ਸੈਦੋਵਾਲ ’ਚ ਅਜ਼ਾਦੀ ਘੁਲਾਟੀਏ ਕਾਬਲ ਸਿੰਘ ਯਾਦਗਾਰੀ ਪਾਰਕ ਦਾ ਨਿਰਮਾਣ ਸ਼ੁਰੂ

-ਪਿੰਡ ਦੇ ਅਜ਼ਾਦੀ ਘੁਲਾਟੀਆ ਦੀ ਯਾਦ ਨੂੰ ਤਾਜਾ ਰੱਖਣ ਲਈ ਬਣਾਈ ਜਾ ਰਹੀ ਹੈ ਪਾਰਕ
ਕਪੂਰਥਲਾ, 10 ਜਨਵਰੀ, ਇੰਦਰਜੀਤ
ਪਿੰਡ ਸੈਦੋਵਾਲ ਵਿਖੇ ਪਿੰਡ ਦੀ ਪੰਚਾਇਤ ਤੇ ਪਿੰਡ ਦੇ ਪੰਤਵੰਤੇ ਸੱਜਣਾਂ ਨੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਪਿੰਡ ਦੀ ਨੌਜਵਾਨ ਪੀੜੀ ਤੇ ਇਲਾਕਾ ਨਿਵਾਸੀਆਂ ਨੂੰ ਦੇਸ਼ ਦੇ ਅਜ਼ਾਦੀ ਸੰਗਰਾਮ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਅਜ਼ਾਦੀ ਘੁਟਾਲੀਆ ਬਾਰੇ ਜਾਣਕਾਰੀ ਦੇਣ ਤੇ ਉਨ੍ਹਾਂ ਦੀ ਯਾਦ ਨੂੰ ਤਾਜਾ ਰੱਖਣ ਲਈ ਪਿੰਡ ਵਿਚ ਅਜ਼ਾਦੀ ਘੁਲਾਟੀਏ ਕਾਬਲ ਸਿੰਘ ਦੇ ਨਾਮ ਤੇ ਇਕ ਪਾਰਕ ਬਣਾਉਣ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਹੈ। ਪਿੰਡ ਦੇ ਸਰਪੰਚ ਪਰਮਜੀਤ ਕੌਰ ਅਨੁਸਾਰ ਪਿੰਡ ਸੈਦੋਵਾਲ ਦੇ ਸ਼ਹੀਦ ਕਾਬਲ ਸਿੰਘ ਵੀਰ ਚੱਕਰ ਸਨਮਾਨਿਤ, ਹਰਨਾਮ ਸਿੰਘ, ਪ੍ਰੀਤਮ ਸਿੰਘ, ਸੁਰਮੁੱਖ ਸਿੰਘ, ਚੰਨਣ ਸਿੰਘ, ਹਰਨਾਮ ਸਿੰਘ, ਦਰਸ਼ਨ ਤੇ ਜਗਤ ਸਿੰਘ ਨੇ ਅਜ਼ਾਦੀ ਸੰਗਰਾਮ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਸੀ। ਜਿਸ ਕਾਰਨ ਸੈਦੋਵਾਲ ਪਿੰਡ ਤੇ ਅੱਜ ਵੀ ਦੇਸ਼ ਮਾਣ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅਜ਼ਾਦੀ ਘੁਟਾਲੀਆ ਨੂੰ ਯਾਦ ਰੱਖਣਾ ਸਾਡਾ ਸਭ ਦਾ ਫਰਜ਼ ਬਣਦਾ ਹੈ। ਇਸੇ ਵਾਸਤੇ ਹੀ ਪਿੰਡ ਵਿਚ ਉਨ੍ਹਾਂ ਦੀ ਯਾਦ ਵਿਚ ਪਾਰਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ‘ਤੇ ਜ¤ਥੇਦਾਰ ਕੁਲਵੰਤ ਸਿੰਘ, ਸਰਪੰਚ ਪਰਮਜੀਤ ਕੌਰ, ਰੇਸ਼ਮ ਸਿੰਘ ਮੈਂਬਰ ਪੰਚਾਇਤ, ਕਰਮ ਸਿੰਘ ਮੈਂਬਰ ਪੰਚਾਇਤ, ਇੰਦਰਜੀਤ ਸਿੰਘ ਮੈਂਬਰ ਪੰਚਾਇਤ, ਹਰਦੀਸ਼ ਕੌਰ ਮੈਂਬਰ ਪੰਚਾਇਤ, ਸਵਰਨ ਕੌਰ ਮੈਂਬਰ ਪੰਚਾਇਤ, ਜ¤ਥੇਦਾਰ ਸਾਧੂ ਸਿੰਘ ਪ੍ਰਧਾਨ, ਰਾਣਾ ਸੈਦੋਵਾਲ, ਜੋਗਿੰਦਰ ਸਿੰਘ ਵਿਕਾਸ ਕਮੇਟੀ, ਦਰਸ਼ਨ ਸਿੰਘ ਸਾਬਕਾ ਸਰਪੰਚ, ਮਾਗੂ ਸੈਦੋਵਾਲ, ਮਲੂਕ ਸਿੰਘ ਸਾਬਕਾ ਸਰਪੰਚ, ਸ਼ਾਮ ਸੁੰਦਰ ਸਾਬਕਾ ਸਰਪੰਚ, ਕੈਪਟਨ ਮੋਹਨ ਸਿੰਘ, ਹਰਦੇਵ ਸਿੰਘ ਵੜੈਚ ਆਦਿ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *