ਸਵ ਬਾਊ ਕਬੱਡੀ ਜਗਤ ਦਾ ਇਕ ਅਜਿਹਾ ਹੀਰਾ ਸੀ ਜਿਸ ਨੇ ਪੰਜਾਬੀਆਂ ਦੀ ਇਸ ਮਾਂ ਖੇਡ ਨੂੰ ਦੇਸ਼ ਵਿਦੇਸ਼ ਵਿਚ ਵੱਖਰੀ ਪਹਿਚਾਣ ਦਿਵਾਉਣ ਲਈ ਵੱਡੇ ਯਤਨ ਕੀਤੇ -ਮੱਖਣ ਧਾਲੀਵਾਲ, ਹਰਵਿੰਦਰ ਲੱਡੂ

ਕਪੂਰਥਲਾ, 10 ਜਨਵਰੀ, ਇੰਦਰਜੀਤ ਸਿੰਘ ਚਾਹਲ
ਬੀਤੇ ਦਿਨੀ ਕਪੂਰਥਲਾ ਦੇ ਗੁਰੂ ਨਾਨਕ ਖੇਡ ਸਟੇਡੀਅਮ ਵਿਚ ਕਬੱਡੀ ਦੇ ਮਹਾਨ ਪ੍ਰਮੋਟਰ ਸਵ ਅਮਰਜੀਤ ਸਿੰਘ ਬਾਊ ਦੀ ਯਾਦ ਵਿਚ ਕਰਵਾਏ ਗਏ ਪੰਜਾਬ ਗੋਲਡ ਕਬੱਡੀ ਕੱਪ ਵਿਚ ਦਰਸ਼ਕਾਂ ਦੇ ਵੱਡੀ ਗਿਣਤੀ ਵਿਚ ਪਹੁੰਚਣ ਤੇ ਸਵ ਅਮਰਜੀਤ ਸਿੰਘ ਬਾੳ ਨੂੰ ਸੱਚੀ ਸ਼ਰਧਾਂਜਲੀ ਮੰਨਦੇ ਹੋਏ ਖੇਡ ਪ੍ਰਮੋਟਰ ਮੱਖਣ ਧਾਲੀਵਾਲ ਤੇ ਹਰਵਿੰਦਰ ਸਿੰਘ ਲੱਡੂ ਨੇ ਕਿਹਾ ਕਿ ਸਵ ਬਾਊ ਕਬੱਡੀ ਜਗਤ ਦਾ ਇਕ ਅਜਿਹਾ ਹੀਰਾ ਸੀ ਜਿਸ ਨੇ ਪੰਜਾਬੀਆਂ ਦੀ ਇਸ ਮਾਂ ਖੇਡ ਨੂੰ ਦੇਸ਼ ਵਿਦੇਸ਼ ਵਿਚ ਵੱਖਰੀ ਪਹਿਚਾਣ ਦਿਵਾਉਣ ਲਈ ਵੱਡੇ ਯਤਨ ਕੀਤੇ ਤੇ ਖਿਡਾਰੀਆਂ ਦੀ ਹਰ ਮੰਚ ਤੇ ਸਹਾਇਤਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਇਸੇ ਕਰਕੇ ਹੀ ਮਾਂ ਖੇਡ ਕਬੱਡੀ ਦਾ ਭਵਿੱਖ ਬੇਹੱਦ ਉਜਵਲ ਦਿਖਾਈ ਦੇ ਰਿਹਾ ਹੈ ਕਿ ਮੌਜੂਦਾ ਸਮੇਂ ਦੁਨੀਆ ਦੇ ਹਰ ਕੌਨੇ ਵਿਚ ਕਬੱਡੀ ਖੇਡ ਖੇਡੀ ਜਾ ਰਹੀ ਹੈ। ਮੱਖਣ ਨੇ ਕਿਹਾ ਕਿ ਵਿਦੇਸ਼ੀ ਮੁਲਕਾਂ ਨੇ ਜਿਸ ਤਰ੍ਹਾਂ ਇਸ ਮਿੱਟੀ ਦੀ ਖੇਡ ਨੂੰ ਅਪਣਾਇਆ ਹੈ ਉਸਦਾ ਲਗਦਾ ਹੈ ਕਿ ਉਹ ਸਮਾਂ ਦੂਰ ਨਹੀ ਜਦੋਂ ਕਬੱਡੀ ਖੇਡ ਕੌਮਾਤਰੀ ਮੰਚ ਤੇ ਫੁੱਟਬਾਲ, ਕ੍ਰਿਕਟ, ਹਾਕੀ ਵਰਗੀਆਂ ਖੇਡਾਂ ਦੇ ਬਰਾਬਰ ਖੜੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕਪੂਰਥਲਾ ਦੇ ਸਟੇਡੀਅਮ ਵਿਚ ਕਬੱਡੀ ਕੱਪ ਕਰਵਾਉਣ ਦਾ ਮਕਸਦ ਪਿੰਡਾਂ ਦੇ ਨਾਲ ਨਾਲ ਸ਼ਹਿਰਾਂ ਦੇ ਨੌਜਵਾਨਾਂ ਨੂੰ ਵੀ ਕਬੱਡੀ ਖੇਡ ਨਾਲ ਜੋੜਨਾ ਸੀ ਇਸੇ ਵਾਸਤੇ ਹੀ ਸ਼ਹਿਰ ਵਿਚ ਕਬੱਡੀ ਕੱਪ ਦਾ ਅਯੋਜਨ ਕੀਤਾ ਗਿਆ। ਪੰਜਾਬ ਗੋਲਡ ਕਬੱਡੀ ਕੱਪ ਵਿਚ ਪਹੁੰਚਣ ਵਾਲੇ ਵੱਖ ਵੱਖ ਦੇਸ਼ਾਂ ਅਮਰੀਕਾ, ਕਨੇਡਾ, ਇੰਗਲੈਡ, ਨਿਊਜੀਲੈਂਡ, ਅਸਟੇਲੀਆ ਤੇ ਯੂਰਪੀਨ ਦੇਸ਼ਾਂ ਤੋਂ ਆਏ ਖੇਡ ਪ੍ਰਮੋਟਰਾਂ ਦਾ ਉਨ੍ਹਾਂ ਇਥੇ ਪਹੁੰਚਣ ਤੇ ਧੰਨਵਾਦ ਕੀਤਾ ਤੇ ਕਿਹਾ ਕਿ ਕਪੂਰਥਲਾ ਵਿਚ ਹਰ ਸਾਲ ਵੱਡਾ ਕਬੱਡੀ ਕੱਪ ਕਰਵਾਇਆ ਜਾਇਆ ਕਰੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *