ਲੋਹੜੀ ਦੇ ਗੀਤ ਸੁੰਦਰ ਮੁੰਦਰੀਏ ਨਾਲ ਗੂੰਜਿਆ ਡਿਵਾਈਨ ਪਬਲਿਕ ਸਕੂਲ ਦਾ ਵਿਹੜਾ

* ਚੇਅਰਮੈਨ ਪੰਕਜ ਕਪੂਰ ਨੇ ਬ¤ਚਿਆਂ ਨੂੰ ਲੋਹੜੀ ਤੇ ਮਾਘੀ ਦੀ ਦਿ¤ਤੀ ਵਧਾਈ
* ਪ੍ਰਿੰਸੀਪਲ ਰੇਨੂੰ ਠਾਕੁਰ ਨੇ ਦਿ¤ਤਾ ਕੁੜੀਆਂ ਦੀ ਲੋਹੜੀ ਪਾਉਣ ਦਾ ਸੁਨੇਹਾ

ਫਗਵਾੜਾ 12 ਜਨਵਰੀ (ਅਸ਼ੋਕ ਸ਼ਰਮਾ) ਡਿਵਾਈਨ ਪਬਲਿਕ ਸਕੂਲ ਵਿਖੇ ਲੋਹੜੀ ਦਾ ਤਿਓਹਾਰ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਿੰਸੀਪਲ ਸ੍ਰੀਮਤੀ ਰੇਨੂੰ ਠਾਕੁਰ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਸਕੂਲ ਚੇਅਰਮੈਨ ਸ੍ਰੀ ਪੰਕਜ ਕਪੂਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਰੰਗ ਵਿਰੰਗੀਆਂ ਪੋਸ਼ਾਕਾਂ ਵਿਚ ਸਕੂਲ ਪੁ¤ਜੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਲੋਹੜੀ ਦੇ ਗੀਤ ਗਾਏ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦੇ ਹੋਏ ਲੋਕਗੀਤਾਂ, ਪੈਰੋਡੀ, ਕੋਰੀਓਗ੍ਰਾਫੀ, ਗਿ¤ਧਾ ਅਤੇ ਭੰਗੜਾ ਨਾਲ ਖੂਬ ਸਮਾਂ ਬੰਨਿਆ। ਪ੍ਰਿੰਸੀਪਲ ਸ੍ਰੀਮਤੀ ਰੇਨੂੰ ਠਾਕੁਰ ਨੇ ਬ¤ਚਿਆਂ ਨੂੰ ਲੋਹੜੀ ਦਾ ਮਹ¤ਤਵ ਦ¤ਸਿਆ ਅਤੇ ਲੜਕਿਆਂ ਦੀ ਤਰ•ਾਂ ਹੀ ਲੜਕੀਆਂ ਦੀ ਲੋਹੜੀ ਵੀ ਪਾਉਣ ਦਾ ਸੁਨੇਹਾ ਦਿ¤ਤਾ ਤਾਂ ਜੋ ਉਹਨਾਂ ਦੇ ਬਾਲ ਮਨ ਵਿਚ ਕਿਸੇ ਤਰ•ਾਂ ਦੀ ਹੀਣ ਭਾਵਨਾ ਘਰ ਨਾ ਕਰੇ। ਸਕੂਲ ਚੇਅਰਮੈਨ ਪੰਕਜ ਕਪੂਰ ਨੇ ਬ¤ਚਿਆਂ ਨੂੰ ਲੋਹੜੀ ਅਤੇ ਮਾਘੀ ਦੀ ਵਧਾਈ ਦਿ¤ਤੀ ਅਤੇ ਦ¤ਸਿਆ ਕਿ ਮਾਘੀ ਜਿਸਨੂੰ ਮਕਰ ਸਕ੍ਰਾਂਤਿ ਦੇ ਨਾਮ ਤੋਂ ਵੀ ਮਨਾਇਆ ਜਾਂਦਾ ਹੈ ਇਸ ਦਿਨ ਤੋਂ ਸੂਰਜ ਉ¤ਤਰਾਇਣ ਵਿਚ ਪ੍ਰਵੇਸ਼ ਕਰਦਾ ਹੈ ਅਤੇ ਦਿਨ ਵ¤ਡੇ ਤੇ ਰਾਤਾਂ ਛੋਟੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸਕੂਲ ਪ੍ਰਬੰਧਕਾਂ ਨੇ ਲੋਹੜੀ ਵੀ ਜਲਾਈ ਜਿਸ ਦੇ ਆਲੇ ਦੁਆਲੇ ਨ¤ਚਦੇ ਟ¤ਪਦੇ ਬ¤ਚਿਆਂ ਨੇ ਖੂਬ ਮਸਤੀ ਕੀਤੀ। ਬ¤ਚਿਆਂ ਨੂੰ ਮੂੰਗਫਲੀ ਅਤੇ ਰੇਵੜੀਆਂ ਦੀ ਵੰਡ ਵੀ ਕੀਤੀ ਗਈ।

Geef een reactie

Het e-mailadres wordt niet gepubliceerd. Vereiste velden zijn gemarkeerd met *