ਡੇਰਾ ਬਾਬਾ ਸਿੱਧ ਵਜ਼ੀਰ ਵਿਖੇ ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਸਮਾਗਮ 14 ਨੂੰ

ਕਪੂਰਥਲਾ, ਇੰਦਰਜੀਤ
ਪਿੰਡ ਔਜਲਾ ਦੇ ਧਾਰਮਿਕ ਅਸਥਾਨ ਡੇਰਾ ਬਾਬਾ ਸਿ¤ਧ ਵਜੀਰ ਵਿਖੇ 40 ਮੁਕਤਿਆਂ ਦੀ ਯਾਦ ‘ਚ ਮਾਘੀ ਦਾ ਪਵਿ¤ਤਰ ਦਿਹਾੜਾ 14 ਜਨਵਰੀ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰੇ ਦੇ ਮੁ¤ਖ ਪ੍ਰਬੰਧਕ ਚੌਧਰੀ ਜੋਗਿੰਦਰ ਸਿੰਘ ਔਜਲਾ ਨੇ ਦ¤ਸਿਆ ਕਿ ਮਾਘੀ ਮੇਲੇ ਸਬੰਧੀ 12 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 14 ਜਨਵਰੀ ਨੂੰ ਪੈਣਗੇ । ਉਪਰੰਤ ਧਾਰਮਿਕ ਦੀਵਾਨ ਸਜੇਗਾ । ਜਿਸ ਵਿਚ ਗਿਆਨੀ ਮੇਜਰ ਸਿੰਘ ਖ਼ਾਲਸਾ ਦਾ ਢਾਡੀ ਜਥਾ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰੇਗਾ । ਧਾਰਮਿਕ ਸਮਾਗਮ ਦੀ ਸਮਾਪਤੀ ਉਪਰੰਤ ਸ਼ਾਮ ਨੂੰ 3 ਵਜੇ ਕੁਸ਼ਤੀ ਮੁਕਾਬਲੇ ਹੋਣਗੇ ਤੇ ਇਨ੍ਹਾਂ ਕੁਸ਼ਤੀ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਪਹਿਲਵਾਨ ਆਪਣੀਆਂ ਐਾਟਰੀਆਂ ਮਾਘੀ ਵਾਲੇ ਦਿਨ 2 ਵਜੇ ਤ¤ਕ ਗੁਰਮੀਤ ਸਿੰਘ ਔਜਲਾ ਕੋਲ ਕਰਵਾ ਸਕਦੇ ਹਨ । ਕੁਸ਼ਤੀ ਮੁਕਾਬਲਿਆਂ ਦਾ ਉਦਘਾਟਨ ਡਾ: ਜੀ.ਐਸ. ਔਜਲਾ ਸੇਵਾ ਮੁਕਤ ਡੀ.ਜੀ.ਪੀ. ਪੰਜਾਬ ਵਲੋਂ ਕੀਤਾ ਜਾਵੇਗਾ ਤੇ ਡਾ: ਔਜਲਾ ਹੀ ਕੁਸ਼ਤੀ ਦੇ ਮੁਕਾਬਲਿਆਂ ਵਿਚ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਤਾਰਾ ਸਿੰਘ ਔਜਲਾ ਦੇ ਪਰਿਵਾਰ ਵਲੋਂ ਗੋਲਡ ਮੈਡਲ ਨਾਲ ਸਨਮਾਨਿਤ ਕਰਨਗੇ ।

Geef een reactie

Het e-mailadres wordt niet gepubliceerd. Vereiste velden zijn gemarkeerd met *