ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ ’ਚ ਲੋਕਾਂ ਨੇ ਕੈਪਟਨ ਸਰਕਾਰ ਦੀਆਂ ਨੀਤੀਆਂ ਤੇ ਮੋਹਰ ਲਗਾਈ-ਚੀਮਾ

ਕਪੂਰਥਲਾ, 19 ਦਸੰਬਰ, ਇੰਦਰਜੀਤ ਸਿੰਘ
ਪੰਜਾਬ ਅੰਦਰ ਬੀਤੇ ਦਿਨ ਹੋਈਆਂ ਨਗਰ ਨਿਗਮ, ਨਗਰ ਪੰਚਾਇਤਾਂ ਤੇ ਨਗਰ ਕੌਸਲ ਚੋਣਾਂ ਵਿਚ ਕਾਂਗਰਸ ਪਾਰਟੀ ਵਲੋਂ ਕੀਤੀ ਗਈ ਇਤਿਹਾਸਕ ਜਿ¤ਤ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਸਰਕਾਰ ਦੀਆਂ ਨੀਤੀਆਂ ‘ਤੇ ਮੋਹਰ ਲਗਾਈ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਪਿਛਲੇ 10 ਮਹੀਨਿਆਂ ਦੇ ਸ਼ਾਸਨ ਦੌਰਾਨ ਕੀਤੇ ਗਏ ਕੰਮਾਂ ਤੋਂ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਖ਼ੁਸ਼ ਹਨ । ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦਾ ਇਕੋ ਇਕ ਮਕਸਦ ਪੰਜਾਬ ਦਾ ਸਰਵਪ¤ਖੀ ਵਿਕਾਸ ਕਰਨਾ ਹੈ, ਪੰਜਾਬ ਦੇ ਲੋਕਾਂ ਨੇ ਸ਼ਾਨਦਾਰ ਫ਼ਤਵਾ ਦਿੰਦਿਆਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਨਵਨਿਯੁਕਤ ਪ੍ਰਧਾਨ ਰਾਹੁਲ ਗਾਂਧੀ ਨੂੰ ਤੋਹਫ਼ਾ ਦਿ¤ਤਾ ਹੈ । ਇਸ ਮੌਕੇ ਪਰਵਿੰਦਰ ਸਿੰਘ ਪ¤ਪਾ ਸਕ¤ਤਰ ਪ੍ਰਦੇਸ਼ ਕਾਂਗਰਸ, ਦੀਪਕ ਧੀਰ ਰਾਜੂ ਸਕ¤ਤਰ, ਮੁਖ਼ਤਾਰ ਸਿੰਘ ਭਗਤਪੁਰ, ਆਸਾ ਸਿੰਘ ਵਿਰਕ, ਸੰਜੀਵ ਮਰਵਾਹਾ, ਵਿਨੋਦ ਕੁਮਾਰ ਗੁਪਤਾ, ਅਸ਼ੋਕ ਮੋਗਲਾ, ਜਗਜੀਤ ਸਿੰਘ ਚੰਦੀ, ਪ੍ਰੋ: ਬਲਜੀਤ ਸਿੰਘ, ਇੰਦਰਜੀਤ ਸਿੰਘ ਲਿਫਟਰ, ਸੁਖਵਿੰਦਰ ਸਿੰਘ ਸਾਦ, ਸੁਖਵਿੰਦਰ ਸਿੰਘ ਸ਼ਹਿਰੀ, ਸਤਿੰਦਰ ਸਿੰਘ ਚੀਮਾ, ਤੇਜਵੰਤ ਸਿੰਘ ਆਦਿ ਹਾਜ਼ਰ ਸਨ ।
-ਬਾਕਸ-
ਵਿਧਾਇਕ ਚੀਮਾ ਨੇ ਡੇਰਾ ਬਾਬਾ ਚਰਨ ਦਾਸ ਵਿਖੇ ਵਿਖੇ ਮੱਥਾ ਟੇਕਿਆ
ਹਲਕਾ ਸੁਲਤਾਨਪੁਰ ਲੋਧੀ ਦੇ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਹਲਕੇ ਦੇ ਪਿੰਡ ਖੈੜਾ ਬੇਟ ਵਿਖੇ ਸਥਿਤ ਡੇਰਾ ਬਾਬਾ ਚਰਨ ਦਾਸ ਖੈੜਾ ਬੇਟ ਵਿਖੇ ਨਤਮਸਤਕ ਹੋਏ । ਡੇਰੇ ਵਿਖੇ ਪਹੁੰਚਣ ‘ਤੇ ਮੁ¤ਖ ਸੇਵਾਦਾਰ ਸੰਤ ਮਹਾਤਮਾਂ ਮੁਨੀ ਨੇ ਸ. ਚੀਮਾ ਨੂੰ ਅਸ਼ੀਰਵਾਦ ਦਿੰਦੇ ਹੋਏ ਗੁਰੂ ਘਰ ਦੀ ਬਖ਼ਸ਼ੀਸ਼ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ।ਇਸ ਮੌਕੇ ਆਸਾ ਸਿੰਘ ਵਿਰਕ ਬਲਾਕ ਪ੍ਰਧਾਨ, ਬ¤ਬੂ ਖੈੜਾ ਜ਼ਿਲ੍ਹਾ ਉਪ ਪ੍ਰਧਾਨ ਕਾਂਗਰਸ ਕਮੇਟੀ, ਹਰਭਜਨ ਸਿੰਘ ਸੁਰਖਪੁਰ, ਕਾਂਗਰਸੀ ਆਗੂ ਬਲਜਿੰਦਰ ਸਿੰਘ ਵਿਰਕ ਸੈਫਲਾਬਾਦ, ਕਰਨੈਲ ਸਿੰਘ ਸਾਬਕਾ ਸਰਪੰਚ ਅਕਬਰਪੁਰ, ਗੁਰਨਾਮ ਸਿੰਘ, ਪਰਮਜੀਤ ਸਿੰਘ, ਜਗਦੀਪ ਸਿੰਘ, ਮੰਗਲ ਸਿੰਘ, ਫ਼ਕੀਰ ਸਿੰਘ, ਜਰਨੈਲ ਸਿੰਘ ਆਦਿ ਹਾਜ਼ਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *