ਪਰਿਵਾਰ ਨੇ ਸਾਦਾ ਵਿਆਹ ਕਰਦੇ ਕੀਤੀ ਮਿਸਾਲ ਪੇਸ਼

ਕਪੂਰਥਲਾ, 10 ਜਨਵਰੀ, ਇੰਦਰਜੀਤ ਸਿੰਘ ਚਾਹਲ
ਜਿਥੇ ਇਕ ਪਾਸੇ ਸਾਡੇ ਸਮਾਜ ਵਿਚ ਵਿਆਹ ਸ਼ਾਦੀਆਂ ਤੇ ਲੋੜ ਤੋਂ ਜਿਆਦਾ ਤੇ ਵਾਧੂ ਖਰਚ ਕੀਤਾ ਜਾ ਰਿਹਾ ਤੇ ਅਜਿਹੇ ਬੇਲੋੜੇ ਖਰਚ ਕਾਰਨ ਲੋਕ ਅਕਸਰ ਕਰਜ਼ੇ ਦੇ ਬੋਝ ਹੇਠ ਦੱਬ ਜਾਂਦੇ ਹਨ। ਪਰ ਪਿੰਡ ਜੈਨਪੁਰ ਦੇ ਬਲਵਿੰਦਰ ਸਿੰਘ ਨੇ ਆਪਣੇ ਲੜਕੇ ਗਗਨਦੀਪ ਸਿੰਘ ਦੇ ਵਿਆਹ ਤੇ ਬਿਲਕੁਲ ਸਾਦਗੀ ਦਿਖਾਈ ਹੈ। ਬਲਵਿੰਦਰ ਸਿੰਘ ਵਲੋ ਵਿਆਹ ਤੇ ਸਿਰਫ 10-12 ਬਰਾਤੀਆ ਦੀ ਹੀ ਬਰਾਤ ਕੁੜੀ ਵਾਲਿਆਂ ਤੇ ਘਰ ਮੁੰਡੇ ਨੂੰ ਵਿਆਹੁਉਣ ਗਈ। ਬਲਵਿੰਦਰ ਸਿੰਘ ਅਨੁਸਾਰ ਵਿਆਹਾਂ ਤੇ ਲੋੜ ਤੋ ਵੱਧ ਖਰਚੇ ਕਾਰਨ ਜਿਥੇ ਲੜਕੇ ਵਾਲਿਆਂ ਤੇ ਭਾਰ ਪੈਂਦਾ ਹੈ ਉਥੇ ਲੜਕੀ ਵਾਲਿਆਂ ਤੇ ਦੁੱਗਣਾ ਭਾਰ ਪੈਂਦਾ ਹੈ। ਜ਼ਿਕਰਯੋਗ ਹੈ ਕਿ ਗਗਨਦੀਪ ਸਿੰਘ ਦਾ ਵਿਆਹ ਪਿੰਡ ਚੱਕ ਕੋਟਲਾ ਦੀ ਕੋਮਲਪ੍ਰੀਤ ਕੌਰ ਨਾਲ ਹੋਇਆ ਹੈ। ਵਿਆਹ ਸਮਾਗਮ ਵਿਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਅਰਜੁਨ ਐਵਾਰਡੀ ਬਾਸਕਟਬਾਲ ਪਲੇਅਰ ਸੱਜਣ ਸਿੰਘ ਚੀਮਾ ਨੇ ਇਸ ਪਹਿਲ ਕਰਕੇ ਬਲਵਿੰਦਰ ਸਿੰਘ ਦੇ ਪਰਿਵਾਰ ਦੀ ਤਰੀਫ ਕੀਤੀ ਹੈ ਤੇ ਸਮਾਜ ਦੇ ਹੋਰਨਾਂ ਪਰਿਵਾਰਾਂ ਨੂੰ ਵੀ ਇਸ ਪਰਿਵਾਰ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *