ਸੁਆਮੀ ਪ੍ਰਕਾਸ਼ਾ ਨੰਦ ਪ੍ਰਬੰਧਕ ਕਮੇਟੀ ਦੇ ਅਹੁੱਦੇਦਾਰਾਂ ਦੀ ਹੋਈ ਮੀਟਿੰਗ

ਕਪੂਰਥਲਾ, ਇੰਦਰਜੀਤ
ਸੁਆਮੀ ਪ੍ਰਕਾਸ਼ਾ ਨੰਦ ਪ੍ਰਬੰਧਕ ਕਮੇਟੀ ਕਾਹਲਵਾਂ ਦੇ ਸਮੂਹ ਅਹੁਦੇਦਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਸੁਆਮੀ ਪ੍ਰਕਾਸ਼ਾ ਨੰਦ ਸਨਿਆਸ ਆਸ਼ਰਮ ਕਾਹਲਵਾਂ ਵਿਖੇ ਆਸ਼ਰਮ ਦੇ ਮੁ¤ਖ ਸੇਵਾਦਾਰ ਤੇ ਗ¤ਦੀ ਨਸ਼ੀਨ 1008 ਸ੍ਰੀ ਸੁਆਮੀ ਪੂਰਨਾ ਨੰਦ ਸਰਸਵਤੀ ਦੀ ਯੋਗ ਅਗਵਾਈ ਹੇਠ ਹੋਈ, ਜਿਸ ਵਿਚ ਨੰਬਰਦਾਰ ਲਾਭ ਚੰਦ ਥਿ¤ਗਲੀ, ਬ੍ਰਿਜ ਲਾਲ ਖੀਵਾ, ਸੁਖਵਿੰਦਰ ਸਿੰਘ ਬੰਟੀ, ਪ੍ਰੇਮ ਲਾਲ ਪੰਚ ਸਿਧਵਾਂ ਦੋਨਾ, ਕੁਲਵੰਤ ਰਾਏ ਭ¤ਲਾ ਸਾਬਕਾ ਸਰਪੰਚ ਥਿ¤ਗਲੀ, ਚਰਨ ਸਿੰਘ ਸਾਬਕਾ ਸਰਪੰਚ ਕਾਹਲਵਾਂ, ਨੰਬਰਦਾਰ ਨਿਰਮਲ ਸਿੰਘ ਢਿ¤ਲੋਂ, ਵੇਦ ਪ੍ਰਕਾਸ਼ ਮ¤ਕੜ ਕਾਹਲਵਾਂ, ਜੋਗਿੰਦਰ ਸਿੰਘ ਕਾਹਲਵਾਂ, ਸ਼ਾਮ ਲਾਲ ਪੰਚ, ਸੁਖਦੇਵ ਲਾਲ, ਤੇਜਾ ਸਿੰਘ ਲਾਡੀ, ਮਲਕੀਤ ਸਿੰਘ ਸਰਪੰਚ ਸ਼ਾਹਪੁਰ, ਜਸਵੰਤ ਸਿੰਘ, ਤਰਸੇਮ ਸਿੰਘ, ਕੁਲਦੀਪ ਰਾਏ ਸ਼ਰਮਾ ਸਿਧਵਾਂ ਦੋਨਾ ਆਦਿ ਸ਼ਾਮਲ ਹੋਏ । ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਘੀ ਦਾ ਪਵਿ¤ਤਰ ਦਿਹਾੜਾ 14 ਜਨਵਰੀ ਦਿਨ ਐਤਵਾਰ ਨੂੰ ਸੁਆਮੀ ਪੂਰਨਾ ਨੰਦ ਜੀ ਦੀ ਦੇਖ ਰੇਖ ਹੇਠ ਸਨਿਆਸ ਆਸ਼ਰਮ ਕਾਹਲਵਾਂ ਵਿਖੇ ਮਨਾਇਆ ਜਾਵੇਗਾ । ਜਿਸ ਸਬੰਧ ਵਿਚ 12 ਜਨਵਰੀ ਨੂੰ ਸ੍ਰੀ ਰਮਾਇਣ ਜੀ ਦਾ ਪਾਠ ਆਰੰਭ ਕੀਤਾ ਜਾਵੇਗਾ, ਜਿਸ ਦਾ ਭੋਗ 14 ਜਨਵਰੀ ਨੂੰ ਪਾਇਆ ਜਾਵੇਗਾ । ਉਪਰੰਤ ਭਜਨ ਮੰਡਲੀਆਂ ਤੇ ਕੀਰਤਨੀ ਮੰਡਲੀਆਂ ਗੁਰੂ ਮਹਿਮਾ ਦਾ ਗੁਣਗਾਨ ਕਰਨਗੀਆਂ । ਉਪਰੰਤ ਭੰਡਾਰਾ ਵਰਤਾਇਆ ਜਾਵੇਗਾ ।

Geef een reactie

Het e-mailadres wordt niet gepubliceerd. Vereiste velden zijn gemarkeerd met *