈ। ਯਾਤਰਾ ਵਿਚ ਪ੍ਰਧਾਨ ਕੰਵਰ ਕੁਲਦੀਪ ਸਿੰਘ ਸੰਧਾਵਾਲੀਆ, ਦਿਲਵਰ ਮੁਹੰਮਦ ਖਾਨ ਚੈਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ, ਅਨਵਰ ਹੁਸੈਨ ਵਾਈਸ ਚੈਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ, ਪਾਸਟਰ ਨਛੱਤਰ ਗਿੱਲ, ਰਜਿੰਦਰ ਵਾਲੀਆ, ਹਰਪ੍ਰੀਤ ਧਾਲੀਵਾਲ, ਪਾਸਟਰ ਯੋਗਰਾਜ, ਪਾਸਟਰ ਅਗੱਸਟਨ, ਬਾਬੂ ਜੈਰਾਮ, ਬਲਵਿੰਦਰ ਸਿੰਘ, ਬੁੱਧ ਸਿੰਘ, ਰੇਸ਼ਮ ਸਿੰਘ, ਪਵਨ, ਰਾਜੇਜ਼ ਕੰਬੋਜ਼, ਮਨਮੋਹਨ ਕੁਮਾਰ, ਜੈਮਸ ਮਸੀਹ, ਜੌਲੀ ਮਸੀਹ, ਜਸਵਿੰਦਰ ਬਿੱਟਾ, ਬਲਵਿੰਦਰ ਪ੍ਰੀਤ, ਮੀਕਾ ਮਸੀਹ, ਦੀਦਾਰ ਮਸੀਹ, ਕੁਲਦੀਪ ਵਾਲੀਆ, ਦੀਪਾ ਸਿੱਧੂ, ਸੁਖਦੇਵ ਸਿੱਧੂ, ਲਾਡੀ ਸੁਧੀਰ, ਜੈਕਸ ਮਸੀਹ ਆਦਿ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *