ਪੰਜਾਬ ਗੋਲਡ ਕਬੱਡੀ ਕੱਪ ’ਤੇ ਗੁਰਦੁਆਰਾ ਸੁਖਚੈਨਆਣਾ ਸਾਹਿਬ ਕਬ¤ਡੀ ਕਲ¤ਬ ਫਗਵਾੜਾ ਦੀ ਟੀਮ ਦਾ ਕਬਜ਼ਾ

-ਸਵ: ਅਮਰਜੀਤ ਸਿੰਘ ਬਾਊ ਵਿਰਕ ਦੀ ਯਾਦ ਨੂੰ ਸਮਰਪਿਤ ਕਬੱਡੀ ਕੱਪ
-ਜੇਤੂ ਟੀਮਾਂ ਨੂੰ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਵੰਡੇ ਇਨਾਮ
ਕਪੂਰਥਲਾ 9 ਜਨਵਰੀ, ਇੰਦਰਜੀਤ ਸਿੰਘ
ਕਪੂਰਥਲਾ ਦੇ ਗੁਰੂ ਨਾਨਕ ਖੇਡ ਸਟੇਡੀਅਮ ਵਿਚ ਸਵ: ਅਮਰਜੀਤ ਸਿੰਘ ਬਾਊ ਵਿਰਕ ਦੀ ਯਾਦ ਨੂੰ ਸਮਰਪਿਤ ਪੰਜਾਬ ਗੋਲਡ ਕਬ¤ਡੀ ਕ¤ਪ ਦੌਰਾਨ ਪੰਜਾਬ ਕਬ¤ਡੀ ਅਕੈਡਮੀਜ਼ ਐਸੋਸੀਏਸ਼ਨ ਦੀਆਂ ਅੰਤਰਰਾਸ਼ਟਰੀ ਖਿਡਾਰੀਆਂ ਨਾਲ ਲੈਸ ਟੀਮਾਂ ਵਿਚਕਾਰ ਫਸਵੇ ਮੁਕਾਬਲੇ ਦੇਖਣ ਨੂੰ ਮਿਲੇ। ਦਰਸ਼ਕਾਂ ਨਾਲ ਖਚਾਖਚ ਭਰੇ ਸਟੇਡੀਅਮ ਵਿਚ ਵਿਸ਼ਵ ਕ¤ਪ ਵਰਗੀ ਕਬ¤ਡੀ ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਪ੍ਰਵਾਸੀ ਭਾਰਤੀਆਂ ਬੰਤ ਨਿ¤ਝਰ, ਮ¤ਖਣ ਧਾਲੀਵਾਲ,ਤੀਰਥ ਗਾਖਲ, ਹਰਵਿੰਦਰ ਲੱਡੂ, ਬਿੱਕਰ ਸਿੰਘ ਸਰਾਏ, ਲਖਵਿੰਦਰ ਲੱਖਾ ਦੀ ਅਗਵਾਈ ‘ਚ ਕਰਵਾਏ ਗਏ ਕਬ¤ਡੀ ਕ¤ਪ ਦੌਰਾਨ ਕਨੇਡਾ, ਅਮਰੀਕਾ, ਨਿਊਜੀਲੈਡ, ਅਸਟੇਲੀਆ ਤੇ ਯੂਰਪੀਨ ਮੁਲਕਾਂ ਤੇ ਪੁ¤ਜੇ ਖੇਡ ਪ੍ਰਮੋਟਰਾਂ ਨੇ ਰੇਡਾਂ ਤੇ ਜ¤ਫਿਆਂ ਤੇ ਪੌਂਡਾ ਤੇ ਡਾਲਰਾਂ ਦਾ ਮੀਂਹ ਵਰ੍ਹਾ ਦਿ¤ਤਾ। ਸੈਮੀਫਾਈਨਲ ਤੇ ਫਾਈਨਲ ਮੈਚ ਵਿਚ ਇਕ ਇਕ ਜ¤ਫੇ ਤੇ 60 ਹਜ਼ਾਰ ਰੁਪਏ ਲਗਾ ਦਿ¤ਤੇ ਗਏ। ਫਲੈਡ ਲਾਈਟਾਂ ਦੀ ਰੌਸ਼ਨੀ ਵਿਚ ਫਾਈਨਲ ਮੁਕਾਬਲਾ ਗੁਰਦੁਆਰਾ ਸੁਖਚੈਨਆਣਾ ਸਾਹਿਬ ਕਬ¤ਡੀ ਕਲ¤ਬ ਫਗਵਾੜਾ ਤੇ ਐਨਆਰਆਈ ਕਲ¤ਬ ਕਲ¤ਬ ਨਕੋਦਰ ਦੀਆਂ ਟੀਮਾਂ ਵਿਚਕਾਰ ਹੋਇਆ। ਮੈਚ ਦੇ ਅ¤ਧੇ ਸਮੇਂ ਤਕ ਦੋਹੇ ਟੀਮਾਂ ਬਰਾਬਰੀ ਤੇ ਚ¤ਲ ਰਹੀਆਂ ਸਨ। ਸੁ¤ਖਾ ਭੰਡਾਲ, ਜੌਹਲ ਰਮੀਦੀ ਨੇ ਲਗਾਤਾਰ ਜ¤ਫੇ ਲਗਾ ਕੇ ਅਚਾਨਕ ਮੈਚ ਦਾ ਰੁਖ ਗੁਰਦੁਆਰਾ ਸੁਖਚੈਨਆਣਾ ਸਾਹਿਬ ਕਬ¤ਡੀ ਕਲ¤ਬ ਫਗਵਾੜਾ ਵਲ ਮੋੜ ਦਿ¤ਤਾ ਪਰ ਐਨਆਰਆਈ ਕਲ¤ਬ ਕਲ¤ਬ ਦੇ ਸਭ ਤੋਂ ਤਜ਼ਰਬੇਕਾਰ ਖਿਡਾਰੀ ਮੰਗੀ ਬ¤ਗਾ ਪਿੰਡ ਨੇ ਵ¤ਡੀ ਕੋਸ਼ਿਸ਼ ਕੀਤੀ। ਅੰਤ ਗੁਰਦੁਆਰਾ ਸੁਖਚੈਨਆਣਾ ਸਾਹਿਬ ਕਬ¤ਡੀ ਕਲ¤ਬ ਫਗਵਾੜਾ ਦੀ ਟੀਮ ਨੇ ਸਾਢੇ 34 ਅੰਕ ਹਾਸਲ ਕਰਕੇ ਮੈਚ ਜਿ¤ਤ ਲਿਆ। ਜਦਕਿ ਐਨਆਰਆਈ ਕਬ¤ਡੀ ਕਲ¤ਬ ਨਕੋਦਰ ਦੀ ਟੀਮ 32 ਅੰਕ ਹੀ ਹਾਸਲ ਕਰ ਸਕੀ। ਫਾਈਨਲ ਮੁਕਾਬਲੇ ‘ਚ ਮੰਨਾ ਬਲ ਨੇ 14 ਰੇਡਾਂ ਪਾ ਕੇ 9 ਅੰਕ ਹਾਸਲ ਕਰਕੇ ਬੈਸਟ ਰੇਡਰ ਅਤੇ ਸੁ¤ਖਾ ਭੰਡਾਲ ਤੇ ਜੌਹਲ ਰਮੀਦੀ ਨੇ 4-4 ਜ¤ਫੇ ਲਗਾ ਕੇ ਸਾਂਝੇ ਤੌਰ ਤੇ ਬੈਸਟ ਜਾਫੀ ਹੋਣ ਦਾ ਖਿਤਾਬ ਜਿ¤ਤਿਆ। ਜੇਤੂ ਟੀਮ ਨੂੰ ਡੇਢ ਲ¤ਖ ਰੁਪਏ ਤੇ ਉਪ ਜੇਤੂ ਟੀਮ ਨੂੰ 1 ਲ¤ਖ ਰੁਪਏ ਦਾ ਇਨਾਮ ਦਿ¤ਤਾ ਗਿਆ। ਉਥੇ ਹੀ ਬੈਸਟ ਰੇਡਰ ਤੇ ਜਾਫੀਆ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਸਪੋਰਟਸ ਕਲੱਬ ਵਲੋ ਕੁਲਵਿੰਦਰ ਮੱਲੀ, ਮਦਨ ਗੋਪਾਲ, ਬਖਸ਼ੀਸ਼ ਪੱਤੜ ਨੂੰ 51000 ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਉਥੇ ਕਬੱਡੀ ਕੱਪ ਦੌਰਾਨ ਜਖਮੀ ਹੋਏ ਖਿਡਾਰੀ ਮਨੀ ਧਨੌਲੀ ਨੂੰ 61 ਹਜ਼ਾਰ ਰੁਪਏ ਸਹਾਇਤਾ ਦਿੱਤੀ ਗਈ। ਅੰਤਰਰਾਸ਼ਟਰੀ ਕਬੱਡੀ ਪਲੇਅਰ ਚੰਨਾ ਭੇਟਾਂ ਨੂੰ ਯੂਥ ਕਬੱਡੀ ਕਲੱਬ ਵਲੋ 10 ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਕੈਬਨਿਟ ਮੰਤਰੀ ਬਿਜਲੀ ਤੇ ਸਿੰਚਾਈ ਵਿਭਾਗ ਪੰਜਾਬ ਰਾਣਾ ਗੁਰਜੀਤ ਸਿੰਘ ਪੁੱਜੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਨੂੰ ਬਿਹਤਰੀਨ ਸਹੂਲਤਾਂ ਅਤੇ ਵਧੀਆ ਖੇਡ ਮੈਦਾਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਕਾਂਗਰਸ ਦੀ ਸਰਕਾਰ ਆਉਂਦਿਆਂ ਹੀ ਮੁੜ ਪਹਿਲਾਂ ਵਾਂਗ ਖੇਡ ਮੇਲੇ ਲੱਗਣੇ ਸ਼ੁਰੂ ਹੋ ਗਏ ਹਨ ਅਤੇ ਪ੍ਰਵਾਸੀ ਭਾਰਤੀਆਂ ਤੇ ਖੇਡ ਪ੍ਰਮੋਟਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਹ ਸ਼ਾਨਦਾਰ ਟੂਰਨਾਮੈਂਟ ਇਸ ਦਾ ਇਕ ਸਬੂਤ ਹੈ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਖੇਡਾਂ ਦਾ ਸਿਆਸੀਕਰਨ ਕਰਕੇ ਇਨ੍ਹਾਂ ਨੂੰ ਇਕ ਵੱਡੀ ਢਾਹ ਲਾਈ ਸੀ, ਜਿਸ ਨਾਲ ਹੋਣਹਾਰ ਖਿਡਾਰੀਆਂ ਵਿਚ ਨਿਰਾਸ਼ਾ ਦਾ ਆਲਮ ਸੀ। ਪਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਉਨ੍ਹਾਂ ਵਿਚ ਮੁੜ ਖੇਡਾਂ ਪ੍ਰਤੀ ਨਵਾਂ ਉਤਸ਼ਾਹ ਤੇ ਜੋਸ਼ ਪੈਦਾ ਕੀਤਾ ਹੈ। ਇਸ ਮੌਕੇ ’ਤੇ ਦੇਵ ਥਿੰਦ, ਬਿੱਲਾ ਸਿੱਧੂ, ਗੁਰਦੇਵ ਕੰਬੋਜ, ਬਲਜੀਤ ਪੱਡਾ, ਪੱਪੂ ਗਾਖਲ ਦਵਿੰਦਰ ਰਾਜੂ ਯੂ.ਐਸ.ਏ., ਕੁਲਵੰਤ ਸਿੰਘ ਧਾਮੀ ਯੂ.ਐਸ.ਏ., ਲਖਵਿੰਦਰ ਲ¤ਖਾ ਯੂ.ਐਸ.ਏ., ਪਿੰਕਾ ਧਾਲੀਵਾਲ, ਮਨਜੀਤ ਸਿੰਘ, ਕੁਲਵਿੰਦਰ ਸਿੰਘ ਮ¤ਲ੍ਹੀ, ਦੇਵ ਥਿੰਦ, ਗੁਰਦੇਵ ਕੰਬੋਜ਼, ਦਵਿੰਦਰ ਸਿੰਘ ਰਾਜੂ ਫ਼ੌਜੀ ਕਾਲੋਨੀ, ਮੰਗਲ ਜੌਹਲ, ਮੇਜਰ ਨ¤ਤ ਪ¤ਪੂ ਗਾਖਲ, ਬਿੱਲਾ ਸਿੱਧੂ, ਕਬੱਡੀ ਕੋਚ ਮਦਨ ਗੋਪਾਲ, ਪਰਮਿੰਦਰ ਸਿੰਘ ਆਰਟੀਕੇਟ, ਪੱਪੂ ਗਾਖਲ, ਤਾਰੀ ਡ¤ਬ, ਹਰਵਿੰਦਰ ਲ¤ਡੂ ਕੈਨੇਡਾ, ਚਰਨਜੀਤ ਬਰਾੜ, ਤੀਰਥ ਗਾਖਲ, ਕੰਵਲਜੀਤ ਸੁੰਨੜ, ਬਿ¤ਕਰ ਸਿੰਘ ਕੈਨੇਡਾ, ਦੇਵ ਥਿੰਦ,ਲੱਖਾ ਗਾਜੀਪੁਰ, ਸੁਰਜੀਤ ਦੁਆਬੀਆ, ਸ਼ੱਬਾ ਸ਼ਿਆਰਾ, ਹਰਜੀਤ ਧਾਲੀਵਾਲ, ਸੰਜੇ ਕੁਮਾਰ, ਕਾਕਾ ਗਰੇਵਾਲ, ਕੁਲਵੰਤ ਧਾਮੀ, ਜੱਥੇਦਾਰ ਰਣਜੀਤ ਸਿੰਘ ਖੋਜੇਵਾਲ, ਮਨਜੀਤ ਜੌਹਲ, ਪਿੰਕਾ ਚੌਧਰੀ, ਸਵਰਨ ਸਿੰਘ ਧਾਲੀਵਾਲ, ਯੁੱਧਵੀਰ ਸਿੰਘ ਰਾਣਾ, ਬਲਜਿੰਦਰ ਸਿੰਘ ਰਾਣਾ, ਅਵਤਾਰ ਸੈਦੋਵਾਲ, ਜਗਜੀਤ ਸਿੰਘ ਸਰੋਆ, ਐਸਐਚਓ ਹਰਗੁਰਦੇਵ ਸਿੰਘ ਥਾਣਾ ਸਦਰ, ਐਸਐਚਓ ਜਤਿੰਦਰ ਸਿੰਘ ਥਾਣਾ ਸਿਟੀ, ਦਰਸ਼ਨ ਲਾਲ ਟ੍ਰੈਫਿਕ ਇੰਚਾਰਜ, ਸੁਰਜੀਤ ਸਿੰਘ ਪੱਤੜ ਪੀਸੀਆਰ ਇੰਚਾਰਜ, ਦਰਸ਼ਨ ਸਿੰਘ ਏਐਸਆਈ ਆਦਿ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *