ਪਿੰਡ ਢਪੱਈ ਵਿਖੇ 40 ਮੁਕਤਿਆਂ ਦੀ ਯਾਦ ’ਚ ਮਾਘੀ ਮੇਲਾ ਤੇ ਖੂਹ ਦੌੜ ਮੁਕਾਬਲੇ 14 ਨੂੰ

ਕਪੂਰਥਲਾ, ਇੰਦਰਜੀਤ
ਗੁਰਦੁਆਰਾ ਸੰਤ ਬਾਬਾ ਸਰਜਾ ਸਿੰਘ ਪਿੰਡ ਢ¤ਪਈ ਵਿਖੇ 40 ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਮਾਘੀ ਤੇ ਖੂਹ ਦੌੜਾਂ 14 ਜਨਵਰੀ ਨੂੰ ਕਰਵਾਈਆਂ ਜਾ ਰਹੀਆਂ ਹਨ ḩ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਮਰਜੀਤ ਸਿੰਘ ਢ¤ਪਈ ਨੇ ਦ¤ਸਿਆ ਕਿ 14 ਜਨਵਰੀ ਨੂੰ ਸਵੇਰੇ 9 ਵਜੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ, ਉਪਰੰਤ 9 ਤੋਂ ਸਾਢੇ 9 ਵਜੇ ਤ¤ਕ ਕਥਾ ਹੋਵੇਗੀ । ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮ ਦੀ ਸਮਾਪਤੀ ਉਪਰੰਤ ਖੂਹ ਦੌੜਾਂ ਕਰਵਾਈਆਂ ਜਾਣਗੀਆਂ । ਇਨ੍ਹਾਂ ਦੋੜਾਂ ਵਿਚ ਪਹਿਲਾ ਇਨਾਮ ਜਿ¤ਤਣ ਵਾਲੀ ਜੋਗ ਦੇ ਮਾਲਕ ਨੂੰ ਬੁਲਟ ਮੋਟਰਸਾਈਕਲ ਤੇ ਸੋਨੇ ਦਾ ਕੜਾ, ਦੂਜੇ ਸਥਾਨ ‘ਤੇ ਰਹਿਣ ਵਾਲੀ ਜੋਗ ਦੇ ਮਾਲਕ ਨੂੰ ਬੁਲਟ ਮੋਟਰਸਾਈਕਲ, ਤੀਜੇ ਸਥਾਨ ‘ਤੇ ਰਹਿਣ ਵਾਲੀ ਜੋਗ ਨੂੰ ਬੁਲਟ ਮੋਟਰਸਾਈਕਲ ਤੇ ਸੋਨੇ ਦਾ ਕੜਾ, ਚੌਥੇ, ਪੰਜਵੇਂ, ਛੇਵੇਂ, ਸ¤ਤਵੇਂ, ਅ¤ਠਵੇਂ ਸਥਾਨ ‘ਤੇ ਰਹਿਣ ਵਾਲੀ ਯੋਗ ਦੇ ਮਾਲਕ ਨੂੰ ਮੋਟਰਸਾਈਕਲ ਤੇ 9ਵੇਂ ਤੇ 10ਵੇਂ ਸਥਾਨ ‘ਤੇ ਰਹਿਣ ਵਾਲੀ ਜੋਗ ਦੇ ਮਾਲਕ ਨੂੰ ਸੋਨੇ ਦੇ ਕੜੇ ਨਾਲ ਨਿਵਾਜਿਆ ਜਾਵੇਗਾ । ਇਸ ਤੋਂ ਇਲਾਵਾ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੀਆਂ ਜੋਗਾਂ ਦੇ ਮਾਲਕਾਂ ਨੂੰ ਦੇਸੀ ਘਿਓ ਦਾ ਪੀਪਾ ਤੇ ਨਗਦ ਇਨਾਮ ਨਾਲ ਵੀ ਨਿਵਾਜਿਆ ਜਾਵੇਗਾ । ਉਨ੍ਹਾਂ ਕਿਹਾ ਕਿ ਖੂਹ ਦੌੜਾਂ ਨੂੰ ਸਫਲ ਬਣਾਉਣ ਲਈ ਪੰਚਾਇਤ ਮੈਂਬਰ ਜੋਗਿੰਦਰਪਾਲ ਸਿੰਘ ਬਿ¤ਟੂ, ਹਰਨੇਕ ਸਿੰਘ, ਅਜਮੇਰ ਸਿੰਘ, ਸਤਪਾਲ ਸਿੰਘ, ਮਨਜੀਤ ਸਿੰਘ, ਕੁਲਵਿੰਦਰ ਕੌਰ, ਗੁਰਮੇਜ ਕੌਰ ਤੋਂ ਇਲਾਵਾ ਪਿੰਡ ਦੀ ਨੌਜਵਾਨ ਸਭਾ ਤੇ ਪਿੰਡ ਦੇ ਸਮੂਹ ਵਾਸੀਆਂ ਵਲੋਂ ਸਹਿਯੋਗ ਦਿ¤ਤਾ ਜਾ ਰਿਹਾ ਹੈ ।

Geef een reactie

Het e-mailadres wordt niet gepubliceerd. Vereiste velden zijn gemarkeerd met *