ਦਿੱਲੀ ਗੁਰਦੁਆਰਾ ਕਮੇਟੀ ਧਰਮ ਪ੍ਰਚਾਰ ਪ੍ਰਤੀ ਸਮਰਪਿਤ – ਰਾਣਾ

ਨਵੀਂ ਦਿੱਲੀ (8, ਜਨਵਰੀ, 2018)
ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ ਇਥੇ ਪ੍ਰਗਤੀ ਮੈਦਾਨ ਵਿੱਚਲੇ ਵਿਸ਼ਵ ਪੁਸਤਕ ਮੇਲੇ ਵਿੱਚ ਗੁਰਦੁਆਰਾ ਕਮੇਟੀ ਵਲੋਂ ਲਾਏ ਸਿੱਖ ਇਤਿਹਾਸ, ਧਰਮ, ਦਰਸ਼ਨ (ਫਿਲਾਸਫੀ) ਅਤੇ ਚਿੰਤਨ ਨਾਲ ਸੰਬੰਧਤ ਪੁਸਤਕਾਂ ਦੇ ਲਗਾਏ ਗਏ ਸਟਾਲ ਦਾ ਦੌਰਾ ਕਰਨ ਤੋਂ ਬਾਅਦ ਦਸਿਆ ਕਿ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਮੇਲੇ ਵਿੱਚ ਲਾਏ ਗਏ ਹੋਏ ਪੁਸਤਕਾਂ ਦੇ ਸਟਾਲ ਪੁਰ ਆ ਰਹੇ ਦਰਸ਼ਕਾਂ ਨਾਲ ਗਲਬਾਤ ਕਰਦਿਆਂ, ਉਨ੍ਹਾਂ ਮਹਿਸੂਸ ਕੀਤਾ ਹੈ ਕਿ ਆਂਮ ਲੋਕਾਂ, ਵਿਸ਼ੇਸ਼ ਕਰ ਸਿੱਖ ਨੌਜਵਾਨਾਂ ਤੇ ਵਿਦੇਸ਼ੀਆਂ ਵਿੱਚ ਸਿੱਖ ਧਰਮ, ਇਤਿਹਾਸ ਅਤੇ ਦਰਸ਼ਨ (ਫਿਲਾਸਫੀ) ਸੰਬੰਧੀ ਜਾਣਕਾਰੀ ਹਾਸਲ ਕਰਨ ਦੀ ਰੁਚੀ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਹੋਰ ਦਸਿਆ ਕਿ ਗੁਰਦੁਆਰਾ ਕਮੇਟੀ ਦਿੱਲੀ ਤੋਂ ਬਾਹਰ ਵੀ ਸਿੱਖੀ ਦੇ ਪ੍ਰਚਾਰ ਪਸਾਰ ਨੂੰ ਉਤਸਾਹਿਤ ਕਰਨ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋ ਚਲ ਰਹੀ ਹੈ। ਇਸ ਉਦੇਸ਼ ਲਈ ਵੱਖ ਵੱਖ ਇਲਾਕਿਆਂ ਦੀਆਂ ਸਿੱਖ ਸੰਸਥਾਵਾਂ ਦੀ ਮੰਗ ਤੇ ਮੁਫਤ ਵੰਡਣ ਲਈ ਗੁਰਦੁਆਰਾ ਕਮੇਟੀ ਵਲੋਂ ਲੌੜੀਂਦਾ ਸਿੱਖ ਸਾਹਿਤ ਉਪਲਬੱਧ ਕਰਵਾਇਆ ਜਾਂਦਾ ਰਹਿੰਦਾ ਹੈ। ਉਨ੍ਹਾਂ ਦਸਿਆ ਕਿ ਹਾਲ ਵਿੱਚ ਹੀ ਨਿਕਸ਼ਕਾਮ ਸੁਖਮਨੀ ਜੱਥਾ ਤਪੂਖੇੜਾ (ਭਿਵਡੀ) ਅਤੇ ਹੋਰ ਸੰਸਥਾਂਵਾਂ ਦੇ ਮੁਖੀਆਂ ਵਲੋਂ ਸਾਹਿਬ ਸ੍ਰੀ ਗੁਰੂ ਗਬਿੰਦ ਸਿੰਘ ਜੀ ਦੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਪੁਰ ਵੰਡਣ ਲਈ ਸਿੱਖ ਸਾਹਿਤ ਦੀ ਆਈ ਮੰਗ ਤੇ ਉਨ੍ਹਾਂ ਨੂੰ ਲੋੜੀਂਦਾ ਸਿੱਖ ਸਾਹਿਤ ਉਪਲਬਧ ਕਰਵਾਇਆ ਗਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *